ਬੈਂਗਲੁਰੂ, 25 ਅਗਸਤ (ਪੀ.ਟੀ.ਆਈ.)-ਚਾਰ ਦੋਸਤਾਨਾ ਮੈਚਾਂ ’ਚ ਅਜੇਤੂ ਰਹਿਣ ਤੇ ਕੋਈ ਗੋਲ ਨਾ ਖਾਣ ਤੋਂ ਬਾਅਦ, ਭਾਰਤੀ ਪੁਰਸ਼ ਅੰਡਰ-20 ਫੁੱਟਬਾਲ ਟੀਮ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਚੀਨ 2027 ਕੁਆਲੀਫਾਇਰ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਰੇ ਅੱਠ ਗਰੁੱਪਾਂ ਦੇ ਜੇਤੂ ਤੇ ਸੱਤ ਸਰਵੋਤਮ ਉਪ ਜੇਤੂ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਚੀਨ 2027 ਲਈ ਕੁਆਲੀਫਾਈ ਕਰਨਗੇ। ਇਸ ਮਹੀਨੇ ਦੇ ਸ਼ੁਰੂ ’ਚ, ਭਾਰਤ ਨੇ ਬੈਂਗਲੁਰੂ ’ਚ ਖੇਡੇ ਗਏ ਚਾਰ ਅੰਤਰਰਾਸ਼ਟਰੀ ਦੋਸਤਾਨਾ ਮੈਚਾਂ ’ਚ ਤਿੰਨ ਜਿੱਤਾਂ ਤੇ ਇਕ ਡਰਾਅ ਦਰਜ ਕੀਤਾ। ਉਨ੍ਹਾਂ ਨੇ ਸਿੰਗਾਪੁਰ ਨੂੰ 2 ਵਾਰ (3-0 ਅਤੇ 1-0) ਹਰਾਇਆ, ਯਮਨ ਵਿਰੁੱਧ ਗੋਲ ਰਹਿਤ ਡਰਾਅ ਖੇਡਿਆ ਤੇ ਪੱਛਮੀ ਏਸ਼ੀਆਈ ਟੀਮ ਵਿਰੁੱਧ ਦੂਜੇ ਮੈਚ ’ਚ 1-0 ਦੀ ਜਿੱਤ ਪ੍ਰਾਪਤ ਕੀਤੀ।
ਖੇਡ ਸੰਸਾਰ
Free
ਭਾਰਤੀ ਅੰਡਰ-20 ਫੁੱਟਬਾਲ ਟੀਮ ਤਾਸ਼ਕੰਦ ਕੁਆਲੀਫਾਇਰ ਲਈ ਤਿਆਰ
ਬੈਂਗਲੁਰੂ, 25 ਅਗਸਤ (ਪੀ. ਟੀ.
ਅਜੀਤ ਡੈਸਕ
26-08-2026