06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ

Ad Position 21
No active advertisement
ਅਜੀਤ ਡੈਸਕ 17-07-2026

ਕਾਰਡਿਫ਼, 16 ਜੁਲਾਈ (ਏਜੰਸੀ)-ਇਥੇ ਸੋਫ਼ੀਆ ਗਾਰਡਨਜ਼ ’ਚ ਖੇਡੇ ਗਏ ਤਿੰਨ ਮੈਚਾਂ ਦੀ ਇਕ ਦਿਨਾ ਲੜੀ ਦੇ ਦੂਸਰੇ ਮੁਕਾਬਲੇ ’ਚ ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਟੀਮ ਨੇ 234 ਦੌੜਾਂ ਦਾ ਟੀਚਾ 44.1 ਓਵਰਾਂ ’ਚ 6 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਨੂੰ ਚੁਣਿਆ। ਬੱਲੇਬਾਜ਼ੀ ਕਰਨ ਮੈਦਾਨ ’ਤੇ ਉਤਰੀ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ’ਚ 44 ਓਵਰਾਂ ’ਚ 10 ਵਿਕਟਾਂ ’ਤੇ 233 ਦੌੜਾਂ ਬਣਾਈਆਂ। ਸ਼੍ਰੇਅਸ ਅਇਅਰ ਨੇ 5 ਚੌਕ ਤੇ 2 ਛੱਕਿਆਂ ਦੀ ਮਦਦ ਨਾਲ 66 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਵੀ 65 ਦੌੜਾਂ ਨਾਲ ਚੰਗਾ ਯੋਗਦਾਨ ਪਾਇਆ। ਕਪਤਾਨ ਸ਼ੁਭਮਨ ਗਿਲ 31 ਦੌੜਾਂ ਅਤੇ ਰੋਹਿਤ ਸ਼ਰਮਾ 26 ਦੌੜਾਂ ਬਣਾ ਕੇ ਆਊਟ ਹੋ ਗਏ। ਜਸਪ੍ਰੀਤ ਬੁਮਰਾਹ ਨੇ ਅਜੇਤੂ 20 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਜੋਫਰਾ ਆਰਚਰ ਤੇ ਗਸ ਅਟਕਿਨਸਨ ਨੇ 3-3 ਵਿਕਟਾਂ, ਸਕੀਬ ਮਹਿਮੂਦ ਨੇ 2 ਵਿਕਟਾਂ, ਸੈਮ ਕੁਰਨ ਤੇ ਵਿਲ ਜੈਕਸ ਨੇ 1-1 ਵਿਕਟ ਹਾਸਿਲ ਕੀਤੀ। ਟੀਚੇ ਦੇ ਜਵਾਬ ’ਚ ਉਤਰੀ ਇੰਗਲੈਂਡ ਟੀਮ ਨੇ 44.1 ਓਵਰਾਂ ’ਚ 6 ਵਿਕਟਾਂ ’ਤੇ 235 ਦੌੜਾਂ ਬਣਾਈਆਂ। ਟੀਮ ਵਲੋਂ ਜੋ ਰੂਟ ਨੇ ਸਭ ਤੋਂ ਵੱਧ 99 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ 9 ਚੌਕੇ ਵੀ ਬਣਾਏ। ਇਸ ਤੋਂ ਬਾਅਦ ਵਿਲ ਜੈਕਸ 30 ਦੌੜਾਂ ਅਤੇ ਸੈਮ ਕੁਰਨ 26 ਦੌੜਾਂ ਬਣਾ ਕੇ ਆਊਟ ਹੋ ਗਏ। ਜੋਸ ਬਟਲਰ ਨੇ 17 ਅਤੇ ਕਪਤਾਨ ਹੈਰੀ ਬਰੁਕ ਨੇ 16 ਦੌੜਾਂ ਬਣਾਈਆਂ। ਗਸ ਅਟਕਿਨਸਨ ਨੇ 23 ਦੌੜਾਂ ਦੀ ਅਜੇਤੂ ਪਾਰੀ ਖੇਡੀ। ਭਾਰਤ ਵਲੋਂ ਗੁਰਨੂਰ ਬਰਾੜ ਨੇ 2 ਵਿਕਟਾਂ, ਜਦੋਂ ਕਿ ਜਸਪ੍ਰੀਤ ਬੁਮਰਾਹ, ਪ੍ਰਸਿੱਧ ਕ੍ਰਿਸ਼ਨਾ, ਸ਼ਿਵਮ ਦੂਬੇ ਤੇ ਅਕਸਰ ਪਟੇਲ ਨੇ 1-1 ਵਿਕਟ ਹਾਸਿਲ ਕੀਤੀ।

Ad Position 22
No active advertisement
ਪਿਛਲੀ ਖ਼ਬਰ ਅਜੀਤ' ਖ਼ਬਰਾਂ, 17 ਜੁਲਾਈ 2026 ਅਗਲੀ ਖ਼ਬਰ ਨੌਵੀਂ ਜਮਾਤ ਦੀ ਥਾਂ ’ਤੇ ਛੇਵੀਂ ਜਮਾਤ ’ਚ ਲਾਈ ਜਾਵੇ ਤੀਜੀ ਭਾਸ਼ਾ-ਸੁਪਰੀਮ ਕੋਰਟ
Ad Position 24
No active advertisement