23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਭਾਰਤ ਦਾ ਅਰਜਨਟੀਨਾ ਨਾਲ ਮੁਕਾਬਲਾ ਅੱਜ… ਸੈਮੀਫਾਈਨਲ ਦੀ ਆਸ ਬਰਕਰਾਰ

ਜਲੰਧਰ, 23 ਅਗਸਤ (ਡਾ. ਜਤਿੰਦਰ ਸਾਬੀ)- ਐੱਫ.

Ad Position 21
No active advertisement
ਨੀਦਰਲੈਂਡ - ਇੰਗਲੈਂਡ ਮੁਕਾਬਲੇ ’ ਤੇ ਵੀ ਰਹੇਗੀ ਨਜ਼ਰ 24-08-2026
ਜਲੰਧਰ, 23 ਅਗਸਤ (ਡਾ. ਜਤਿੰਦਰ ਸਾਬੀ)- ਐੱਫ.ਆਈ.ਐੱਚ. ਹਾਕੀ ਵਿਸ਼ਵ ਕੱਪ-2026 ਵਿਚ ਨੀਦਰਲੈਂਡ ਤੋਂ 1-3 ਦੀ ਹਾਰ ਮਗਰੋਂ ਭਾਰਤੀ ਟੀਮ ਦੀਆਂ ਸੈਮੀਫਾਈਨਲ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਸੀ ਪਰ ਅਰਜਨਟੀਨਾ ਨੇ ਇੰਗਲੈਂਡ ਨੂੰ 3-1 ਨਾਲ ਹਰਾ ਕੇ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ‘ਲਾਈਫਲਾਈਨ’ ਦੇ ਦਿੱਤੀ ਹੈ। ਹੁਣ ਭਾਰਤ ਦੀ ਸੈਮੀਫਾਈਨਲ ਦੀ ਆਸ ਅਜੇ ਵੀ ਕਾਇਮ ਹੈ।ਨੀਦਰਲੈਂਡ ਖ਼ਿਲਾਫ਼ ਭਾਰਤ ਵਲੋਂ ਇਕਲੌਤਾ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤਾ, ਜਦਕਿ ਡੱਚ ਟੀਮ ਵਲੋਂ ਡੁਕੋ ਟੇਲਗਨਕੈਂਪ, ਟਜੇਪ ਹੋਡੇਮੇਕਰਸ ਅਤੇ ਥਿਜ਼ ਵੈਨ ਡੈਮ ਨੇ ਗੋਲ ਕੀਤੇ। ਇਸ ਜਿੱਤ ਨਾਲ ਨੀਦਰਲੈਂਡ ਨੇ ਪੂਲ-ਈ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ। ਹੁਣ ਭਾਰਤ ਨੂੰ ਵੱਡੀ ਰਾਹਤ ਅਰਜਨਟੀਨਾ ਦੀ ਇੰਗਲੈਂਡ ’ਤੇ ਜਿੱਤ ਨਾਲ ਮਿਲੀ ਹੈ। ਜੇ ਇੰਗਲੈਂਡ ਇਹ ਮੁਕਾਬਲਾ ਜਿੱਤ ਜਾਂਦਾ ਜਾਂ ਮੈਚ ਡਰਾਅ ਰਹਿੰਦਾ ਤਾਂ ਭਾਰਤ ਦੀ ਸੈਮੀਫਾਈਨਲ ਦੀ ਦੌੜ ਖ਼ਤਮ ਹੋ ਜਾਂਦੀ। ਅਰਜਨਟੀਨਾ ਦੀ ਜਿੱਤ ਨਾਲ ਹੁਣ ਭਾਰਤ, ਅਰਜਨਟੀਨਾ ਅਤੇ ਇੰਗਲੈਂਡ ਤਿੰਨੋਂ 3-3 ਅੰਕਾਂ ਦੀ ਸਥਿਤੀ ਵਿਚ ਹਨ, ਜਦਕਿ ਨੀਦਰਲੈਂਡ 6 ਅੰਕਾਂ ਨਾਲ ਅੱਗੇ ਹੈ। ਹੁਣ ਭਾਰਤ ਦਾ ਆਖ਼ਰੀ ਮੁਕਾਬਲਾ 24 ਅਗਸਤ ਨੂੰ ਅਰਜਨਟੀਨਾ ਨਾਲ ਸ਼ਾਮ 6.30 ਵਜੇ ਐਮਸਟੇਲਵੀਨ (ਨੀਦਰਲੈਂਡ) ਦੇ ਵੈਗਨਰ ਸਟੇਡੀਅਮ ’ਚ ਹੋਵੇਗਾ। ਦੂਜੇ ਪਾਸੇ ਨੀਦਰਲੈਂਡ ਦਾ ਸਾਹਮਣਾ ਇੰਗਲੈਂਡ ਨਾਲ ਇਸੇ ਸਟੇਡੀਅਮ ’ਚ ਰਾਤ 9.30 ਵਜੇ ਹੋਵੇਗਾ। ਭਾਰਤ ਨੂੰ ਸੈਮੀਫਾਈਨਲ ਦੀ ਦੌੜ ਵਿਚ ਮਜ਼ਬੂਤੀ ਨਾਲ ਬਣੇ ਰਹਿਣ ਲਈ ਅਰਜਨਟੀਨਾ ਨੂੰ ਹਰਾਉਣਾ ਹੋਵੇਗਾ ਅਤੇ ਭਾਰਤ ਦੇ ਹੱਕ ਵਿਚ ਨੀਦਰਲੈਂਡ ਦੀ ਜਿੱਤ ਦੀ ਵੀ ਲੋੜ ਹੋਵੇਗੀ, ਜੇ ਇਹ ਦੋਵੇਂ ਨਤੀਜੇ ਭਾਰਤ ਦੇ ਹੱਕ ਵਿਚ ਆਉਂਦੇ ਹਨ ਤਾਂ ਭਾਰਤ, ਇੰਗਲੈਂਡ ਅਤੇ ਅਰਜਨਟੀਨਾ ਦੇ ਅੰਕ 3-3 ਹੋ ਜਾਣਗੇ ਅਤੇ ਫਿਰ ਐਫ.ਆਈ.ਐਚ. ਦੇ ਟਾਈਬ੍ਰੇਕ ਨਿਯਮਾਂ ਤਹਿਤ ਸਥਿਤੀ ਦਾ ਫੈਸਲਾ ਹੋਵੇਗਾ। ਇਸ ਲਈ ਭਾਰਤ ਲਈ ਅਰਜਨਟੀਨਾ ਖ਼ਿਲਾਫ਼ ਹਰ ਗੋਲ ਬੇਹੱਦ ਕੀਮਤੀ ਹੋਵੇਗਾ।ਹੁਣ ਹਰਮਨਪ੍ਰੀਤ ਸਿੰਘ ਅਤੇ ਉਸ ਦੀ ਟੀਮ ਲਈ ਅਰਜਨਟੀਨਾ ਖ਼ਿਲਾਫ਼ ਮੁਕਾਬਲਾ ਕਰੋ ਜਾਂ ਮਰੋ ਵਾਲੀ ਮਹੱਤਤਾ ਰੱਖਦਾ ਹੈ। ——— ਹਾਕੀ———-
Ad Position 22
No active advertisement
ਅਗਲੀ ਖ਼ਬਰ ਆਸਟ੍ਰੇਲੀਆ ਡਰਾਅ ਖੇਡ ਕੇ ਸੈਮੀਫਾਈਨਲ ’ਚ
Ad Position 24