23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਆਸਟ੍ਰੇਲੀਆ ਡਰਾਅ ਖੇਡ ਕੇ ਸੈਮੀਫਾਈਨਲ ’ਚ

ਐਮਸਟੇਲਵੀਨ, 23 ਅਗਸਤ (ਏਜੰਸੀ)-ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਉਸ ਨੂੰ ਆਸਟ੍ਰੇਲੀਆ ਖਿਲਾਫ਼ ਗੋਲ ਰਹਿਤ ਡਰਾਅ ਖੇਡਣਾ ਪਿਆ ਹੈ।

Ad Position 21
No active advertisement
ਅਜੀਤ ਡੈਸਕ 24-08-2026
ਐਮਸਟੇਲਵੀਨ, 23 ਅਗਸਤ (ਏਜੰਸੀ)-ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਉਸ ਨੂੰ ਆਸਟ੍ਰੇਲੀਆ ਖਿਲਾਫ਼ ਗੋਲ ਰਹਿਤ ਡਰਾਅ ਖੇਡਣਾ ਪਿਆ ਹੈ। ਇਸ ਡਰਾਅ ਨਾਲ ਆਸਟ੍ਰੇਲੀਆ ਟੀਮ ਸੈਮੀਫਾਈਨਲ ’ਚ ਪਹੁੰਚ ਗਈ ਹੈ। ਇਥੇ ਵੈਗਨਰ ਸਟੇਡੀਅਮ ’ਚ ਭਾਰਤੀ ਕੋਚ ਨੇ ਆਖਰੀ 5 ਮਿੰਟ ਲਈ ਗੋਲਕੀਪਰ ਨੂੰ ਵੀ ਬਾਹਰ ਬੁਲਾ ਲਿਆ ਸੀ ਤਾਂ ਕਿ ਗੋਲ ਦੇ ਮੌਕੇ ਬਣਾਏ ਜਾ ਸਕਣ। ਪਰ ਗੋਲ ਨਹੀਂ ਹੋਇਆ। ਭਾਰਤ ਲਗਾਤਾਰ ਤੀਸਰੇ ਮੈਚ ’ਚ ਵੀ ਗੋਲ ਨਹੀਂ ਕਰ ਸਕਿਆ। 48ਵੇਂ ਮਿੰਟ ’ਚ ਭਾਰਤ ਕੋਲ ਫੀਲਡ ਗੋਲ ਕਰਨ ਦਾ ਚੰਗਾ ਮੌਕਾ ਸੀ, ਪਰ ਤਿੰਨ ਖਿਡਾਰੀਆਂ ’ਚ ਕਨਫਿਉਜ਼ਨ ਕਾਰਨ ਗੋਲ ਨਹੀਂ ਹੋਇਆ। ਇਥੇ ਕਪਤਾਨ ਸਲੀਮਾ ਟੇਟੇ ਨੇ ਬਾਲ ਪੋਜੀਸ਼ਨ ਹਾਸਿਲ ਕਰਨ ਦੇ ਬਾਅਦ ਤੇਜ਼ੀ ਨਾਲ ਕਾਉਂਟਰ ਅਟੈਕ ਬਣਾਇਆ। ਉਨ੍ਹਾਂ ਆਸਟ੍ਰੇਲੀਆ ਦੀ ਮਿਡਫੀਲਡ ਤੋਂ ਕਰਾਸ ਵੀ ਦਿੱਤਾ, ਪਰ ਡੀ ਦੇ ਅੰਦਰ ਨਵਨੀਤ, ਸਾਕਸ਼ੀ ਤੇ ਲਾਲਰੇਮਸਿਆਮੀ ਸਮੇਂ ’ਤੇ ਸ਼ਾਰਟ ਨਹੀਂ ਲੈ ਸਕੀ। ਆਸਟ੍ਰੇਲੀਆ ਨੇ ਪੈਨਲਟੀ ’ਤੇ ਗੋਲ ਕੀਤਾ ਪਰ ਇਸ ਨੂੰ ਡੇਂਜਰ ਗੋਲ ਕਰਾਰ ਦਿੱਤਾ ਗਿਆ ਤੇ ਇਸੇ ਵਜ੍ਹਾ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਮੈਚ ’ਚ ਭਾਰਤ ਦਾ ਡਿਫੈਂਸ ਸ਼ਾਨਦਾਰ ਰਿਹਾ। ਇਸ ’ਚ ਆਸਟ੍ਰੇਲੀਆਈ ਟੀਮ ਨੂੰ ਪੈਨਲਟੀ ਕਾਰਨਰ ਦੇ 8 ਮੌਕੇ ਮਿਲੇ, ਇਨ੍ਹਾਂ ਸਾਰਿਆਂ ਨੂੰ ਭਾਰਤੀ ਡਿਫੈਂਸ ਨੇ ਨਾਕਾਮ ਕਰ ਦਿੱਤਾ। ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਲੈਂਦੀ ਤਾਂ ਸੈਮੀਫਾਈਨਲ ’ਚ ਪਹੁੰਚ ਜਾਂਦੀ, ਕਿਉਂਕਿ ਇਸ ਤੋਂ ਪਹਿਲਾਂ ਨੀਦਰਲੈਂਡ ਨੇ ਚੀਨ ਨੂੰ 4-1 ਨਾਲ ਹਰਾ ਦਿੱਤਾ ਸੀ।
Ad Position 22
No active advertisement
ਪਿਛਲੀ ਖ਼ਬਰ ਭਾਰਤ ਦਾ ਅਰਜਨਟੀਨਾ ਨਾਲ ਮੁਕਾਬਲਾ ਅੱਜ… ਸੈਮੀਫਾਈਨਲ ਦੀ ਆਸ ਬਰਕਰਾਰ ਅਗਲੀ ਖ਼ਬਰ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਬਜਾਏ ਖੇਡਾਂ , ਫਿਟਨੈਸ ਅਤੇ ਸਕਾਰਾਤਮਕ ਗਤੀਵਿਧੀਆਂ ਨੂੰ ਚੁਣ ਰਹੇ ਹਨ - ਮਨੀਸ਼ ਸਿਸੋਦੀਆ
Ad Position 24