30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਭਾਰਤ ਨੂੰ ਪਾਕਿਸਤਾਨ ਨੇ 4 ਵਿਕਟਾਂ ਨਾਲ ਹਰਾਇਆ

ਕੌਲੂਨ, 30 ਅਕਤੂਬਰ (ਪੀ. ਟੀ.

Ad Position 21
No active advertisement
ਮੈਚ ਦੌਰਾਨ ਬੱਲੇਬਾਜ਼ੀ ਕਰਦਾ ਹੋਇਆ ਸ਼ਸ਼ਾਂਕ ਸਿੰਘ। 31-10-2026

ਕੌਲੂਨ, 30 ਅਕਤੂਬਰ (ਪੀ. ਟੀ. ਆਈ.)-ਇਥੇ ਹਾਂਗਕਾਂਗ ਇੰਟਰਨੈਸ਼ਨਲ ਸਿਕਸੇਸ ਦੇ ਗਰੁੱਪ-ਸੀ ਮੁਕਾਬਲੇ ਵਿਚ ਭਾਰਤ ਨੂੰ ਪਾਕਿਸਤਾਨ ਤੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 6 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ‘ਤੇ 88 ਦੌੜਾਂ ਬਣਾਈਆਂ। ਇਸ ਵਿਚ ਸ਼ਸ਼ਾਂਕ ਸਿੰਘ ਦੀ 11 ਗੇਂਦਾਂ ‘ਤੇ ਖੇਡੀ ਗਈ 40 ਦੌੜਾਂ ਦੀ ਤੂਫ਼ਾਨੀ ਪਾਰੀ ਦਾ ਵੱਡਾ ਯੋਗਦਾਨ ਰਿਹਾ।ਜਵਾਬ ਵਿਚ ਪਾਕਿਸਤਾਨ ਨੇ ਸਿਰਫ਼ 3.5 ਓਵਰਾਂ ਵਿਚ 2 ਵਿਕਟਾਂ ਗੁਆ ਕੇ 92 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।ਸਲਾਮੀ ਬੱਲੇਬਾਜ਼ ਖਵਾਜਾ ਨਾਫੇ (12 ਗੇਂਦਾਂ ‘ਤੇ 41 ਦੌੜਾਂ) ਅਤੇ ਅੱਬਾਸ ਅਫ਼ਰੀਦੀ (8 ਗੇਂਦਾਂ ‘ਤੇ 3 5 ਦੌੜਾਂ) ਨੇ ਸਿਰਫ਼ 13 ਗੇਂਦਾਂ ਵਿਚ 59 ਦੌੜਾਂ ਦੀ ਤੇਜ਼ ਸਾਂਝੇਦਾਰੀ ਕਰਕੇ ਟੀਮ ਲਈ ਮਜ਼ਬੂਤ ਨੀਂਹ ਰੱਖੀ।ਪਾਕਿਸਤਾਨ ਦੀ ਪਾਰੀ ਦੇ ਪਹਿਲੇ ਹੀ ਓਵਰ ਵਿਚ ਅਫ਼ਰੀਦੀ ਵਲੋਂ ਕਰੁਨਾਲ ਪਾਂਡਿਆ ਦੀਆਂ ਗੇਂਦਾਂ ‘ਤੇ 5 ਛੱਕੇ ਲਗਾ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਭਾਰਤ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ।ਇਸ ਤੋਂ ਬਾਅਦ ਅਬਦੁਲ ਸਮਦ ਅਤੇ ਇਰਫਾਨ ਖ਼ਾਨ ਨੇ ਬਾਕੀ ਕਸਰ ਪੂਰੀ ਕਰਦਿਆਂ ਪਾਕਿਸਤਾਨ ਨੂੰ ਇਕ ਸ਼ਾਨਦਾਰ ਜਿੱਤ ਦਿਵਾਈ।

Ad Position 22
No active advertisement
ਪਿਛਲੀ ਖ਼ਬਰ ਪ੍ਰਿਅੰਕਾ ਚੋਪੜਾ ਵਲੋਂ ਭਾਰਤੀ ਲਘੂ ਫ਼ਿਲਮ ‘ ਵੀ ਵਰ ਹੀਅਰ ’ ਦਾ ਸਮਰਥਨ ਅਗਲੀ ਖ਼ਬਰ ਰੌਬਿਨ ਉਥੱਪਾ ਬਣੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕੋਚ
Ad Position 24