01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਰਾਸ਼ਟਰਮੰਡਲ ਚੈਂਪੀਅਨਸ਼ਿਪ-ਭਾਰਤੀ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੇ ਖ਼ਿਤਾਬ ਜਿੱਤੇ

ਅਹਿਮਦਾਬਾਦ, 31 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 01-11-2026

ਅਹਿਮਦਾਬਾਦ, 31 ਅਕਤੂਬਰ (ਪੀ. ਟੀ. ਆਈ.)-ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੇ ਇਥੇ ਪਹਿਲੀ ਰਾਸ਼ਟਰਮੰਡਲ ਕਬੱਡੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਭਾਵਸ਼ਾਲੀ ਜਿੱਤਾਂ ਨਾਲ ਰਾਸ਼ਟਰਮੰਡਲ ਚੈਂਪੀਅਨਸ਼ਿਪ ਖ਼ਿਤਾਬ ਜਿੱਤੇ । ਪੁਰਸ਼ ਟੀਮ ਨੇ ਫਾਈਨਲ ਵਿਚ ਸ੍ਰੀਲੰਕਾ ਨੂੰ 54-20 ਨਾਲ ਹਰਾਇਆ, ਜਦੋਂਕਿ ਮਹਿਲਾ ਟੀਮ ਨੇ ਯੁਗਾਂਡਾ ਨੂੰ 35-15 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ । ਦੋਵੇਂ ਭਾਰਤੀ ਟੀਮਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣਾ ਦਬਦਬਾ ਬਣਾਈ ਰੱਖਦਿਆਂ ਅਜੇਤੂ ਰਹੀਆਂ ਤੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ । ਆਦਿਤਿਆ ਸ਼ਿੰਦੇ ਨੇ ‘ਸੁਪਰ 10’ ਨਾਲ ਭਾਰਤ ਦੀ ਅਗਵਾਈ ਕੀਤੀ । ਉਸ ਨੇ 14 ਰੇਡਾਂ ਵਿਚ 10 ਰੇਡ ਅੰਕ ਹਾਸਲ ਕੀਤੇ, ਜਿਨ੍ਹਾਂ ਵਿਚ ਚਾਰ ਬੋਨਸ ਅੰਕ ਸ਼ਾਮਿਲ ਸਨ, ਜਦੋਂਕਿ ਭਰਤ ਹੁੱਡਾ ਨੇ 8 ਰੇਡ ਅੰਕ ਜੋੜੇ । ਮਹਿਲਾ ਫਾਈਨਲ ਵਿਚ ਸਾਕਸ਼ੀ ਨੇ ਸਭ ਤੋਂ ਵੱਧ 9 ਰੇਡ ਅੰਕ ਬਣਾਏ। ਅਨੁ ਨੇ 6 ਰੇਡ ਅੰਕ ਬਣਾਏ, ਜਦੋਂਕਿ ਕਪਤਾਨ ਨਿਧੀ ਸ਼ਰਮਾ ਨੇ 3 ਬੋਨਸ ਅੰਕਾਂ ਸਮੇਤ 5 ਅੰਕਾਂ ਦਾ ਯੋਗਦਾਨ ਪਾਇਆ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਿਵਸ ’ਤੇ ਦੋਵਾਂ ਪੰਜਾਬਾਂ ਦੀ ਸਾਂਝ ਦਾ ਸੁਨੇਹਾ ਅਗਲੀ ਖ਼ਬਰ ਲੋਹੀਆਂ ਦੇ ਪਿੰਡ ਮਾਣਕ ਤੋਂ ‘21 ਧੀਆਂ ਦੀਆਂ ਡੋਲੀਆਂ ਤੋਰ ਕੇ’ 20ਵਾਂ ਵਿਆਹ ਕੁੰਭ ਸਮਾਪਤ
Ad Position 24