03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਹਿੱਸਾ ਲੈਣ ਗਏ ਪੰਜਾਬ ਦੇ 11 ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਤੋਹਫ਼ਾ

Ad Position 21
No active advertisement
ਅਜੀਤ ਡੈਸਕ 24-07-2026

ਜਲੰਧਰ, 23 ਜੁਲਾਈ (ਡਾ. ਜਤਿੰਦਰ ਸਾਬੀ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ’ਚ ਹਿੱਸਾ ਲੈਣ ਗਏ ਪੰਜਾਬ ਦੇ 9 ਖਿਡਾਰੀਆਂ ਤੇ 2 ਪੈਰਾ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ 84 ਲੱਖ ਰੁਪਏ ਦਾ ਤੋਹਫਾ ਦਿੱਤਾ ਗਿਆ ਹੈ। ਇਹ ਰਾਸ਼ੀ ਪੰਜਾਬ ਸਰਕਾਰ ਵੱਲੋਂ ਆਪਣੀ ਖੇਡ ਨੀਤੀ ਅਨੁਸਾਰ ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਖੇਡਾਂ ਤੇ ਉਲੰਪਿਕ ਖੇਡਾਂ ਦੀ ਤਿਆਰੀ ਲਈ ਦਿੱਤੀ ਜਾਣ ਵਾਲੀ ਰਾਸ਼ੀ ਵਜੋਂ ਖਿਡਾਰੀ ਨੂੰ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਰਾਸ਼ਟਰਮੰਡਲ ਖੇਡਾਂ ਵਿਚ ਤਗਮੇ ਜਿੱਤ ਕੇ ਵਾਪਿਸ ਆਉਣ ਵਾਲੇ ਖਿਡਾਰੀਆਂ ਨੂੰ ਵੀ ਪੰਜਾਬ ਦੀ ਖੇਡ ਨੀਤੀ ਅਨੁਸਾਰ ਸੋਨ ਤਗਮਾਂ ਜੇਤੂ ਖਿਡਾਰੀ ਨੂੰ 75 ਲੱਖ ਰੁਪਏ, ਚਾਂਦੀ ਦਾ ਤਗਮਾਂ ਜੇਤੂ ਖਿਡਾਰੀ ਨੂੰ 50 ਲੱਖ ਰੁਪਏ ਤੇ ਕਾਂਸੀ ਦਾ ਤਗਮਾਂ ਜੇਤੂ ਖਿਡਾਰੀ ਨੂੰ 40 ਲੱਖ ਦੇ ਨਗਦ ਇਨਾਮ ਨਾਲ ਸਨਮਾਨਿਤ ਕਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਹੈ। ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਗਏ ਖਿਡਾਰੀਆਂ ਵਿਚ ਭਾਰਤ ਦੇ ਸਭ ਤੋਂ ਤੇਜ ਦੌੜਾਕ ਗੁਰਿੰਦਰਵੀਰ ਸਿੰਘ ਨੂੰ 8 ਲੱਖ ਰੁਪਏ, ਏਸ਼ੀਅਨ ਰਿਕਾਰਡ ਹੋਲਡਰ ਤਜਿੰਦਰਪਾਲ ਸਿੰਘ ਤੂਰ ਨੂੰ 8 ਲੱਖ ਰੁਪਏ, ਭਾਰਤੀ ਅਥਲੈਟਿਕਸ ਦਾ ਭਵਿੱਖ ਰਸ਼ਦੀਪ ਕੌਰ ਨੂੰ 8 ਲੱਖ ਰੁਪਏ, ਹਰਸ਼ਵੀਰ ਸਿੰਘ ਸੇਖੋ ਟਰੈਕ ਸਾਈਕਲਿੰਗ ਖਿਡਾਰੀ ਨੂੰ 8 ਲੱਖ ਰੁਪਏ, ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਨੂੰ 8 ਲੱਖ ਰੁਪਏ, ਜੂਡੋ ਖਿਡਾਰੀ ਅਵਤਾਰ ਸਿੰਘ ਨੂੰ 4 ਲੱਖ ਰੁਪਏ, ਲਵਪ੍ਰੀਤ ਸਿੰਘ ਵੇਟ ਲਿਫਟਰ ਨੂੰ 8 ਲੱਖ ਰੁਪਏ, ਵੇਟ ਲਿਫਟਿਰ ਦਿਲਬਾਗ ਸਿੰਘ ਨੂੰ 8 ਲੱਖ ਰੁਪਏ, ਮਹਿਲਾ ਵੇਟ ਲਿਫਟਰ ਹਰਜਿੰਦਰ ਕੌਰ ਨੂੰ 8 ਲੱਖ ਰੁਪਏ ਤੇ ਪੈਰਾ ਖਿਡਾਰੀ ਪਰਮਜੀਤ ਕੁਮਾਰ ਨੂੰ 8 ਲੱਖ ਰੁਪਏ ਤੇ ਪੈਰਾ ਖਿਡਾਰੀ ਜਸਪ੍ਰੀਤ ਕੌਰ ਨੂੰ 8 ਲੱਖ ਰੁਪਏ ਦਾ ਰਾਸ਼ੀ ਪੰਜਾਬ ਸਰਕਾਰ ਵੱਲੋ ਜਾਰੀ ਕੀਤੀ ਗਈ ਤੇ ਇਹ ਰਾਸ਼ੀ ਖਿਡਾਰੀਆਂ ਦੇ ਬੈਕਾਂ ਦੇ ਖਾਤਿਆ ਦੇ ਵਿਚ ਪਾ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਤੇਂਦੁਲਕਰ, ਗਿਲ, ਬਿੰਦਰਾ, ਧਵਨ ਤੇ ਖੇਡ ਜਗਤ ਵਲੋਂ ਵਿਦਿਆਰਥੀਆਂ ਦੀ ਹਮਾਇਤ ਅਗਲੀ ਖ਼ਬਰ ਸਲਮਾਨ, ਕਰੀਨਾ, ਆਲੀਆ, ਕਮਲ ਹਸਨ ਸਮੇਤ ਹੋਰ ਅਦਾਕਾਰਾਂ ਵਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਸਮਰਥਨ
Ad Position 24
No active advertisement