02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਾਰਤੀ ਸਾਈਕਲਿਸਟ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਹੋਏ ਬਾਹਰ

ਭਾਰਤੀ ਸਾਈਕਲਿਸਟ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਹੋਏ ਬਾਹਰ

Ad Position 21
No active advertisement
ਅਜੀਤ ਡੈਸਕ 03-08-2026

ਗਲਾਸਗੋ, 2 ਅਗਸਤ (ਹਰਜੀਤ ਸਿੰਘ ਦੁਸਾਂਝ)-ਭਾਰਤੀ ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋਂ ਤੇ ਦਿਨੇਸ਼ ਕੁਮਾਰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਆਖਰੀ ਦਿਨ ਕੁਆਲੀਫਾਇੰਗ ਰਾਊਂਡ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪੁਰਸ਼ਾਂ ਦੀ 40 ਕਿਲੋਮੀਟਰ ਪੁਆਇੰਟ ਦੌੜ ਤੋਂ ਬਾਹਰ ਹੋ ਗਏ। ਹਰਸ਼ਵੀਰ ਕ੍ਰਿਸ ਹੋਏ ਵੇਲੋਡ੍ਰੋਮ ਵਿਖੇ ਕਰਵਾਈ ਗਈ ਪਹਿਲੀ ਕੁਆਲੀਫਾਇੰਗ ਹੀਟ ’ਚ ਸਮਾਪਤ ਕਰਨ ’ਚ ਅਸਫਲ ਰਹੇ, ਜਦੋਂ ਕਿ ਦਿਨੇਸ਼ ਕੁਮਾਰ 12 ਭਾਗੀਦਾਰਾਂ ਵਿੱਚੋਂ 11ਵੇਂ ਸਥਾਨ ‘ਤੇ ਰਹੇ। ਹਰੇਕ ਹੀਟ ’ਚ ਆਖਰੀ ਤਿੰਨ ਸਾਈਕਲਿਸਟ ਬਾਹਰ ਹੋ ਗਏ ਹਨ। ਭਾਰਤੀ ਸਾਈਕਲਿਸਟ ਰੋਨਾਲਡੋ ਸਿੰਘ ਲੈਟੋਨਜਮ ਪੁਰਸ਼ਾਂ ਦੀ 1000 ਮੀਟਰ ਟਾਈਮ ਟ੍ਰਾਇਲ ’ਚ 20ਵੇਂ ਸਥਾਨ ‘ਤੇ ਰਿਹਾ ਜਿਸ ਨਾਲ ਖੇਡ ਵਿੱਚ ਦੇਸ਼ ਦੀ ਮੁਹਿੰਮ ਦਾ ਅੰਤ ਹੋ ਗਿਆ। ਰੋਨਾਲਡੋ ਨੇ 1000 ਮੀਟਰ ਟਾਈਮ ਟ੍ਰਾਇਲ ’ਚ 1 ਮਿੰਟ 4.191 ਸਕਿੰਟ ਦਾ ਸਮਾਂ ਕੱਢ ਕੇ 20ਵਾਂ ਸਥਾਨ ਪ੍ਰਾਪਤ ਕੀਤਾ।

Ad Position 22
No active advertisement
ਪਿਛਲੀ ਖ਼ਬਰ ਮੈਨਹੈਟਨ ’ਚ ਖ਼ਤਰਨਾਕ ਬਿਮਾਰੀ ਨੇ ਲਈ 7ਵੀਂ ਜਾਨ, 92 ਲੋਕ ਪ੍ਰਭਾਵਿਤ ਅਗਲੀ ਖ਼ਬਰ ਭਾਰਤ ਦੇ ਅਧੂਰੇ ਨਕਸ਼ੇ ’ਤੇ ਚਾਂਦੀ ਤਗਮਾ ਜੇਤੂ ਲਵਲੀਨਾ ਨੇ ਜਤਾਇਆ ਇਤਰਾਜ਼
Ad Position 24
No active advertisement