25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਹਿਮਦਾਬਾਦ ਵਿਖੇ ਹੋਵੇਗੀ ਕਾਮਨਵੈਲਥ ਕਿਊ ਸਪੋਰਟਸ ਚੈਂਪੀਅਨਸ਼ਿਪ

ਬੈਂਗਲੁਰੂ, 25 ਅਗਸਤ (ਪੀ. ਟੀ.

Ad Position 21
No active advertisement
ਅਜੀਤ ਡੈਸਕ 26-08-2026
ਬੈਂਗਲੁਰੂ, 25 ਅਗਸਤ (ਪੀ.ਟੀ.ਆਈ.)-ਭਾਰਤ 7 ਤੋਂ 10 ਅਕਤੂਬਰ ਤੱਕ ਅਹਿਮਦਾਬਾਦ ਦੇ ਸਾਵਰਕਰ ਸਪੋਰਟਸ ਕੰਪਲੈਕਸ ਵਿਖੇ ਕਾਮਨਵੈਲਥ ਕਿਊ ਸਪੋਰਟਸ ਚੈਂਪੀਅਨਸ਼ਿਪ (ਬਿਲਿਅਰਡਸ, ਸਨੂਕਰ, ਹੇਬਾਲ ਅਤੇ ਬਲੈਕਬਾਲ ਦੀ ਵਿਸ਼ੇਸ਼ਤਾ) ਦੀ ਮੇਜ਼ਬਾਨੀ ਕਰੇਗਾ। ਮੰਗਲਵਾਰ ਨੂੰ ਜਾਰੀ ਇਕ ਪ੍ਰੈਸ ਰਿਲੀਜ਼ ਵਿਚ, ਬਿਲੀਅਰਡਸ ਤੇ ਸਨੂਕਰ ਫੈਡਰੇਸ਼ਨ ਆਫ ਇੰਡੀਆ (ਬੀ.ਐਸ.ਐਫ.ਆਈ.) ਨੇ ਐਲਾਨ ਕੀਤਾ ਕਿ ਲਗਭਗ 46 ਦੇਸ਼ਾਂ ਦੇ ਖਿਡਾਰੀ ਚਾਰ ਦਿਨਾਂ ਦੇ ਇਸ ਈਵੈਂਟ ਵਿਚ ਹਿੱਸਾ ਲੈਣਗੇ। ਬਿਲੀਅਰਡਸ, ਸਨੂਕਰ, ਹੇਬਾਲ, 10-ਬਾਲ ਪੂਲ ਤੇ ਬਲੈਕਬਾਲ ’ਚ ਪੁਰਸ਼ਾਂ ਤੇ ਔਰਤਾਂ ਦੇ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣਗੇ। ਇਹ ਚੈਂਪੀਅਨਸ਼ਿਪ ਐਪੈਕਸ ਸਪੋਰਟਸ ਵਲੋਂ ਵਰਲਡ ਕਨਫੈਡਰੇਸ਼ਨ ਆਫ ਬਿਲੀਅਰਡਸ ਸਪੋਰਟਸ (ਡਬਲਯੂ.ਸੀ.ਬੀ.ਐਸ.) ਅਤੇ ਬੀ.ਐਸ.ਐਫ.ਆਈ. ਦੀ ਅਗਵਾਈ ਹੇਠ ਕਰਵਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਏਸ਼ੀਆਡ ਟੀਮ ’ਚੋਂ ਬਾਹਰ ਕੀਤੇ ਟੈਨਿਸ ਖਿਡਾਰੀ ਏ.ਆਈ.ਟੀ.ਏ. ਦੀਆਂ ਸਿਫ਼ਾਰਸ਼ਾਂ ਦਾ ਨਹੀਂ ਸਨ ਹਿੱਸਾ ਅਗਲੀ ਖ਼ਬਰ ਪ੍ਰਗਨਾਨੰਧਾ, ਵੈਸ਼ਾਲੀ ਤੇ ਏਰੀਗੈਸੀ ਸ਼ਤਰੰਜ ਪਾਇਲਟ ਟੂਰਨਾਮੈਂਟ ’ਚ ਲੈਣਗੇ ਹਿੱਸਾ
Ad Position 24