ਜਲੰਧਰ/ਸਮਰਾਲਾ, 21 ਜੁਲਾਈ (ਡਾ. ਜਤਿੰਦਰ ਸਾਬੀ/ਗੋਪਾਲ ਸੋਫਤ)-ਹਾਲੈਂਡ ਤੇ ਬੈਲਜੀਅਮ ਵਿਖੇ 22 ਜੁਲਾਈ ਤੋਂ 16 ਅਗਸਤ 2026 ਤੱਕ ਹੋ ਰਹੇ ਮਾਸਟਰਜ਼ ਹਾਕੀ ਵਿਸ਼ਵ ਕੱਪ ’ਚ ਪੰਜਾਬ ਦੇ ਪੰਜ ਖਿਡਾਰੀ ਭਾਗ ਲੈ ਰਹੇ ਹਨ । ਇਸ ਵਿਸ਼ਵ ਕੱਪ ਲਈ ਸਮਰਾਲੇ ਤੋਂ ਡਾ. ਹਰਦੀਪ ਸਿੰਘ ਸ਼ਾਹੀ, ਕਮਲਜੀਤ ਸ਼ਾਹੀ, ਰੁਪਿੰਦਰ ਸਿੰਘ ਗਿੱਲ ਤੇ ਜਲੰਧਰ ਤੋਂ ਅਵਤਾਰ ਸਿੰਘ ਤੇ ਨਰਿੰਦਰ ਸਿੰਘ ਦੀ 55 ਸਾਲ ਉਮਰ ਵਰਗ ਵਿਚ ਅਲਾਇਸ ਇੰਟਰਨੈਸ਼ਨਲ ਹਾਕੀ ਕਲੱਬ ਵਲੋਂ ਚੋਣ ਕੀਤੀ ਗਈ ਹੈ । ਡਾ. ਹਰਦੀਪ ਸਿੰਘ ਸ਼ਾਹੀ ਤੇ ਕਮਲਜੀਤ ਸ਼ਾਹੀ 2022 ਤੇ 2024 ਵਿਚ 50 ਸਾਲ ਉਮਰ ਵਰਗ ਵਿਚ ‘ਪੈਨ ਪੈਸੀਫਿਕ ਮਾਸਟਰਜ਼ ਗੇਮਜ਼’ ਗੋਲਡ ਕੋਸਟ ਅਸਟਰੇਲੀਆ ਦੀ ਗੋਲਡ ਮੈਡਲ ਜੇਤੂ ਟੀਮ ਦੇ ਮੈਂਬਰ ਰਹੇ ਹਨ ਤੇ ਇਸੇ ਤਰਾਂ ਰੁਪਿੰਦਰ ਸਿੰਘ ਗਿੱਲ, ਅਵਤਾਰ ਸਿੰਘ ਤੇ ਨਰਿੰਦਰ ਸਿੰਘ 2025 ਵਿਚ ਹਾਕੀ ਇੰਡੀਆ ਵੱਲੋਂ 40 ਸਾਲ ਉਮਰ ਵਰਗ ਦੇ ਨੈਸਨਲ ਮਾਸਟਰਜ਼ ਹਾਕੀ ਟੂਰਨਾਮੈਂਟ ਚੇਨਈ ਵਿਚ ਪੰਜਾਬ ਦੀ ਨੁਮਾਇੰਦਗੀ ਕਰ ਚੁੱਕੇ ਹਨ ।