02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਾਰਤ ਦੇ ਅਧੂਰੇ ਨਕਸ਼ੇ ’ਤੇ ਚਾਂਦੀ ਤਗਮਾ ਜੇਤੂ ਲਵਲੀਨਾ ਨੇ ਜਤਾਇਆ ਇਤਰਾਜ਼

ਭਾਰਤ ਦੇ ਅਧੂਰੇ ਨਕਸ਼ੇ ’ਤੇ ਚਾਂਦੀ ਤਗਮਾ ਜੇਤੂ ਲਵਲੀਨਾ ਨੇ ਜਤਾਇਆ ਇਤਰਾਜ਼

Ad Position 21
No active advertisement
ਅਜੀਤ ਡੈਸਕ 03-08-2026

ਗਲਾਸਗੋ, 2 ਅਗਸਤ (ਏਜੰਸੀ)-ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਸਮੇਤ ਸਾਰੇ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲਵਲੀਨਾ ਨੇ ਔਰਤਾਂ ਦੇ 75 ਕਿਲੋਗ੍ਰਾਮ ਵਰਗ ’ਚ ਆਪਣਾ ਪਹਿਲਾ ਚਾਂਦੀ ਦਾ ਤਗਮਾ ਜਿੱਤਿਆ, ਜਿਸ ਨਾਲ ਦੇਸ਼ ਨੂੰ ਮਾਣ ਮਿਲਿਆ। ਆਪਣੇ ਖੇਡ ਪ੍ਰਦਰਸ਼ਨ ਤੋਂ ਇਲਾਵਾ, ਉਸਨੇ ਇਕ ਹੋਰ ਕਾਰਨ ਕਰਕੇ ਵੀ ਸੁਰਖੀਆਂ ਬਟੋਰੀਆਂ ਹਨ। ਗਲਾਸਗੋ ’ਚ ਇਕ ਪ੍ਰਸਿੱਧ ਭਾਰਤੀ ਰੈਸਟੋਰੈਂਟ ‘ਮਿਸਟਰ ਸਿੰਘਜ਼ ਇੰਡੀਆ - ਦ ਹੋਮ ਆਫ ਕਰੀ’ ਵਲੋਂ 2026 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਐਥਲੀਟਾਂ ਨੂੰ ਉੱਥੇ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਸੀ। ਰੈਸਟੋਰੈਂਟ ’ਚ ਐਥਲੀਟਾਂ ਨੂੰ ਦਿੱਤੇ ਗਏ ਨੈਪਕਿਨਾਂ ’ਚ ਭਾਰਤ ਦਾ ਇਕ ਅਧੂਰਾ ਨਕਸ਼ਾ ਸੀ, ਜਿਸ ’ਚ ਉੱਤਰ-ਪੂਰਬੀ ਰਾਜ ਪੂਰੀ ਤਰ੍ਹਾਂ ਗਾਇਬ ਸਨ। ਇਸ ਗਲਤੀ ਨੂੰ ਦੇਖਦੇ ਹੋਏ, ਭਾਰਤ ਦੀ ਸਟਾਰ ਮਹਿਲਾ ਮੁੱਕੇਬਾਜ਼, ਲਵਲੀਨਾ ਬੋਰਗੋਹੇਨ ਨੇ ਤੁਰੰਤ ਸਖ਼ਤ ਇਤਰਾਜ਼ ਜਤਾਇਆ। ਨੇੜਿਓਂ ਦੇਖਣ ’ਤੇ ਪਤਾ ਲੱਗਾ ਕਿ ਨਾ ਸਿਰਫ਼ ਨੈਪਕਿਨ, ਸਗੋਂ ਰੈਸਟੋਰੈਂਟ ਦੀ ਕੰਧ ’ਤੇ ਪ੍ਰਦਰਸ਼ਿਤ ਇੱਕ ਵੱਡੇ ਨਕਸ਼ੇ ਵਿੱਚ ਉੱਤਰ-ਪੂਰਬੀ ਖੇਤਰ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸੇ ਵੀ ਗਾਇਬ ਸਨ। ਲਵਲੀਨਾ ਨੇ ਰੈਸਟੋਰੈਂਟ ’ਤੇ ਉੱਤਰ-ਪੂਰਬ ਨੂੰ ਨਕਸ਼ੇ ਤੋਂ ਬਾਹਰ ਕਰਕੇ ਭਾਰਤ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ। ਬਾਕਸਿੰਗ ਫੈਡਰੇਸ਼ਨ ਆਫ ਇੰਡੀਆ (ਬੀ.ਐਫ.ਆਈ.) ਦੇ ਪ੍ਰਧਾਨ ਅਜੈ ਸਿੰਘ ਨੇ ਸਟਾਰ ਮੁੱਕੇਬਾਜ਼ ਦਾ ਸਮਰਥਨ ਕੀਤਾ। ਉਨ੍ਹਾਂ ਨੇ ਰੈਸਟੋਰੈਂਟ ਪ੍ਰਬੰਧਨ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਨੈਪਕਿਨ ਵਾਪਸ ਲੈਣ ਤੇ ਭਾਰਤ ਦੀ ਪੂਰੀ ਖੇਤਰੀ ਅਖੰਡਤਾ ਨੂੰ ਸਹੀ ਢੰਗ ਨਾਲ ਦਰਸਾਉਣ ਲਈ ਨਕਸ਼ੇ ਨੂੰ ਠੀਕ ਕਰਨ। ਗਲਾਸਗੋ ਦੇ ਰੈਸਟੋਰੈਂਟ ਨੇ ਵੀ ਭਾਰਤੀ ਦਲ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਅਹਾਤੇ ’ਚ ਪ੍ਰਦਰਸ਼ਿਤ ਭਾਰਤ ਦੇ ਨਕਸ਼ੇ ਨੂੰ ਠੀਕ ਕਰੇਗਾ।

 

Ad Position 22
No active advertisement
ਪਿਛਲੀ ਖ਼ਬਰ ਭਾਰਤੀ ਸਾਈਕਲਿਸਟ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਹੋਏ ਬਾਹਰ ਅਗਲੀ ਖ਼ਬਰ ਤਾਈਪੇਈ ਓਪਨ ਬੈਡਮਿੰਟਨ-ਪੰਜਾਬ ਦੀ ਧੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ
Ad Position 24
No active advertisement