25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਡਾ. ਸੁਭਾਸ਼ ਸ਼ਰਮਾ 15ਵੀਂ ਇੰਡੀਆ ਡੇਅ ਪਰੇਡ ’ਚ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਿਲ

ਜਲੰਧਰ, 25 ਅਗਸਤ (ਅਜੀਤ ਬਿਊਰੋ)-ਨਿਊਯਾਰਕ ਦੇ ਲੌਂਗ ਆਈਲੈਂਡ ’ਚ ਸ਼ਾਨਦਾਰ 15ਵੀਂ ਇੰਡੀਆ ਡੇਅ ਪਰੇਡ ਕਰਵਾਈ ਗਈ। ਭਾਰਤ ਦੀ ਆਜ਼ਾਦੀ ਤੇ ਭਾਰਤੀ ਸੱਭਿਆਚਾਰ ਦੀ ਸ਼ਾਨਦਾਰ ਵਿਰਾਸਤ ਨੂੰ ਸਮਰਪਿਤ, ਭਾਰਤੀ-ਅਮਰੀਕੀ ਭਾਈਚਾਰੇ ਦੇ ਵੱਡੀ ਗਿਣਤੀ ’ਚ ਲੋਕਾਂ ਨੇ ਇਸ ਸਮਾਗਮ ’ਚ ਹਿੱਸਾ ਲਿਆ।

Ad Position 21
No active advertisement
15ਵੀਂ ਇੰਡੀਆ ਡੇਅ ਪਰੇਡ ਸਮਾਗਮ ’ਚ ਸ਼ਾਮਿਲ ਡਾ. ਸੁਭਾਸ਼ ਸ਼ਰਮਾ ਤੇ ਹੋਰ। 26-08-2026
ਜਲੰਧਰ, 25 ਅਗਸਤ (ਅਜੀਤ ਬਿਊਰੋ)-ਨਿਊਯਾਰਕ ਦੇ ਲੌਂਗ ਆਈਲੈਂਡ ’ਚ ਸ਼ਾਨਦਾਰ 15ਵੀਂ ਇੰਡੀਆ ਡੇਅ ਪਰੇਡ ਕਰਵਾਈ ਗਈ। ਭਾਰਤ ਦੀ ਆਜ਼ਾਦੀ ਤੇ ਭਾਰਤੀ ਸੱਭਿਆਚਾਰ ਦੀ ਸ਼ਾਨਦਾਰ ਵਿਰਾਸਤ ਨੂੰ ਸਮਰਪਿਤ, ਭਾਰਤੀ-ਅਮਰੀਕੀ ਭਾਈਚਾਰੇ ਦੇ ਵੱਡੀ ਗਿਣਤੀ ’ਚ ਲੋਕਾਂ ਨੇ ਇਸ ਸਮਾਗਮ ’ਚ ਹਿੱਸਾ ਲਿਆ। ਇਸ ਸ਼ਾਨਦਾਰ ਸਮਾਗਮ ’ਚ ਭਾਜਪਾ (ਪੰਜਾਬ) ਦੇ ਸੂਬਾਈ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੂੰ ਵਿਸ਼ੇਸ਼ ਮਹਿਮਾਨ ਵਜੋਂ ਪ੍ਰਮੁੱਖ ਸਥਾਨ ਦਿੱਤਾ ਗਿਆ। ਸਮਾਗਮ ਦੌਰਾਨ ਭਾਰਤੀ ਸੱਭਿਆਚਾਰ, ਦੇਸ਼ ਭਗਤੀ ਤੇ ਭਾਰਤ-ਅਮਰੀਕਾ ਦੋਸਤੀ ਦੀ ਭਾਵਨਾ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਗਿਆ। ਪਰੇਡ ਪਟੇਲ ਬ੍ਰਦਰਜ਼ ਤੋਂ ਸ਼ੁਰੂ ਹੋ ਕੇ 80 ਈ. ਬਾਰਕਲੇ ਸਟਰੀਟ, ਹਿਕਸਵਿਲ, ਨਿਊਯਾਰਕ ਪੁੱਜੀ। ਇਸ ਸਮਾਗਮ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਕਈ ਪਤਵੰਤੇ, ਭਾਈਚਾਰਕ ਆਗੂ ਅਤੇ ਨੁਮਾਇੰਦੇ ਮੌਜੂਦ ਸਨ, ਜਿਨ੍ਹਾਂ ਵਿੱਚ ਆਈ.ਡੀ.ਪੀ. ਦੇ ਚੇਅਰਮੈਨ ਡਾ. ਬੌਬੀ ਕੁਮਾਰ ਕਲੋਟੀ ਅਤੇ ਆਈ.ਡੀ.ਪੀ. ਦੇ ਪ੍ਰਧਾਨ ਦੀਪਕ ਬਾਂਸਲ ਸ਼ਾਮਿਲ ਸਨ। ਬਾਲੀਵੁੱਡ ਮਸ਼ਹੂਰ ਕਸ਼ਿਸ਼ ਰਾਜਪੂਤ ਨੂੰ ਗ੍ਰੈਂਡ ਮਾਰਸ਼ਲ ਵਜੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸੁਭਾਸ਼ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਪਿਛੋਕੜ ਵਾਲੇ ਅਮਰੀਕੀਆਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਹਜ਼ਾਰਾਂ ਲੋਕਾਂ ਨਾਲ ਸੱਤ ਸਮੁੰਦਰੋਂ ਪਾਰ ਭਾਰਤ ਦੇ ਆਜ਼ਾਦੀ ਦਿਵਸ ਦਾ ਜਸ਼ਨ ਮਨਾਉਣਾ ਭਾਰਤ ਦੀ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ-ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਹਾਕੀ ਲਈ ਹੁਣ ਸਵੈ-ਪੜਚੋਲ ਦਾ ਸਮਾਂ ਅਗਲੀ ਖ਼ਬਰ 265/8 ਸਕੋਰ ਨਾਲ ਸ੍ਰੀਲੰਕਾ ’ਤੇ ਫਾਲੋਆਨ ਦਾ ਖ਼ਤਰਾ ਬਰਕਰਾਰ
Ad Position 24