ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਰੋਮਾਂਚਕ ਤੇ ਨਿਰਣਾਇਕ ਪੜਾਅ ’ਚ ਦਾਖ਼ਲ ਹੋਇਆ ਵਿਸ਼ਵ ਕੱਪ

Ad Position 21
No active advertisement
ਅਜੀਤ ਡੈਸਕ 13-07-2026

ਜਲੰਧਰ, 12 ਜੁਲਾਈ (ਡਾ. ਜਤਿੰਦਰ ਸਾਬੀ)-ਫੀਫਾ ਵਿਸ਼ਵ ਕੱਪ 2026 ਆਪਣੇ ਸਭ ਤੋਂ ਰੋਮਾਂਚਕ ਤੇ ਨਿਰਣਾਇਕ ਪੜਾਅ ’ਚ ਦਾਖਲ ਹੋ ਗਿਆ ਹੈ। ਹੁਣ ਸਿਰਫ਼ 4 ਟੀਮਾਂ ਹੀ ਖਿਤਾਬ ਦੀ ਦੌੜ ਵਿੱਚ ਬਚੀਆਂ ਹਨ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ 2 ਸੈਮੀਫਾਈਨਲ ਮੁਕਾਬਲਿਆਂ ’ਤੇ ਟਿਕੀਆਂ ਹੋਈਆਂ ਹਨ। ਕੁਆਰਟਰ ਫਾਈਨਲ ’ਚ ਚਾਰਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਬਤ ਕਰ ਦਿੱਤਾ ਕਿ ਉਹ ਵਿਸ਼ਵ ਚੈਂਪੀਅਨ ਬਣਨ ਦੀ ਪੂਰੀ ਸਮਰੱਥਾ ਰੱਖਦੀਆਂ ਹਨ। ਫਰਾਂਸ ਦੀ ਟੀਮ ਕਿਲੀਅਨ ਐਮਬਾਪੇ ਦੀ ਅਗਵਾਈ ਹੇਠ ਆਪਣੀ ਗਤੀ, ਹਮਲਾਵਰ ਖੇਡ ਤੇ ਤਜਰਬੇ ਦੇ ਬਲ ’ਤੇ ਇਕ ਹੋਰ ਵਿਸ਼ਵ ਕੱਪ ਫਾਈਨਲ ’ਚ ਪਹੁੰਚਣ ਲਈ ਬੇਤਾਬ ਹੈ। ਦੂਜੇ ਪਾਸੇ ਸਪੇਨ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪਾਸਿੰਗ ਫੁੱਟਬਾਲ ਤੇ ਨੌਜਵਾਨ ਖਿਡਾਰੀਆਂ ਦੇ ਦਮ ’ਤੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ਇਕ ਪਾਸੇ ਮੌਜੂਦਾ ਵਿਸ਼ਵ ਚੈਂਪੀਅਨ ਅਰਜਨਟੀਨਾ, ਜੋ ਲਗਾਤਾਰ ਦੂਜਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਣਾ ਚਾਹੁੰਦੀ ਹੈ। ਦੂਜੇ ਪਾਸੇ ਹੈ ਇੰਗਲੈਂਡ, ਜੋ 1966 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੂਰੀ ਤਾਕਤ ਨਾਲ ਮੈਦਾਨ ’ਚ ਉਤਰੇਗੀ। ਹੈਰੀ ਕੇਨ ਛੇ ਗੋਲਾਂ ਨਾਲ ਇੰਗਲੈਂਡ ਦੇ ਸਭ ਤੋਂ ਵੱਡੇ ਹਥਿਆਰ ਬਣੇ ਹੋਏ ਹਨ, ਜਦਕਿ ਲਿਓਨਲ ਮੈਸੀ ਕੁਆਰਟਰ ਫਾਈਨਲ ਵਿੱਚ ਗੋਲ ਨਾ ਕਰ ਸਕੇ ਹੋਣ ਦੇ ਬਾਵਜੂਦ ਅੱਠ ਗੋਲਾਂ ਨਾਲ ਟੂਰਨਾਮੈਂਟ ਦੇ ਚੋਟੀ ਦੇ ਗੋਲ ਸਕੋਰਰਾਂ ’ਚ ਸ਼ਾਮਲ ਹਨ। ਦੋਵੇਂ ਮਹਾਨ ਖਿਡਾਰੀਆਂ ਦੀ ਟੱਕਰ ਇਸ ਮੈਚ ਨੂੰ ਹੋਰ ਵੀ ਦਿਲਚਸਪ ਬਣਾਉਂਦੀ ਹੈ।

Ad Position 22
No active advertisement
ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ 2030 ’ਚ ਹੋਣਗੀਆਂ 64 ਟੀਮਾਂ-ਇਨਫੈਂਟੀਨੋ ਅਗਲੀ ਖ਼ਬਰ ਹਾਲੈਂਡ ਦੇ ਪਿਤਾ ਨੇ ਰੈਫ਼ਰੀ ’ਤੇ ਉਠਾਏ ਸਵਾਲ
Ad Position 24
No active advertisement