21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨਦੀ 'ਚ ਨਹਾਉਣ ਗਈ 13 ਸਾਲਾ ਲੜਕੀ ਦੀ ਡੁੱਬਣ ਕਾਰਨ ਮੌਤ

Ad Position 21
No active advertisement
ਅਜੀਤ ਡੈਸਕ 09-06-2026
ਲੈਸਟਰ (ਇੰਗਲੈਂਡ), 8 ਜੂਨ (ਸੁਖਜਿੰਦਰ ਸਿੰਘ ਢੱਡੇ)-ਉੱਤਰੀ ਯਾਰਕਸ਼ਾਇਰ 'ਚ ਨਦੀ ਵਿੱਚ ਨਹਾਉਣ ਦÏਰਾਨ ਲਾਪਤਾ ਹੋਈ 13 ਸਾਲਾ ਲੜਕੀ ਦੀ ਮÏਤ ਮਗਰੋਂ ਉਸ ਦੇ ਪਰਿਵਾਰ ਅਤੇ ਸਥਾਨਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਦÏੜ ਗਈ ਹੈ¢ ਮਿ੍ਤਕਾ ਦੀ ਪਛਾਣ ਪਲਵਾਸ਼ਾ ਅਕਬਰ ਵਜੋਂ ਹੋਈ ਹੈ, ਜਿਸ ਨੂੰ ਪਿਛਲੇ ਐਤਵਾਰ ਨÏਰਥ ਯਾਰਕਸ਼ਾਇਰ ਦੇ ਬਰਨਸਾਲ ਨੇੜੇ ਰਿਵਰ ਵਾਰਫ਼ ਤੋਂ ਬਾਹਰ ਕੱਢਿਆ ਗਿਆ ਸੀ | ਐਮਰਜੈਂਸੀ ਸੇਵਾਵਾਂ ਵੱਲੋਂ ਲੜਕੀ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਪਰ ਉਸ ਨੂੰ ਮÏਕੇ 'ਤੇ ਹੀ ਮਿ੍ਤਕ ਐਲਾਨ ਦਿੱਤਾ ਗਿਆ¢ ਇਸ ਦੁਖਦਾਈ ਘਟਨਾ ਨੇ ਪਰਿਵਾਰ, ਦੋਸਤਾਂ, ਸਕੂਲ ਅਤੇ ਸਮੁੱਚੇ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ | ਪਲਵਾਸ਼ਾ ਦੀ ਯਾਦ ਵਿੱਚ ਪਰਿਵਾਰ ਵੱਲੋਂ ਇੱਕ ਫੰਡ ਰੇਜ਼ਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ¢ ਪਰਿਵਾਰ ਦੇ ਇੱਕ ਨੁਮਾਇੰਦੇ ਨੇ ਉਸ ਨੂੰ ਇੱਕ ਹੋਣਹਾਰ, ਦਿਆਲੂ ਅਤੇ ਹਮਦਰਦ ਲੜਕੀ ਕਰਾਰ ਦਿੰਦਿਆਂ ਕਿਹਾ ਕਿ ਉਹ ਪੜ੍ਹਾਈ ਦੀ ਸ਼Ïਕੀਨ ਸੀ ਅਤੇ ਆਪਣੇ ਦੋਸਤਾਂ ਅਤੇ ਆਸ-ਪਾਸ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਨ ਲਈ ਹਮੇਸ਼ਾ ਤਿਆਰ ਰਹਿੰਦੀ ਸੀ¢ ਉਸ ਦੀ ਮਿੱਠੀ ਮੁਸਕਾਨ, ਨਿਮਰ ਸੁਭਾਅ ਅਤੇ ਮਦਦਗਾਰ ਰਵੱਈਏ ਕਾਰਨ ਹਰ ਕੋਈ ਉਸ ਨੂੰ ਪਿਆਰ ਕਰਦਾ ਸੀ | ਉਨ੍ਹਾਂ ਕਿਹਾ ਕਿ ਪਲਵਾਸ਼ਾ ਦਾ ਭਵਿੱਖ ਬਹੁਤ ਉਜਵਲ ਸੀ ਅਤੇ ਉਸ ਨੇ ਆਪਣੇ ਛੋਟੇ ਜਿਹੇ ਜੀਵਨ ਦÏਰਾਨ ਕਈ ਲੋਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ¢ ਇਕੱਠੀ ਕੀਤੀ ਜਾਣ ਵਾਲੀ ਰਕਮ ਉਨ•ਾਂ ਸਮਾਜਿਕ ਕਾਰਜਾਂ ਲਈ ਵਰਤੀ ਜਾਵੇਗੀ, ਜਿਨ੍ਹਾਂ ਪ੍ਰਤੀ ਪਲਵਾਸ਼ਾ ਦੀ ਵਿਸ਼ੇਸ਼ ਦਿਲਚਸਪੀ ਸੀ | ਪਲਵਾਸ਼ਾ ਬਰਾਂਟੇ ਗਰਲਜ਼ ਸੈਕੰਡਰੀ ਅਕੈਡਮੀ ਵਿੱਚ ਨÏਵੀਂ ਜਮਾਤ ਦੀ ਵਿਦਿਆਰਥਣ ਸੀ¢ ਸਕੂਲ ਦੀ ਕਾਰਜਕਾਰੀ ਪਿ੍ੰਸੀਪਲ ਲਿੰਡਸੇ ਹਾਲ ਨੇ ਕਿਹਾ ਕਿ ਸਕੂਲ ਆਪਣੇ ਇੱਕ ਪਿਆਰੇ ਵਿਦਿਆਰਥੀ ਦੀ ਮÏਤ ਨਾਲ ਬਹੁਤ ਦੁਖੀ ਹੈ¢ ਉਨ੍ਹਾਂ ਕਿਹਾ ਕਿ ਪਲਵਾਸ਼ਾ ਸਕੂਲ ਦੀਆਂ ਸਭ ਤੋਂ ਵਧੀਆ ਵਿਦਿਆਰਥਣਾਂ ਵਿੱਚੋਂ ਇੱਕ ਸੀ ਅਤੇ ਉਹ ਹਮੇਸ਼ਾ ਦੂਜਿਆਂ ਦੀ ਮਦਦ ਲਈ ਅੱਗੇ ਰਹਿੰਦੀ ਸੀ¢ ਉਸ ਦੀ ਦਿਆਲਤਾ ਅਤੇ ਸੇਵਾ ਭਾਵਨਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ¢ ਪਲਵਾਸ਼ਾ ਦੀ ਮÏਤ ਸਬੰਧੀ ਜਾਂਚ ਲਈ 18 ਜੂਨ ਨੂੰ ਨਾਰਥਐਲਰਟਨ ਕੋਰੋਨਰ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਣ ਦੀ ਉਮੀਦ ਹੈ¢ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦÏਰਾਨ ਦੇਸ਼ ਭਰ ਵਿੱਚ ਗਰਮੀ ਦੀ ਲਹਿਰ ਦÏਰਾਨ ਪਾਣੀ ਨਾਲ ਜੁੜੀਆਂ ਘਟਨਾਵਾਂ ਵਿੱਚ ਕਈ ਲੋਕਾਂ ਦੀਆਂ ਜਾਨਾਂ ਗਈਆਂ ਹਨ¢ ਜ਼ਿਆਦਾਤਰ ਮਾਮਲਿਆਂ ਵਿੱਚ ਨÏਜਵਾਨ ਅਤੇ ਕਿਸ਼ੋਰ ਉਮਰ ਦੇ ਬੱਚੇ ਪਾਣੀ ਵਿਚ ਮੁਸ਼ਕਲ ਵਿੱਚ ਫਸਣ ਤੋਂ ਬਾਅਦ ਲਾਪਤਾ ਹੋਏ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ¢ ਸੁਰੱਖਿਆ ਮਾਹਿਰਾਂ ਨੇ ਲੋਕਾਂ ਨੂੰ ਗਰਮੀ ਦੇ ਮÏਸਮ ਦÏਰਾਨ ਨਦੀਆਂ, ਝੀਲਾਂ ਅਤੇ ਸਮੁੰਦਰੀ ਕਿਨਾਰਿਆਂ 'ਤੇ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ¢


Ad Position 22
No active advertisement
ਪਿਛਲੀ ਖ਼ਬਰ ਬਰਤਾਨਵੀ ਸੰਸਦੀ ਸਮੂਹ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਵਧਦੇ ਤਣਾਅ 'ਤੇ ਚਿੰਤਾ ਪ੍ਰਗਟ ਕੀਤੀ ਅਗਲੀ ਖ਼ਬਰ -ਫੀਫਾ ਵਿਸ਼ਵ ਕੱਪ- ਵੈਨਕੂਵਰ ਦੇ ਸਮੁੰਦਰੀ ਕਿਨਾਰੇ ਨੇੜੇ ਲਗੇਗਾ ਫਿਲਮੀ ਮੇਲਾ
Ad Position 24