29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕੈਨੇਡਾ ਦੇ ਅੰਡਰ-19 ਰਾਸ਼ਟਰੀ ਟੂਰਨਾਮੈਂਟ ’ਚ ਖੇਡੇਗੀ ਹੁਸ਼ਿਆਰਪੁਰ ਦੀ ਸੁਪ੍ਰੀਤ

ਹੁਸ਼ਿਆਰਪੁਰ, 29 ਅਗਸਤ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਐਚ. ਡੀ.

Ad Position 21
No active advertisement
ਅਜੀਤ ਡੈਸਕ 30-08-2026
ਹੁਸ਼ਿਆਰਪੁਰ, 29 ਅਗਸਤ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਐਚ.ਡੀ.ਸੀ.ਏ.) ਦੀ ਖਿਡਾਰਨ ਸੁਪ੍ਰੀਤ ਕੌਰ ਨੂੰ ਕੈਨੇਡਾ ਦੀ ਅਲਬਰਟਾ ਸਟੇਟ ਵਿਚ ਮਹਿਲਾ ਅੰਡਰ-19 ਟੀਮ ਵਿਚ ਖੇਡਣ ਦਾ ਮੌਕਾ ਮਿਲਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਲਗਭਗ ਤਿੰਨ ਸਾਲ ਐਸੋਸੀਏਸ਼ਨ ਦੇ ਸੈਂਟਰ ਵਿਚ ਕੋਚ ਦਵਿੰਦਰ ਕੌਰ ਕਲਿਆਣ ਦੀ ਦੇਖਰੇਖ ਹੇਠ ਟਰੇਨਿੰਗ ਪ੍ਰਾਪਤ ਕਰਕੇ ਪਿਛਲੇ 2 ਸਾਲਾਂ ਤੋਂ ਕੈਨੇਡਾ ਦੇ ਕੈਲਗਰੀ ਸ਼ਹਿਰ ’ਚ ਪੜ੍ਹਾਈ ਕਰ ਰਹੀ ਸੁਪ੍ਰੀਤ ਕੌਰ ਦੇ ਅਲਬਰਟਾ ਸਟੇਟ ਅੰਡਰ-19 ਟੀਮ ਵਿਚ ਚੁਣੇ ਜਾਣ ਨਾਲ ਹੁਸ਼ਿਆਰਪੁਰ ਦਾ ਮਾਣ ਵਧਿਆ ਹੈ। ਡਾ. ਘਈ ਨੇ ਦੱਸਿਆ ਕਿ 1 ਸਤੰਬਰ ਤੋਂ ਟਰਾਂਟੋ ਵਿਖੇ ਹੋਣ ਵਾਲੀ ਕੈਨੇਡਾ ਅੰਡਰ-19 ਚੈਂਪੀਅਨਸ਼ਿਪ ਵਿਚ ਸੁਪ੍ਰੀਤ ਅਲਬਰਟਾ ਸਟੇਟ ਦੀ ਅਗਵਾਈ ਕਰੇਗੀ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਜੀਤ ਖੇਲਾ ਨੇ ਕਿਹਾ ਕਿ ਹੁਸ਼ਿਆਰਪੁਰ ਲਈ ਇਹ ਮਾਣ ਵਾਲੀ ਗੱਲ ਹੈ। ਸੁਪ੍ਰੀਤ ਦੀ ਚੋਣ ’ਤੇ ਉਸ ਦੀ ਟਰੇਨਰ ਦਵਿੰਦਰ ਕੌਰ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਟਰੇਨਰ ਕੁਲਦੀਪ ਧਾਮੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੁਪ੍ਰੀਤ ਦੇ ਉਜਵਲ ਭੁਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅਰਜਨਟੀਨਾ ਨੇ ਜਿੱਤਿਆ ਮਹਿਲਾ ਹਾਕੀ ਵਿਸ਼ਵ ਕੱਪ ਦਾ ਖ਼ਿਤਾਬ ਅਗਲੀ ਖ਼ਬਰ ਹਾਕੀ ਦੇ ਜਾਦੂਗਰ ਧਿਆਨ ਚੰਦ ਨੇ ਜਦ ਵਿਰੋਧੀ ਖਿਡਾਰੀ ਦੀ ਕੀਤੀ ਪ੍ਰਸੰਸਾ
Ad Position 24