03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਭਗੌੜਾ ਗੈਂਗਸਟਰ ਤੇ ਨਸ਼ਾ ਤਸਕਰ ਹਰਮਨਵੀਰ ਸਟਾਕਟਨ ’ਚ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 24-07-2026
ਸਾਨ ਫਰਾਂਸਿਸਕੋ, 23 ਜੁਲਾਈ (ਐਸ ਅਸ਼ੋਕ ਭੌਰਾ)-ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐਫ.ਬੀ.ਆਈ. ( ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ) ਨੇ ਇਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਵਿਚ ਕਥਿਤ ਸ਼ਮੂਲੀਅਤ ਲਈ ਲੋੜੀਂਦੇ 37 ਸਾਲਾ ਹਰਮਨਵੀਰ ਸਿੰਘ,ਜਿਸ ਨੂੰ ਹਰੀ ਗੌਤਮ ਤੇ ਹਰਮਨ ਸੰਧੂ ਦੇ ਨਾਂਅ ਨਾਲ ਵੀ ਜਾਣਿਆਂ ਜਾਂਦਾ ਹੈ,ਦੀ ਕੱਲ੍ਹ ਕੈਲੀਫੋਰਨੀਆਂ ਦੇ ਸਟਾਕਟਨ ਸ਼ਹਿਰ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ, ਜੋ ਨਸ਼ੀਲੇ ਪਦਾਰਥਾਂ ਨੂੰ ਵੰਡਣ ਅਤੇ ਰੱਖਣ ਦੀ ਸਾਜ਼ਿਸ਼ ਵਿਚ ਸ਼ਾਮਲ ਦੱਸਿਆ ਜਾ ਰਿਹਾ ਹੈ।ਜਿਕਰਯੋਗ ਹੈ ਕਿ ਇਹ ਸੰਗਠਨ, ਜਿਸ ਨੂੰ ਰਵਿੰਦਰ ਢਾਂਡਾ ਸੰਗਠਿਤ ਅਪਰਾਧ ਸਮੂਹ ਵਜੋਂ ਜਾਣਿਆ ਜਾਂਦਾ ਹੈ, ਕਥਿਤ ਤੌਰ ‘ਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨਾਂ ਲਈ ਭਾਰੀ ਮਾਤਰਾ ਵਿਚ ਕੋਕੀਨ ਅਤੇ ਮੇਥਾਮਫੇਟਾਮਾਈਨ ਦੀ ਤਸਕਰੀ ਕਰਦਾ ਸੀ। ਹਰਮਨਵੀਰ ਦੀ ਗ੍ਰਿਫਤਾਰੀ ਦੀ ਪੁਸ਼ਟੀ ਜਾਂਚ ਅਧਿਕਾਰੀਆਂ ਨੇ ਏਜੰਸੀ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਵੀ ਸਾਂਝੀ ਕੀਤੀ ਹੈ।ਲੰਘੇ ਜੂਨ ਮਹੀਨੇ ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ, ਲਾਸ ਏਂਜਲਸ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਹਰਮਨਵੀਰ ਸਿੰਘ ਵਿਰੁਧ ਇਕ ਸੰਘੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਇੰਡੀਆਨਾ ’ਚ 30 ਲੱਖ ਡਾਲਰ ਦੇ ਚੋਰੀ ਹੋਏ ਮਾਲ ਦੇ ਦੋਸ਼ ’ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ ਅਗਲੀ ਖ਼ਬਰ ਗਲਾਸਗੋ ਪਹੁੰਚਣ ਤੋਂ ਪਹਿਲਾਂ ਹੀ ਭਾਰਤੀ ਵੇਟਲਿਫ਼ਟਿੰਗ ਟੀਮ ’ਚੋਂ ਦਿਲਬਾਗ ਸਿੰਘ ਬਾਹਰ
Ad Position 24
No active advertisement