06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮੈਸੀ ਦੀ ਟੀਮ ਦੀਆਂ ਮੁਸ਼ਕਿਲਾਂ ਵਧੀਆਂ, 30 ਕਰੋੜ ਡਾਲਰ ਤੱਕ ਦੇ ਹੋਏ ਲੈਣ-ਦੇਣ ਦੀ ਐਫ.ਬੀ.ਆਈ. ਕਰ ਰਹੀ ਜਾਂਚ

Ad Position 21
No active advertisement
ਅਜੀਤ ਡੈਸਕ 12-07-2026

ਨਿਊਯਾਰਕ, 11 ਜੁਲਾਈ (ਰਾਜੂ ਸਹਿਬਾਜ਼ਪੁਰਾ)-ਲਿਓਨਲ ਮੈਸੀ ਦੀ ਅਗਵਾਈ ਵਾਲੀ ਅਰਜਨਟੀਨਾ ਟੀਮ ਜਿੱਥੇ ਫੀਫਾ ਵਿਸ਼ਵ ਕੱਪ 2026 ਵਿੱਚ ਖਿਤਾਬ ਬਚਾਉਣ ਦੀ ਦੌੜ ’ਚ ਅੱਗੇ ਵਧ ਰਹੀ ਹੈ, ਉੱਥੇ ਮੈਦਾਨ ਤੋਂ ਬਾਹਰ ਅਰਜਨਟੀਨਾ ਫੁੱਟਬਾਲ ਐਸੋਸੀਏਸ਼ਨ ਦੀਆਂ ਅਮਰੀਕਾ ਵਿਚ ਹੋਈਆਂ ਵਿੱਤੀ ਗਤੀਵਿਧੀਆਂ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ, ਅਮਰੀਕੀ ਨਿਆਂ ਵਿਭਾਗ ਤੇ ਆਫ.ਬੀ.ਆਈ. ਸੰਭਾਵਿਤ ਬੈਂਕ ਧੋਖਾਧੜੀ ਤੇ ਹਵਾਲਾ ਰਾਸ਼ੀ ਨਾਲ ਜੁੜੇ ਸ਼ੱਕਾਂ ਦੇ ਆਧਾਰ ’ਤੇ ਏ.ਆਫ.ਏ. ਦੇ ਅੰਤਰਰਾਸ਼ਟਰੀ ਵਪਾਰਕ ਲੈਣ-ਦੇਣ ਦੀ ਪ੍ਰਾਰੰਭਿਕ ਜਾਂਚ ਕਰ ਰਹੇ ਹਨ। ਜਾਂਚ ਦਾ ਮੁੱਖ ਕੇਂਦਰ ਲਗਭਗ 260 ਤੋਂ 300 ਮਿਲੀਅਨ ਡਾਲਰ ਤੱਕ ਦੀ ਰਕਮ ਦੱਸੀ ਜਾ ਰਹੀ ਹੈ, ਜੋ ਅਮਰੀਕੀ ਬੈਂਕਾਂ ਤੇ ਕੰਪਨੀਆਂ ਰਾਹੀਂ ਟਰਾਂਸਫਰ ਹੋਈ। ਸੰਘੀ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਰਕਮ ਕਿਹੜੇ ਵਪਾਰਕ ਸਮਝੌਤਿਆਂ ਤੋਂ ਆਈ, ਕਿਵੇਂ ਅੱਗੇ ਭੇਜੀ ਗਈ ਅਤੇ ਕੀ ਇਸਦੇ ਸਰੋਤ, ਮਾਲਕੀ ਜਾਂ ਵਰਤੋਂ ਨੂੰ ਢੰਗ ਨਾਲ ਦਰਜ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ, ਜਾਂਚ ਵਿੱਚ ਸਪਾਂਸਰਸ਼ਿਪ ਸਮਝੌਤੇ, ਟੈਲੀਵਿਜ਼ਨ ਪ੍ਰਸਾਰਣ ਅਧਿਕਾਰ, ਵਿਦੇਸ਼ੀ ਦੋਸਤਾਨਾ ਮੈਚ ਅਤੇ ਹੋਰ ਅੰਤਰਰਾਸ਼ਟਰੀ ਕਾਰੋਬਾਰੀ ਕਰਾਰ ਸ਼ਾਮਲ ਹਨ। ਇਹ ਵਿੱਤੀ ਗਤੀਵਿਧੀਆਂ ਮੁੱਖ ਤੌਰ ’ਤੇ 2022 ਤੋਂ 2024 ਦੇ ਪਹਿਲੇ ਅੱਧ ਤੱਕ ਦੀਆਂ ਦੱਸੀਆਂ ਜਾ ਰਹੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਕੱਟੇ ਹੋਏ ਬੂਟਾਂ ’ਚ ਲੁਕਿਆ ਇਕ ਯੋਧੇ ਦਾ ਦਰਦ ਅਗਲੀ ਖ਼ਬਰ ਘਰ ਪਰਤਣ ’ਤੇ ਮਿਸਰ ਦੇ ਖ਼ਿਡਾਰੀਆਂ ਦਾ ਭਰਵਾਂ ਸਵਾਗਤ
Ad Position 24
No active advertisement