03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਇੰਡੀਆਨਾ ’ਚ 30 ਲੱਖ ਡਾਲਰ ਦੇ ਚੋਰੀ ਹੋਏ ਮਾਲ ਦੇ ਦੋਸ਼ ’ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 24-07-2026
ਫਰਾਂਸਿਸਕੋ, 23 ਜੁਲਾਈ (ਐਸ ਅਸ਼ੋਕ ਭੌਰਾ)-ਇੰਡੀਆਨਾ ’ਚ ਕੈਲੀਫੋਰਨੀਆਂ ਦੇ ਫਰਿਜਨੋ ਸ਼ਹਿਰ ’ਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਪੁਲਿਸ ਨੇ ਇੱਕ ਮਹਿੰਗੀ ਕੀਮਤ ਵਾਲੇ ਕਾਰਗੋ ਸ਼ਿਪਮੈਂਟ ਦੀ ਚੋਰੀ ਦੇ ਸਬੰਧ ਵਿਚ ਫਲੌਕ ਕੈਮਰਾ ਸਿਸਟਮ ਦੀ ਵਰਤੋਂ ਕਰਕੇ ਉਸ ਦੇ ਵਾਹਨ ਨੂੰ ਟਰੈਕ ਕੀਤਾ।ਗ੍ਰੀਨਫੀਲਡ, ਇੰਡਿਆਨਾ ਪੁਲਿਸ ਨੂੰ ਇੰਟਰਸਟੇਟ ਹਾਈਵੇਅ 70 ‘ਤੇ ਪੱਛਮ ਵੱਲ ਜਾ ਰਹੇ ਇਕ ਲੋੜੀਂਦੇ ਸੈਮੀ ਟਰੈਕਟਰ-ਟ੍ਰੇਲਰ ਬਾਰੇ ਸੂਚਿਤ ਕੀਤਾ ਗਿਆ ਸੀ ਜਦੋਂ ਇਹ ਹੈਨਕੌਕ ਕਾਉਂਟੀ ਵਿਚ ਦਾਖਲ ਹੋ ਰਿਹਾ ਸੀ। ਇਹ ਟਰੱਕ ਅਤੇ ਟ੍ਰੇਲਰ 25 ਜੂਨ ਨੂੰ ਪੈਨਸਿਲਵੇਨੀਆ ਵਿਚ ਇੱਕ ਕਾਰਗੋ ਤੋਂ ਚੋਰੀ ਕੀਤਾ ਗਿਆ ਸੀ। ਪੁਲਿਸ ਨੇ ਲਗਾਤਾਰ ਫਲੌਕ ਕੈਮਰਾ ਸਿਸਟਮ ਦੀ ਵਰਤੋਂ ਕਰਕੇ ਇਸ ਟਰੱਕ ਨੂੰ ਟਰੈਕ ਕੀਤਾ ਤੇ ਗ੍ਰੀਨਫੀਲਡ ਦੇ ਪੱਛਮ ਵਿਚ ਇੰਟਰਸਟੇਟ 70 ‘ਤੇ ਟ੍ਰੈਫਿਕ ਨਾਕਾ ਲਗਾਇਆ ਤਾਂ ਗ੍ਰਿਫਤਾਰ ਟਰੱਕ ਡਰਾਈਵਰ ਦੀ ਫਰਿਜਨੋ ਵਾਸੀ 31 ਸਾਲਾ ਦੀਪਕ ਕੁਮਾਰ ਦੀ ਪਹਿਚਾਣ ਇੱਕ ਭਾਰਤੀ ਨਾਗਰਿਕ ਵਜੋਂ ਹੋਈ। ਉਹ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ ਜਿਸ ਨੂੰ ਕੈਲੀਫੋਰਨੀਆ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਗਿਆ ਸੀ।ਪੁਲਿਸ ਅਨੁਸਾਰ ਦੀਪਕ ਕੁਮਾਰ ’ਤੇ ਜਪਾਨ ਭੇਜੇ ਜਾ ਰਹੇ ਲਗਭਗ 40,000 ਪੌਂਡ ਟੰਗਸਟਨ ਆਕਸਾਈਡ ਪਾਊਡਰ ਪ੍ਰਾਪਤ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦਾ ਸ਼ੱਕ ਹੈ।ਕਾਰਗੋ ਦੀ ਕੀਮਤ ਲਗਭਗ 3 ਮਿਲੀਅਨ ਡਾਲਰ (ਕਰੀਬ ਸਾਢੇ ਅਠਾਈ ਕਰੋੜ ਰੁਪਏ) ਸੀ ਅਤੇ ਇਸ ਨੂੰ ਜਾਪਾਨ ਵਿੱਚ ਮਿਤਸੁਬੀਸ਼ੀ ਮਟੀਰੀਅਲਜ਼ ਕਾਰਪੋਰੇਸ਼ਨ ਨੂੰ ਭੇਜਿਆ ਜਾ ਰਿਹਾ ਸੀ।
Ad Position 22
No active advertisement
ਪਿਛਲੀ ਖ਼ਬਰ ਸਲਮਾਨ, ਕਰੀਨਾ, ਆਲੀਆ, ਕਮਲ ਹਸਨ ਸਮੇਤ ਹੋਰ ਅਦਾਕਾਰਾਂ ਵਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਸਮਰਥਨ ਅਗਲੀ ਖ਼ਬਰ ਭਗੌੜਾ ਗੈਂਗਸਟਰ ਤੇ ਨਸ਼ਾ ਤਸਕਰ ਹਰਮਨਵੀਰ ਸਟਾਕਟਨ ’ਚ ਗ੍ਰਿਫ਼ਤਾਰ
Ad Position 24
No active advertisement