ਭਾਰਤੀ ਹਾਕੀ ਲਈ ਹੁਣ ਸਵੈ-ਪੜਚੋਲ ਦਾ ਸਮਾਂ
ਜਲੰਧਰ, 25 ਅਗਸਤ (ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਪ੍ਰੇਮੀਆਂ ਲਈ ਵਿਸ਼ਵ ਕੱਪ ਦਾ ਇਹ ਅੰਤ ਬੇਹੱਦ ਨਿਰਾਸ਼ਾਜਨਕ ਰਿਹਾ।
ਜਲੰਧਰ, 25 ਅਗਸਤ (ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਪ੍ਰੇਮੀਆਂ ਲਈ ਵਿਸ਼ਵ ਕੱਪ ਦਾ ਇਹ ਅੰਤ ਬੇਹੱਦ ਨਿਰਾਸ਼ਾਜਨਕ ਰਿਹਾ। ਭਾਰਤੀ ਪੁਰਸ਼ ਹਾਕੀ ਟੀਮ ਅਰਜਨਟੀਨਾ ਹੱਥੋਂ 3-5 ਦੀ ਹਾਰ ਨਾਲ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ। ਭਾਰਤ ਨੇ ਆਖਰੀ ਵਾਰ 1975 ’ਚ ਵਿਸ਼ਵ ਕੱਪ ਜਿੱਤਿਆ ਸੀ। ਉਸ ਇਤਿਹਾਸਕ ਜਿੱਤ ਤੋਂ ਬਾਅਦ 51 ਸਾਲ ਬੀਤ ਗਏ ਹਨ, ਪਰ ਵਿਸ਼ਵ ਕੱਪ ਦੀ ਟਰਾਫ਼ੀ ਅਜੇ ਵੀ ਭਾਰਤ ਤੋਂ ਦੂਰ ਹੈ। ਭਾਰਤੀ ਹਾਕੀ ’ਚ ਵੱਡੀਆਂ ਟੀਮਾਂ ਤੋਂ ਹਾਰ ਨੂੰ ‘ਸਿੱਖਣ ਦਾ ਮੌਕਾ’ ਦੱਸ ਕੇ ਅੱਗੇ ਵਧਣ ਦਾ ਰੁਝਾਨ ਹੁਣ ਸਵਾਲਾਂ ਦੇ ਘੇਰੇ ਵਿਚ ਹੈ। ਪੀ.ਆਰ. ਸ੍ਰੀਜੇਸ਼ ਸਮੇਤ ਹਾਕੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਸਿਰਫ਼ ਚੰਗਾ ਪ੍ਰਦਰਸ਼ਨ ਕਰਨ ਵਾਲੀ ਨਹੀਂ, ਸਗੋਂ ਵਿਸ਼ਵ ਦੀਆਂ ਚੋਟੀ ਦੀਆਂ ਟੀਮਾਂ ਨੂੰ ਹਰਾਉਣ ਦੇ ਸਮਰੱਥ ਟੀਮ ਬਣਾਉਣੀ ਹੋਵੇਗੀ। ਇਸ ਲਈ ਫਿਟਨੈੱਸ, ਖਿਡਾਰੀਆਂ ਦੀ ਚੋਣ, ਰਣਨੀਤੀ, ਬੈਂਚ ਸਟ੍ਰੈਂਥ ਅਤੇ ਨੌਜਵਾਨਾਂ ਨੂੰ ਵੱਡੇ ਮੁਕਾਬਲਿਆਂ ਦਾ ਤਜਰਬਾ ਦੇਣ ’ਤੇ ਧਿਆਨ ਦੇਣਾ ਜ਼ਰੂਰੀ ਹੈ। ਕੋਚ ਬਦਲਣ ਦੀ ਬਜਾਏ ਪੂਰੀ ਹਾਕੀ ਪ੍ਰਣਾਲੀ ਦੀ ਨਿਰਪੱਖ ਸਮੀਖਿਆ ਦੀ ਲੋੜ ਹੈ।