25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਏਸ਼ੀਆਡ ਟੀਮ ’ਚੋਂ ਬਾਹਰ ਕੀਤੇ ਟੈਨਿਸ ਖਿਡਾਰੀ ਏ.ਆਈ.ਟੀ.ਏ. ਦੀਆਂ ਸਿਫ਼ਾਰਸ਼ਾਂ ਦਾ ਨਹੀਂ ਸਨ ਹਿੱਸਾ

ਨਵੀਂ ਦਿੱਲੀ, 25 ਅਗਸਤ (ਪੀ. ਟੀ.

Ad Position 21
No active advertisement
ਅਜੀਤ ਡੈਸਕ 26-08-2026
ਨਵੀਂ ਦਿੱਲੀ, 25 ਅਗਸਤ (ਪੀ.ਟੀ.ਆਈ.)-ਭਾਰਤ ਦੇ ਏਸ਼ੀਆਈ ਖੇਡਾਂ ਦੇ ਟੈਨਿਸ ਟੀਮ ਵਿਚੋਂ ਬਾਹਰ ਕੀਤੇ ਗਏ ਪੰਜ ਖਿਡਾਰੀਆਂ ਦੇ ਨਾਮ ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਏ.ਆਈ.ਟੀ.ਏ.) ਵੱਲੋਂ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੂੰ ਭੇਜੀ ਗਈ ਲੰਬੀ ਸੂਚੀ ’ਚ ਸ਼ਾਮਲ ਨਹੀਂ ਸਨ। ਭਾਰਤੀ ਖੇਡ ਅਥਾਰਟੀ (ਸਾਈ) ਦੇ ਇਕ ਸੂਤਰ ਨੇ ਮੰਗਲਵਾਰ ਨੂੰ ਇਹ ਖੁਲਾਸਾ ਕੀਤਾ, ਜਿਸ ਵਿਚ ਕਿਹਾ ਗਿਆ ਕਿ ਉਹ ਕੱਟ ’ਚ ਜਗ੍ਹਾ ਬਣਾਉਣ ਵਿਚ ਅਸਫਲ ਰਹੇ ਕਿਉਂਕਿ ਉਹ ਨਿਰਧਾਰਤ ਅੰਤਰਰਾਸ਼ਟਰੀ ਰੈਂਕਿੰਗ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਸਨ। ਮਾਨਸ ਧਮਨੇ (ਪੁਰਸ਼ ਸਿੰਗਲ), ਵੈਸ਼ਣਵੀ ਆਦਕਰ (ਮਹਿਲਾ ਸਿੰਗਲ), ਸਹਿਜਾ ਯਮਲਾਪੱਲੀ (ਮਹਿਲਾ ਸਿੰਗਲ), ਵੈਦੇਹੀ ਚੌਧਰੀ (ਮਹਿਲਾ ਡਬਲ), ਅਤੇ ਪ੍ਰਾਰਥਨਾ ਥੋਮਬਰੇ (ਮਹਿਲਾ ਡਬਲ) ਸੱਤ ਮੈਂਬਰੀ ਭਾਰਤੀ ਟੈਨਿਸ ਟੀਮ ’ਚ ਜਗ੍ਹਾ ਸੁਰੱਖਿਅਤ ਨਹੀਂ ਕਰ ਸਕੇ, ਕਿਉਂਕਿ ਉਹ ਮਹਾਂਦੀਪੀ ਦਰਜਾਬੰਦੀ ਵਿਚ ਸਿਖਰਲੇ ਅੱਠ ’ਚ ਦਰਜਾ ਪ੍ਰਾਪਤ ਕਰਨ ਦੇ ਮਾਪਦੰਡ ਨੂੰ ਪੂਰਾ ਨਹੀਂ ਕਰਦੇ ਸਨ। ਸੂਤਰ ਨੇ ਦੱਸਿਆ ਕਿ ਆਈ.ਓ.ਏ. ਦੁਆਰਾ ਖੇਡ ਮੰਤਰਾਲੇ ਨਾਲ ਸਾਂਝੀ ਕੀਤੀ ਗਈ ਅੰਤਿਮ ਸੂਚੀ ਵਿਚ ਉਨ੍ਹਾਂ ਦੇ ਨਾਮ ਨਹੀਂ ਮਿਲੇ। ਦਰਅਸਲ, ਉਨ੍ਹਾਂ ਦੇ ਨਾਮ ਏ.ਆਈ.ਟੀ.ਏ. ਵਲੋਂ ਆਈ.ਓ.ਏ. ਨੂੰ ਭੇਜੀ ਗਈ ਲੰਬੀ ਸੂਚੀ ਵਿਚ ਵੀ ਨਹੀਂ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਅੰਡਰ-20 ਫੁੱਟਬਾਲ ਟੀਮ ਤਾਸ਼ਕੰਦ ਕੁਆਲੀਫਾਇਰ ਲਈ ਤਿਆਰ ਅਗਲੀ ਖ਼ਬਰ ਅਹਿਮਦਾਬਾਦ ਵਿਖੇ ਹੋਵੇਗੀ ਕਾਮਨਵੈਲਥ ਕਿਊ ਸਪੋਰਟਸ ਚੈਂਪੀਅਨਸ਼ਿਪ
Ad Position 24