12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਭਾਰਤ ਇਕ ਵਾਰ ਫ਼ਿਰ ਫਾਈਨਲ ’ਚ ਖਿਤਾਬ ਲਈ ਮੁੜ ਪਾਕਿ ਨਾਲ ਹੋਵੇਗਾ ਮੁਕਾਬਲਾ

ਅਲ ਅਮਾਰਾਤ (ਓਮਾਨ), 12 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 13-11-2026

ਅਲ ਅਮਾਰਾਤ (ਓਮਾਨ), 12 ਨਵੰਬਰ (ਪੀ.ਟੀ.ਆਈ.)-ਭਾਰਤੀ ਟੀਮ ਨੇ ਕਪਤਾਨ ਲਕਸ਼ਯ ਰਾਇਚੰਦਾਨੀ ਦੀ ਸ਼ਾਨਦਾਰ 93 ਦੌੜਾਂ ਦੀ ਪਾਰੀ ਦੀ ਬਦੌਲਤ ਵੀਰਵਾਰ ਨੂੰ ਅੰਡਰ-19 ਏਸ਼ੀਆ ਕੱਪ ਦੇ ਸੈਮੀਫਾਈਨਲ ’ਚ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾ ਲਈ। ਹੁਣ ਖਿਤਾਬੀ ਮੁਕਾਬਲੇ ’ਚ ਭਾਰਤ ਦਾ ਸਾਹਮਣਾ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। ਤੇਜ਼ ਗੇਂਦਬਾਜ਼ ਈਸ਼ਾਨ ਸੂਦ ਦੀ ਅਗਵਾਈ ’ਚ ਭਾਰਤੀ ਗੇਂਦਬਾਜ਼ਾਂ ਨੇ ਅਫਗਾਨਿਸਤਾਨ ਦੀ ਟੀਮ ਨੂੰ ਨਿਰਧਾਰਤ ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 227 ਦੌੜਾਂ ਹੀ ਬਣਾਉਣ ਦਿੱਤੀਆਂ। ਇਸ ਦੇ ਜਵਾਬ ਵਿਚ ਭਾਰਤ ਨੇ 36.5 ਓਵਰਾਂ ’ਚ 2 ਵਿਕਟਾਂ ਗੁਆ ਕੇ 230 ਦੌੜਾਂ ਬਣਾਈਆਂ ਅਤੇ ਆਸਾਨੀ ਨਾਲ ਮੈਚ ਜਿੱਤ ਲਿਆ। ਕਪਤਾਨ ਲਕਸ਼ਯ ਰਾਇਚੰਦਾਨੀ ਨੇ 90 ਗੇਂਦਾਂ ’ਚ 93 ਦੌੜਾਂ ਬਣਾਈਆਂ। ਆਰਿਆਵੀਰ ਸਹਿਵਾਗ ਨੇ 51 ਦੌੜਾਂ ਬਣਾਈਆਂ, ਜਦਕਿ ਵੀਕੇ ਵਿਨੀਤ ਨੇ ਨਾਬਾਦ 57 ਦੌੜਾਂ ਬਣਾ ਕੇ ਛੱਕਾ ਲਗਾਉਂਦਿਆਂ ਭਾਰਤ ਨੂੰ ਜਿੱਤ ਦਿਵਾਈ। ਖਿਤਾਬੀ ਮੁਕਾਬਲਾ ਸਨਿਚਰਵਾਰ ਨੂੰ ਖੇਡਿਆ ਜਾਵੇਗਾ। ਟੀਚੇ ਦਾ ਪਿੱਛਾ ਕਰਦੇ ਹੋਏ ਰਾਇਚੰਦਾਨੀ ਨੇ ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੂੰ ਕੋਈ ਖਾਸ ਮੌਕਾ ਨਹੀਂ ਦਿੱਤਾ ਤੇ 39ਵੀਂ ਗੇਂਦ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸਨੇ ਸਹਿਵਾਗ ਨਾਲ ਪਹਿਲੀ ਵਿਕਟ ਲਈ 103 ਗੇਂਦਾਂ ਵਿਚ 117 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਵਿਨੀਤ ਨਾਲ ਦੂਜੀ ਵਿਕਟ ਲਈ 90 ਗੇਂਦਾਂ ਵਿੱਚ 77 ਦੌੜਾਂ ਜੋੜੀਆਂ। ਸਹਿਵਾਗ ਨੇ ਵੀ ਟੀਚੇ ਦਾ ਪਿੱਛਾ ਕਰਦੇ ਹੋਏ ਚੰਗੀ ਤੇ ਸੰਭਲ ਕੇ ਬੱਲੇਬਾਜ਼ੀ ਕੀਤੀ। ਕੁਝ ਸਮਾਂ ਕ੍ਰੀਜ਼ ’ਤੇ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਤਿੰਨ ਛੱਕੇ ਲਗਾ ਕੇ ਅਫਗਾਨਿਸਤਾਨ ਦੇ ਗੇਂਦਬਾਜ਼ਾਂ ’ਤੇ ਦਬਾਅ ਬਣਾਇਆ। ਨੂਰ ਅਲੀ ਦੀ ਗੇਂਦ ’ਤੇ ਚੌਥਾ ਛੱਕਾ ਲਗਾ ਕੇ ਉਨ੍ਹਾਂ ਨੇ 56 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਪਰ ਅਗਲੀ ਹੀ ਗੇਂਦ ’ਤੇ ਆਊਟ ਹੋ ਗਏ।

Ad Position 22
No active advertisement
ਪਿਛਲੀ ਖ਼ਬਰ ਵਾਈਟ ਹਾਊਸ ਨੇੜੇ ਗੋਲੀਬਾਰੀ-1 ਮੌਤ, 4 ਜ਼ਖ਼ਮੀ ਅਗਲੀ ਖ਼ਬਰ ਰੂਸੀ ਡੀਜ਼ਲ ਵਾਲੇ ਜਹਾਜ਼ਾਂ ਨੇ ਰਾਹ ਬਦਲੇ , ਟਰੰਪ ਦੀ ਯੋਜਨਾ ਅਟਕੀ
Ad Position 24