06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

-ਟੀ-10 ਲੜੀ- ਇੰਗਲੈਂਡ ਨੇ ਭਾਰਤ ਨੂੰ 56 ਦੌੜਾਂ ਨਾਲ ਹਰਾਇਆ ਵਿਸ਼ਵ ਚੈਂਪੀਅਨ ਵਿਰੁੱਧ 4-0 ਨਾਲ ਲੜੀ ਜਿੱਤੀ

Ad Position 21
No active advertisement
ਅਜੀਤ ਡੈਸਕ 12-07-2026

ਸਾਊਥੈਂਪਟਨ, 11 ਜੁਲਾਈ (ਏਜੰਸੀ)-ਇੰਗਲੈਂਡ ਨੇ ਪੰਜਵੇਂ ਟੀ-20 ਨੂੰ 56 ਦੌੜਾਂ ਨਾਲ ਜਿੱਤ ਕੇ ਭਾਰਤ ਨੂੰ ਪੰਜ ਮੈਚਾਂ ਦੀ ਲੜੀ ’ਚ 4-0 ਨਾਲ ਹਰਾ ਦਿੱਤਾ। ਜੋਸ ਬਟਲਰ ਤੇ ਹੈਰੀ ਬਰੂਕ ਵਿਚਕਾਰ ਦੂਜੀ ਵਿਕਟ ਦੀ ਸਾਂਝੇਦਾਰੀ ਦੇ ਦਮ ’ਤੇ, ਇੰਗਲੈਂਡ ਨੇ ਭਾਰਤ ਲਈ 258 ਦੌੜਾਂ ਦਾ ਟੀਚਾ ਰੱਖਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਇੰਗਲੈਂਡ ਨੇ ਆਪਣੇ 20 ਓਵਰਾਂ ’ਚ 3 ਵਿਕਟਾਂ ‘ਤੇ ਕੁੱਲ 257 ਦੌੜਾਂ ਬਣਾਈਆਂ। ਇਹ ਟੀ-20 ਕ੍ਰਿਕਟ ’ਚ ਭਾਰਤ ਵਿਰੁੱਧ ਕਿਸੇ ਵੀ ਟੀਮ ਦੁਆਰਾ ਦਰਜ ਕੀਤਾ ਗਿਆ ਸਭ ਤੋਂ ਵੱਡਾ ਸਕੋਰ ਰਿਹਾ। ਇੰਗਲੈਂਡ ਨੇ ਪਹਿਲਾਂ ਵੀ ਇਹ ਰਿਕਾਰਡ ਆਪਣੇ ਨਾਂਅ ਕੀਤਾ ਸੀ, ਜਿਸਨੇ 2026 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਭਾਰਤ ਵਿਰੁੱਧ 7 ਵਿਕਟਾਂ ‘ਤੇ 246 ਦੌੜਾਂ ਬਣਾਈਆਂ ਸਨ। ਬਟਲਰ ਤੇ ਬਰੂਕ ਨੇ ਇੰਗਲੈਂਡ ਲਈ ਸ਼ਾਨਦਾਰ ਬੱਲੇਬਾਜ਼ੀ ਕੀਤੀ, ਦੂਜੀ ਵਿਕਟ ਲਈ 233 ਦੌੜਾਂ ਜੋੜੀਆਂ - ਟੀ-20 ’ਚ ਭਾਰਤ ਵਿਰੁੱਧ ਸਭ ਤੋਂ ਵੱਡੀ ਸਾਂਝੇਦਾਰੀ ਰਹੀ। ਜਦੋਂ ਕਿ ਬਟਲਰ ਨੇ ਸੈਂਕੜਾ ਲਗਾਇਆ, ਬਰੂਕ 45 ਗੇਂਦਾਂ ‘ਤੇ 95 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਅੱਜ ਵੀ ਭਾਰਤ ਦੀ ਸ਼ੁਰੂਆਤ ਮਾੜੀ ਰਹੀ ਹਾਲਾਂਕਿ ਟੀਮ ਲਈ ਇਸ਼ਾਨ ਕਿਸ਼ਨ ਤੇ ਤਿਲਕ ਵਰਮਾ ਨੇ ਅਰਧ ਸੈਂਕੜੇ ਬਣਾਏ ਪਰ ਇਙ ਜਿੱਤ ਲਈ ਕਾਫ਼ੀ ਨਹੀਂ ਸੀ। ਭਾਰਤ ਲਈ ਸੰਜੂ ਸੈਮਸਨ ਨੇ 27, ਅਭਿਸ਼ੇਕ ਸ਼ਰਮਾ ਨੇ 3, ਈਸ਼ਾਨ ਕਿਸ਼ਨ 56, ਸ਼੍ਰੇਅਸ ਅਈਅਰ 28, ਤਿਲਕ ਵਰਮਾ 53, ਸ਼ਿਵਮ ਦੂਬੇ 14, ਸੂਰਯਾਂਸ਼ ਸ਼ੈਡਗੇ 7, ਅਕਸ਼ਰ ਪਟੇਲ 1, ਅਰਸ਼ਦੀਪ ਸਿੰਘ ਨੇ 1 ਦੌੜ ਦਾ ਯੋਗਦਾਨ ਪਾਇਆ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਧੜਹੇਬੰਦੀ ਦਾ ਪਰਛਾਵਾਂ ਜ਼ਿਲ੍ਹਾ ਬਰਨਾਲਾ ਵਿਚ ਵੀ ਦੇਣ ਲੱਗਿਆ ਦਿਖਾਈ ਅਗਲੀ ਖ਼ਬਰ ਕੱਟੇ ਹੋਏ ਬੂਟਾਂ ’ਚ ਲੁਕਿਆ ਇਕ ਯੋਧੇ ਦਾ ਦਰਦ
Ad Position 24
No active advertisement