ਸੜਕਾਂ , ਗਲੀਆਂ , ਮੁਹੱਲਿਆਂ ਵਿਚ ਕੂੜੇ ਦੇ ਲੱਗੇ ਢੇਰ - ਕਈ ਸੜਕਾਂ ਵੀ ਬੰਦ 2000 ਮੀਟਰਿਕ ਟਨ ਤੋਂ ਜ਼ਿਆਦਾ ਕੂੜਾ ਹੋਇਆ ਹੈ ਇਕੱਠਾ-ਲੰਬੀ ਹੋ ਸਕਦੀ ਹੈ ਹੜਤਾਲ
ਜਲੰਧਰ, 23 ਅਗਸਤ (ਸ਼ਿਵ)- 607 ਕਰੋੜ ਵਿਚ ਕੂੜਾ ਪ੍ਰਬੰਧਨ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਦੇ ਵਿਰੋਧ ਵਿਚ ਨਗਰ ਨਿਗਮ ਯੂਨੀਅਨਾਂ ਵਲੋਂ ਪਿਛਲੇ 4 ਦਿਨਾਂ ਤੋਂ ਅਣਮਿਥੇ ਸਮੇਂ ਦੀ ਹੜਤਾਲ ਕਾਰਨ ਸ਼ਹਿਰ ਦੀਆਂ ਸੜਕਾਂ ਸਮੇਤ ਅੰਦਰੂਨੀ ਇਲਾਕਿਆਂ ਵਿਚ 2000 ਮੀਟਰਿਕ ਟਨ ਤੋਂ ਜ਼ਿਆਦਾ ਕੂੜਾ ਇਕੱਠਾ ਹੋ ਗਿਆ ਹੈ ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਨਿਗਮ ਕੋਲ ਇਹ ਸਮੱਸਿਆ ਹੱਲ ਹੋਣ ’ਤੇ ਨਹੀਂ ਆ ਰਹੀ ਹੈ। ਵਿਕਾਸ ਪੁਰੀ ਡੰਪ ਤੋਂ ਇਲਾਵਾ ਪ੍ਰਤਾਪ ਬਾਗ਼ ਡੰਪ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਕੂੜਾ ਸੜਕਾਂ ਤੱਕ ਫੈਲ ਗਿਆ ਹੈ ਜਿਸ ਕਾਰਨ ਇਨ੍ਹਾਂ ਡੰਪਾਂ ਦੇ ਕੋਲ ਸੜਕਾਂ ਬੰਦ ਹੋ ਗਈਆਂ ਹਨ।
ਨ
ਨਗਰ ਨਿਗਮ ਪ੍ਰਸ਼ਾਸਨ ਤੇ ਯੂਨੀਅਨਾਂ ਵਿਚਕਾਰ ਰੇੜਕਾ ਜਾਰੀ- ਬਿਮਾਰੀਆਂ ਫੈਲਣ ਦੀ ਸ਼ੰਕਾ
ਪ੍ਰਤਾਪ ਬਾਗ਼ ਡੰਪ ਦਾ ਕੂੜਾ ਦੂਰ ਤੱਕ ਸੜਕ ’ਤੇ ਫੈਲਿਆ ਨਜ਼ਰ ਆ ਰਿਹਾ ਹੈ। ਤਸਵੀਰ. ਜੀ. ਪੀ. ਸਿੰਘ
ਡੰਪ ਕੋਲ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਹਰਪ੍ਰੀਤ ਵਾਲੀਆ ਤੇ ਹੋਰ। ਤਸਵੀਰ. ਜੀ. ਪੀ. ਸਿੰਘ
24-08-2026
ਜਲੰਧਰ, 23 ਅਗਸਤ (ਸ਼ਿਵ)- 607 ਕਰੋੜ ਵਿਚ ਕੂੜਾ ਪ੍ਰਬੰਧਨ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਦੇ ਵਿਰੋਧ ਵਿਚ ਨਗਰ ਨਿਗਮ ਯੂਨੀਅਨਾਂ ਵਲੋਂ ਪਿਛਲੇ 4 ਦਿਨਾਂ ਤੋਂ ਅਣਮਿਥੇ ਸਮੇਂ ਦੀ ਹੜਤਾਲ ਕਾਰਨ ਸ਼ਹਿਰ ਦੀਆਂ ਸੜਕਾਂ ਸਮੇਤ ਅੰਦਰੂਨੀ ਇਲਾਕਿਆਂ ਵਿਚ 2000 ਮੀਟਰਿਕ ਟਨ ਤੋਂ ਜ਼ਿਆਦਾ ਕੂੜਾ ਇਕੱਠਾ ਹੋ ਗਿਆ ਹੈ ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਨਿਗਮ ਕੋਲ ਇਹ ਸਮੱਸਿਆ ਹੱਲ ਹੋਣ ’ਤੇ ਨਹੀਂ ਆ ਰਹੀ ਹੈ। ਵਿਕਾਸ ਪੁਰੀ ਡੰਪ ਤੋਂ ਇਲਾਵਾ ਪ੍ਰਤਾਪ ਬਾਗ਼ ਡੰਪ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਕੂੜਾ ਸੜਕਾਂ ਤੱਕ ਫੈਲ ਗਿਆ ਹੈ ਜਿਸ ਕਾਰਨ ਇਨ੍ਹਾਂ ਡੰਪਾਂ ਦੇ ਕੋਲ ਸੜਕਾਂ ਬੰਦ ਹੋ ਗਈਆਂ ਹਨ। ਕੂੜੇ ਕਰਕੇ ਕੀ ਇਲਾਕਿਆਂ ਵਿਚ ਮੇਨਹੋਲਾਂ ਵਿਚ ਜਾਣ ਕਰਕੇ ਸੀਵਰੇਜ ਬੰਦ ਹੋ ਗਏ ਹਨ ਜਿਸ ਦੀ ਪ੍ਰੇਸ਼ਾਨੀ ਲੋਕਾਂ ਨੂੰ ਅਲੱਗ ਤੋਂ ਕਰਨੀ ਪੈ ਰਹੀ ਹੈ। ਸ਼ਹਿਰ ਵਿਚ ਕੂੜਾ ਨਾ ਚੁੱਕਣ ਕਾਰਨ ਹੁਣ ਲੋਕਾਂ ਨੂੰ ਬਿਮਾਰੀਆਂ ਦੇ ਫੈਲਣ ਦੀ ਚਿੰਤਾ ਸਤਾ ਰਹੀ ਹੈ। ਨਿਗਮ ਯੂਨੀਅਨਾਂ ਵਲੋਂ ਕੀਤੀ ਗਈ ਅਣਮਿਥੇ ਸਮੇਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਕੂੜਾ ਚੁੱਕਣ ਦਾ ਕੰਮ ਪਿਛਲੇ ਚਾਰ ਦਿਨਾਂ ਤੋਂ ਬੰਦ ਪਿਆ ਹੈ ਤੇ ਅੱਗੇ ਵੀ ਹੜਤਾਲ ਦੇ ਜਲਦੀ ਖੁੱਲਣ ਦੇ ਆਸਾਰ ਨਹੀਂ ਹਨ। ਕਈ ਸੜਕਾਂ ’ਤੇ ਕੂੜਾ ਤਾਂ ਫੈਲਿਆ ਹੋਇਆ ਹੈ ਸਗੋਂ ਕੂੜਾ ਕਈ ਚੌਕਾਂ ਵਿਚ ਵੀ ਸੁੱਟ ਦਿੱਤਾ ਗਿਆ ਹੈ। ਯੂਨੀਅਨਾਂ ਦੀ ਹੜਤਾਲ ਨੂੰ ਖ਼ਤਮ ਕਰਵਾਉਣ ਦੇ ਮਾਮਲੇ ਵਿਚ ਅਜੇ ਤੱਕ ਨਿਗਮ ਪ੍ਰਸ਼ਾਸਨ ਵਲੋਂ ਕੋਈ ਪਹਿਲ ਨਹੀਂ ਕੀਤੀ ਗਈ ਹੈ ਜਦਕਿ ਦੂਜੇ ਪਾਸੇ ਬੰਟੂ ਸਭਰਵਾਲ ਧੜੇ ਦੇ ਆਗੂ ਸ਼ੰਮੀ ਲੂਥਰ ਦਾ ਕਹਿਣਾ ਸੀ ਕਿ ਸੋਮਵਾਰ ਉਨ੍ਹਾਂ ਦਾ ਸੰਘਰਸ਼ ਹੋਰ ਵੀ ਤੇਜ਼ ਹੋ ਜਾਵੇਗਾ। ਇਸ ਨਾਲ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਸ਼ਹਿਰ ਦੀ ਕੂੜੇ ਦੀ ਸਮੱਸਿਆ ਹੋਰ ਵੀ ਵਿਗੜਨ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਨਗਰ ਨਿਗਮ ਵਲੋਂ 607 ਕਰੋੜ ਦਾ ਜਿਹੜਾ ਕੂੜਾ ਪ੍ਰਬੰਧਨ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਲਈ ਮੰਗਲਵਾਰ 25 ਅਗਸਤ ਨੂੰ ਹੋਣ ਵਾਲੀ ਨਿਗਮ ਹਾਊਸ ਦੀ ਮੀਟਿੰਗ ਵਿਚ ਮਤਾ ਸੋਧ ਕੇ ਪਾਸ ਕਰਵਾਇਆ ਜਾਣਾ ਹੈ। ਉਸ ਨੂੰ ਲੈ ਕੇ ਨਿਗਮ ਯੂਨੀਅਨਾਂ ਦੇ ਹੋਰ ਭੜਕਣ ਦੀ ਸ਼ੰਕਾ ਹੈ ਕਿਉਂਕਿ ਉਹ ਇਸ ਪ੍ਰਾਜੈਕਟ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰ ਰਹੀਆਂ ਹਨ। ਕੂੜੇ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਡੰਪਾਂ ’ਤੇ ਜ਼ੋਰਦਾਰ ਪ੍ਰਦਰਸ਼ਨ ਜਲੰਧਰ, ਜਲੰਧਰ ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਅਤੇ ਸਫ਼ਾਈ ਪ੍ਰਬੰਧ ਦੀ ਬਦਹਾਲ ਹਾਲਤ ਦੇ ਵਿਰੋਧ ਵਿਚ ਅੱਜ ਜਲੰਧਰ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਸਥਾਨਾਂ ‘ਤੇ ਖੜ੍ਹ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ, ਜਲੰਧਰ ਨਗਰ ਨਿਗਮ, ਮੇਅਰ ਵਨੀਤ ਧੀਰ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟਾਇਆ। ਇਨ੍ਹਾਂ ਡੰਪਾਂ ’ਤੇ ਵਿਰੋਧ ਕਰਨ ਵਾਲਿਆਂ ਵਿਚ ਮਨੋਰੰਜਨ ਕਾਲੀਆ, ਸੁਸ਼ੀਲ ਰਿੰਕੂ , ਪਲਾਜ਼ਾ ਚੌਂਕ, ਰਾਕੇਸ਼ ਰਾਠੌਰ ਨੇ ਰਾਮਾ ਮੰਡੀ ਚੌਂਕ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਵਿਕਾਸ ਪੁਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਮਨਜੀਤ ਸਿੰਘ ਟੀਟੂ ਨੇ ਬਸਤੀ ਲਾਲ ਪਹਾੜੀ ਨੇੜੇ, ਜਦਕਿ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਅਤੇ ਪ੍ਰਦੇਸ਼ ਸਕੱਤਰ ਅਮਰਜੀਤ ਸਿੰਘ ਅਮਰੀ ਨੇ ਕੂੜੇ ਦੇ ਡੰਪ ਕੋਲ ਖੜ੍ਹ ਕੇ ਸਰਕਾਰ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ। ਭਾਜਪਾ ਆਗੂਆਂ ਨੇ ਕਿਹਾ ਕਿ ਜਲੰਧਰ ਦੇ ਪ੍ਰਮੁੱਖ ਚੌਂਕਾਂ, ਸੜਕਾਂ, ਰਿਹਾਇਸ਼ੀ ਇਲਾਕਿਆਂ, ਧਾਰਮਿਕ ਸਥਾਨਾਂ ਅਤੇ ਇੱਥੋਂ ਤੱਕ ਕਿ ਸ਼ਹੀਦਾਂ ਦੇ ਸਮਾਰਕਾਂ ਸਾਹਮਣੇ ਵੀ ਕੂੜੇ ਦੇ ਢੇਰ ਲੱਗਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਦੀ ਇਹ ਮਾੜੀ ਹਾਲਤ ਜਲੰਧਰ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੀ ਪੂਰੀ ਨਾਕਾਮੀ ਨੂੰ ਬੇਨਕਾਬ ਕਰਦੀ ਹੈ। ਜਲੰਧਰ ਦੀ ਜਨਤਾ ਟੈਕਸ ਅਤੇ ਹੋਰ ਰੂਪਾਂ ਵਿਚ ਸਰਕਾਰ ਨੂੰ ਪੈਸਾ ਦਿੰਦੀ ਹੈ, ਪਰ ਬਦਲੇ ਵਿਚ ਉਸ ਨੂੰ ਗੰਦਗੀ, ਬਦਬੂ ਅਤੇ ਬਿਮਾਰੀਆਂ ਦਾ ਖ਼ਤਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸਫ਼ਾਈ ਅਤੇ ਬਿਹਤਰ ਸਹੂਲਤਾਂ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਸ਼ਹਿਰ ਦੇ ਚੌਂਕ ਅਤੇ ਸੜਕਾਂ ਕੂੜੇ ਦੇ ਡੰਪਾਂ ਵਿਚ ਤਬਦੀਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਵੀ ਕੀਮਤ ’ਤੇ ਜਲੰਧਰ ਵਾਸੀਆਂ ਨੂੰ ਇਸ ਸਮੱਸਿਆ ਨਾਲ ਪੀੜਤ ਨਹੀਂ ਹੋਣ ਦੇਵੇਗੀ । ਭਾਜਪਾ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਸ਼ਹਿਰ ਵਿਚੋਂ ਕੂੜੇ ਦੇ ਢੇਰ ਨਹੀਂ ਹਟਾਏ ਗਏ ਅਤੇ ਸਫ਼ਾਈ ਪ੍ਰਬੰਧ ਠੀਕ ਨਾ ਕੀਤਾ ਗਿਆ ਤਾਂ ਮੀਂਹ ਦੇ ਮੌਸਮ ਦੌਰਾਨ ਟਾਈਫ਼ਾਈਡ, ਮਲੇਰੀਆ ਅਤੇ ਡੇਂਗੂ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਅਜਿਹੀ ਸਥਿਤੀ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਜਲੰਧਰ ਨਗਰ ਨਿਗਮ ਜ਼ਿੰਮੇਵਾਰ ਹੋਣਗੇ। ਇਸ ਮੌਕੇ ਰਾਜੇਸ਼ ਕਪੂਰ, ਕਸ਼ਿਤਿਜ ਢਲ, ਰਾਜੀਵ ਢੀਂਗਰਾ, ਅਸ਼ਵਨੀ ਢੰਡ, ਜਗਜੀਤ ਸਿੰਘ, ਰਾਜੇਸ਼ ਜੈਨ, ਸਨੀ ਸ਼ਰਮਾ, ਚੰਦਨ ਰਖੇਜਾ, ਮਨਜੀਤ ਮੀਤਾ, ਮਨੋਜ ਅਗਰਵਾਲ, ਭੁਪਿੰਦਰ ਅਨੂ, ਹਰਵਿੰਦਰ ਸਿੰਘ ਕਾਹਲੋਂ, ਮਨੀਸ਼ ਵਿਜ, ਅਮਿੱਤ ਭਾਟੀਆ, ਸ਼ਿਆਮ ਸ਼ਰਮਾ, ਯਜੀਤ ਹੂਰੀਆ, ਵਰੁਨ ਨਾਗਪਾਲ, ਦਵਿੰਦਰ ਕਾਲੀਆ, ਗੁਰਪ੍ਰੀਤ ਵਿਕੀ ਤੇ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ। ਵਿਕਾਸਪੁਰੀ ਡੰਪ ਦੇ ਬਾਹਰ ਕਾਂਗਰਸੀ ਕੌਂਸਲਰਾਂ ਵਲੋਂ ਵਿਰੋਧ ਜਲੰਧਰ, (ਸ਼ਿਵ)- ਵਿਕਾਸਪੁਰੀ ਡੰਪ ਦੇ ਬਾਹਰ ਕਾਂਗਰਸੀ ਕੌਂਸਲਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੌਂਸਲਰ ਹਰਪ੍ਰੀਤ ਵਾਲੀਆ, ਆਸ਼ੂ ਸ਼ਰਮਾ, ਗੌਰਵ ਸ਼ਰਮਾ ਅਤੇ ਨੋਨੀ ਸਮੇਤ ਇਲਾਕਾ ਵਾਸੀ ਡੰਪ ਦੇ ਬਾਹਰ ਇਕੱਠੇ ਹੋਏ ਅਤੇ ਆਪਣਾ ਰੋਸ ਪ੍ਰਗਟਾਇਆ। ਕੌਂਸਲਰਾਂ ਅਤੇ ਇਲਾਕਾ ਨਿਵਾਸੀਆਂ ਨੇ ਡੰਪ ਨਾਲ ਸਬੰਧਤ ਸਮੱਸਿਆਵਾਂ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡੰਪ ਸਬੰਧੀ ਢੁਕਵੇਂ ਕਦਮ ਚੁੱਕੇ ਜਾਣ।