ਗਲਾਸਗੋ, 2 ਅਗਸਤ (ਹਰਜੀਤ ਸਿੰਘ ਦੁਸਾਂਝ)-ਭਾਰਤੀ ਜੂਡੋ ਖਿਡਾਰਣ ਇਸ਼ਰੂਪ ਨਾਰੰਗ, ਇੱਥੇ ਰਾਸ਼ਟਰਮੰਡਲ ਖੇਡਾਂ ’ਚ ਔਰਤਾਂ ਦੇ 78 ਕਿਲੋਗ੍ਰਾਮ ਕਾਂਸੀ ਦੇ ਤਗਮੇ ਦੇ ਪਲੇਆਫ ’ਚ ਕੈਨੇਡਾ ਦੀ ਕੋਰਲੀ ਗੌਡਬੂ ਤੋਂ ਹਾਰ ਗਈ। ਇਸ਼ਰੂਪ ਕੈਮਰੂਨ ਦੀ ਲੰਬੀ ਅਤੇ ਮਜ਼ਬੂਤ ਖਿਡਾਰਨ ਜਾਰਜੀਕਾ ਵੇਸਲੇ ਜ਼ੇਂਗੂ ਮੌਨ ਨੂੰ ਰੈਪੇਚੇਜ ਮੁਕਾਬਲੇ ’ਚ ਹਰਾਉਣ ਤੋਂ ਬਾਅਦ ਕਾਂਸੀ ਦੇ ਤਗਮੇ ਲਈ ਦੌੜ ’ਚ ਸੀ। ਪਰ ਉਹ ਕਾਂਸੀ ਦੇ ਤਗਮੇ ਦੇ ਮੁਕਾਬਲੇ ’ਚ ਸਫਲਤਾ ਪ੍ਰਾਪਤ ਕਰਨ ’ਚ ਅਸਫਲ ਰਹੀ। ਹਮਲਾਵਰ ਗੌਡਬੂ ਪੰਜਾਬ ਦੀ 19 ਸਾਲਾ ਇਸ਼ਰੂਪ ਲਈ ਮੁਸ਼ਕਲ ਸਾਬਤ ਹੋਈ। ਇਸ਼ਰੂਪ ਨੂੰ ਨਿਰਧਾਰਤ ਸਮੇਂ ਦੌਰਾਨ 2 ਪੈਨਲਟੀ ਮਿਲੀਆਂ ਤੇ ਅੰਤ ਵਿਚ ਗੋਲਡਨ ਸਕੋਰ ’ਤੇ ਮੁਕਾਬਲਾ ਹਾਰ ਗਈ।
ਖੇਡ ਸੰਸਾਰ
Free
ਜੂਡੋ- ਇਸ਼ਰੂਪ ਨਾਰੰਗ ਨੂੰ ਕਾਂਸੀ ਦੇ ਤਗਮੇ ’ਚ ਮਿਲੀ ਹਾਰ
ਜੂਡੋ- ਇਸ਼ਰੂਪ ਨਾਰੰਗ ਨੂੰ ਕਾਂਸੀ ਦੇ ਤਗਮੇ ’ਚ ਮਿਲੀ ਹਾਰ
ਅਜੀਤ ਡੈਸਕ
03-08-2026