03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਗਲਾਸਗੋ ਪਹੁੰਚਣ ਤੋਂ ਪਹਿਲਾਂ ਹੀ ਭਾਰਤੀ ਵੇਟਲਿਫ਼ਟਿੰਗ ਟੀਮ ’ਚੋਂ ਦਿਲਬਾਗ ਸਿੰਘ ਬਾਹਰ

Ad Position 21
No active advertisement
ਅਜੀਤ ਡੈਸਕ 24-07-2026

ਲੰਡਨ, 23 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਵੇਟਲਿ਼ਟਿੰਗ ਟੀਮ ’ਚੋਂ ਅੰਮ੍ਰਿਤਸਰ ਦਾ ਦਿਲਬਾਗ ਸਿੰਘ ਬਾਹਰ ਹੋ ਗਿਆ ਹੈ, ਉਹ ਅੱਜ ਬ੍ਰਮਿੰਘਮ ਤੋਂ ਭਾਰਤ ਲਈ ਰਵਾਨਾ ਹੋਇਆ ਹੈ। ਰਾਸ਼ਟਰ ਮੰਡਲ ਖੇਡਾਂ ਲਈ ਭਾਰਤ ਦਾ ਵੇਟਲਿਫ਼ਟਿੰਗ ਕੋਟਾ 12 ਤੋਂ ਘਟਾ ਕੇ 11 ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗਲਾਸਗੋ ਰਵਾਨਾ ਹੋਣ ਤੋਂ ਪਹਿਲਾਂ ਪੂਰੀ ਟੀਮ ਨੇ ਬ੍ਰਮਿੰਘਮ ਵਿਖੇ ਅਭਿਆਸ ਕੀਤਾ ਸੀ, ਜਿਸ ਦੌਰਾਨ ਦਿਲਬਾਗ ਸਿੰਘ ਜੋ ਪਿੱਠ ਦੀ ਸੱਟ ਤੋਂ ਪੀੜਤ ਹਨ ਅਤੇ ਬ੍ਰਮਿੰਘਮ ਵਿਚ ਤਿਆਰੀ ਕੈਂਪ ਦੌਰਾਨ ਉਨ੍ਹਾਂ ਨੇ ਬਿਲਕੁਲ ਵੀ ਟ੍ਰੇਨਿੰਗ ਨਹੀਂ ਕੀਤੀ ਸੀ, ਇਸ ਲਈ ਉਨ੍ਹਾਂ ਦਾ ਨਾਂਅ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ। ਇਹ ਕਟੌਤੀ ਭਾਰਤੀ ਵੇਟਲਿਫ਼ਟਿੰਗ ਲਈ ਵੱਡਾ ਝਟਕਾ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਵੇਟਲਿਫ਼ਟਰ ਦਿਲਬਾਗ ਸਿੰਘ ਨੇ ਭਾਰਤ ਦੇ ਪੁਰਸ਼ ਹੈਵੀਵੇਟ ਵਰਗ ਦਾ ਖਿਡਾਰੀ ਹੈ। ਰਾਸ਼ਟਰੀ ਖੇਡਾਂ ਦੇ ਗੋਲਡ ਮੈਡਲ ਜੇਤੂ ਤੋਂ ਲੈ ਕੇ ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਵੱਖਰੀ ਛਾਪ ਛੱਡੀ ਹੈ। ਡੋਪਿੰਗ ਨਿਯਮਾਂ ਦੀਆਂ ਉਲੰਘਨਾਵਾਂ ਕਾਰਨ ਭਾਰਤੀ ਟੀਮ ਪਹਿਲਾਂ ਹੀ ਲਗਾਤਾਰ ਜੁਰਮਾਨਿਆਂ ਦਾ ਸਾਹਮਣਾ ਕਰ ਰਹੀ ਸੀ। ਇਸ ਤੋਂ ਪਹਿਲਾਂ ਐਨ ਅਜੀਤ (71 ਕਿਲੋਗ੍ਰਾਮ), ਸਾਈਰਾਜ ਪਰਦੇਸੀ (88 ਕਿਲੋਗ੍ਰਾਮ) ਤੇ ਹਰਚਰਨ ਸਿੰਘ (110 ਕਿਲੋਗ੍ਰਾਮ) ’ਤੇ ਡੋਪਿੰਗ ਕਾਰਨ ਪਾਬੰਦੀ ਲਗਾਈ ਗਈ ਸੀ। ਇਸ ਤੋਂ ਇਲਾਵਾ ਮਹਿਲਾ ਭਾਰਤੋਲਕ ਵੰਸ਼ਿਤਾ ਵਰਮਾ (86 ਕਿਲੋਗ੍ਰਾਮ) ’ਤੇ ਵੀ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਏ ਜਾਣ ’ਤੇ ਪਾਬੰਦੀ ਲਗਾਈ ਗਈ ਸੀ।

Ad Position 22
No active advertisement
ਪਿਛਲੀ ਖ਼ਬਰ ਭਗੌੜਾ ਗੈਂਗਸਟਰ ਤੇ ਨਸ਼ਾ ਤਸਕਰ ਹਰਮਨਵੀਰ ਸਟਾਕਟਨ ’ਚ ਗ੍ਰਿਫ਼ਤਾਰ ਅਗਲੀ ਖ਼ਬਰ ਭਾਰਤ ਨੇ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ ਵੈਭਵ ਬਣੇ ਟੀ-20 ’ਚ ਅਰਧ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ...
Ad Position 24
No active advertisement