24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਬਜਾਏ ਖੇਡਾਂ , ਫਿਟਨੈਸ ਅਤੇ ਸਕਾਰਾਤਮਕ ਗਤੀਵਿਧੀਆਂ ਨੂੰ ਚੁਣ ਰਹੇ ਹਨ - ਮਨੀਸ਼ ਸਿਸੋਦੀਆ

ਜਲੰਧਰ 23 ਅਗਸਤ (ਡਾ. ਜਤਿੰਦਰ ਸਾਬੀ)–ਆਮ ਆਦਮੀ ਪਾਰਟੀ (ਆਪ) ਯੂਥ ਵਿੰਗ ਵੱਲੋਂ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਹਿੱਸੇ ਵਜੋਂ ਉਲੀਕੀ ਗਈ ਇਸ ਮੈਰਾਥਨ ਨੇ ਊਰਜਾ, ਵਿਸ਼ਵਾਸ ਅਤੇ ਉਮੀਦ ਦਾ ਇੱਕ ਸਪੱਸ਼ਟ ਸੁਨੇਹਾ ਦਿੱਤਾ, ਕਿਉਂਕਿ ਪੰਜਾਬ ਦੇ ਨੌਜਵਾਨਾਂ ਨੇ ਨਸ਼ਿਆਂ ਅਤੇ ਨਿਰਾਸ਼ਾ ਦੀ ਬਜਾਏ ਖੇਡਾਂ, ਫਿਟਨੈਸ ਅਤੇ ਰਚਨਾਤਮਕ ਕਾਰਜਾਂ ਨੂੰ ਚੁਣਿਆ ਹੈ।

Ad Position 21
No active advertisement
ਅਜੀਤ ਡੈਸਕ 24-08-2026
ਜਲੰਧਰ 23 ਅਗਸਤ (ਡਾ. ਜਤਿੰਦਰ ਸਾਬੀ)–ਆਮ ਆਦਮੀ ਪਾਰਟੀ (ਆਪ) ਯੂਥ ਵਿੰਗ ਵੱਲੋਂ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਹਿੱਸੇ ਵਜੋਂ ਉਲੀਕੀ ਗਈ ਇਸ ਮੈਰਾਥਨ ਨੇ ਊਰਜਾ, ਵਿਸ਼ਵਾਸ ਅਤੇ ਉਮੀਦ ਦਾ ਇੱਕ ਸਪੱਸ਼ਟ ਸੁਨੇਹਾ ਦਿੱਤਾ, ਕਿਉਂਕਿ ਪੰਜਾਬ ਦੇ ਨੌਜਵਾਨਾਂ ਨੇ ਨਸ਼ਿਆਂ ਅਤੇ ਨਿਰਾਸ਼ਾ ਦੀ ਬਜਾਏ ਖੇਡਾਂ, ਫਿਟਨੈਸ ਅਤੇ ਰਚਨਾਤਮਕ ਕਾਰਜਾਂ ਨੂੰ ਚੁਣਿਆ ਹੈ। ਸਮਾਗਮ ਦੀ ਜਾਣਕਾਰੀ ਸਾਂਝੀ ਕਰਦਿਆਂ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਜਲੰਧਰ ਵਿਚ ਆਪ ਯੂਥ ਵਿੰਗ ਵਲੋਂ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਹ ਮੈਰਾਥਨ ਸਿਰਫ਼ ਕੁੱਝ ਕਿਲੋਮੀਟਰ ਦੌੜਨ ਤੱਕ ਸੀਮਤ ਨਹੀਂ ਸੀ। ਇਹ ਨਸ਼ੇ, ਨਿਰਾਸ਼ਾ ਅਤੇ ਹਾਰ ਮੰਨਣ ਦੀ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵਧ ਰਹੇ ਪੰਜਾਬ ਦੀ ਆਵਾਜ਼ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਨੌਜਵਾਨ ਉੱਡਦਾ ਪੰਜਾਬ ਦੇ ਪੁਰਾਣੇ ਅਕਸ ਨੂੰ ਛੱਡ ਕੇ ਪੰਜਾਬ ਨੂੰ ਖੇਡਦਾ-ਦੌੜਤਾ ਪੰਜਾਬ ਵਿੱਚ ਬਦਲ ਰਹੇ ਹ ਨ। ਇਕੱਠ ਨੂੰ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਮੈਰਾਥਨ ਕੁੱਝ ਕਿਲੋਮੀਟਰ ਦੀ ਦੌੜ ਤੋਂ ਕਿਤੇ ਵੱਧ ਸੀ। ਆਪ ਪੰਜਾਬ ਇੰਚਾਰਜ ਨੇ ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਖੇਡਾਂ, ਫਿਟਨੈਸ ਅਤੇ ਸਕਾਰਾਤਮਕ ਕੰਮਾਂ ਨੂੰ ਚੁਣ ਰਹੇ ਹਨ। ਸਵੇਰੇ-ਸਵੇਰੇ ਹਜ਼ਾਰਾਂ ਨੌਜਵਾਨਾਂ ਦੀ ਸ਼ਮੂਲੀਅਤ ਉਨ੍ਹਾਂ ਦੀ ਊਰਜਾ, ਉਤਸ਼ਾਹ ਅਤੇ ਸਹੀ ਦਿਸ਼ਾ ਵਿੱਚ ਵਧਣ ਦੇ ਦ੍ਰਿੜ ਸੰਕਲਪ ਨੂੰ ਦਰਸਾਉਂਦੀ ਹੈ। ਮਨੀਸ਼ ਸਿਸੋਦੀਆ ਨੇ ਆਪ ਯੂਥ ਵਿੰਗ ਅਤੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ, ਜੋ ਕਦੇ ਪੰਜਾਬ ਨੂੰ ਉੱਡਤਾ ਪੰਜਾਬ ਕਹਿੰਦੇ ਸਨ, ਉਹ ਅੱਜ ਪੰਜਾਬ ਨੂੰ ਦੌੜਦਾ, ਖੇਡਦਾ ਅਤੇ ਅੱਗੇ ਵਧਦਾ ਦੇਖ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਡਰਾਅ ਖੇਡ ਕੇ ਸੈਮੀਫਾਈਨਲ ’ਚ ਅਗਲੀ ਖ਼ਬਰ ਸੜਕਾਂ , ਗਲੀਆਂ , ਮੁਹੱਲਿਆਂ ਵਿਚ ਕੂੜੇ ਦੇ ਲੱਗੇ ਢੇਰ - ਕਈ ਸੜਕਾਂ ਵੀ ਬੰਦ 2000 ਮੀਟਰਿਕ ਟਨ ਤੋਂ ਜ਼ਿਆਦਾ ਕੂੜਾ ਹੋਇਆ ਹ...
Ad Position 24