30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

- ਮਹਿਲਾ ਘਰੇਲੂ ਟੀ-20 ਕ੍ਰਿਕਟ- ਦਿੱਲੀ ਨੇ ਸਭ ਤੋਂ ਵੱਡੇ ਸਕੋਰ ਦਾ ਵਿਸ਼ਵ ਰਿਕਾਰਡ ਬਣਾਇਆ

ਪੁਣੇ, 29 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 30-10-2026

ਪੁਣੇ, 29 ਅਕਤੂਬਰ (ਪੀ. ਟੀ. ਆਈ.)-ਦਿੱਲੀ ਨੇ ਇਥੇ ਸੀਨੀਅਰ ਮਹਿਲਾ ਟੀ-20 ਟਰਾਫ਼ੀ ਵਿਚ ਹੈਦਰਾਬਾਦ ਵਿਰੁੱਧ 6 ਵਿਕਟਾਂ ਦੇ ਨੁਕਸਾਨ ’ਤੇ 262 ਦੌੜਾਂ ਬਣਾ ਕੇ ਮਹਿਲਾ ਘਰੇਲੂ ਟੀ-20 ਮੈਚਾਂ ਵਿਚ ਇਕ ਪਾਰੀ ਦਾ ਸਭ ਤੋਂ ਵੱਡਾ ਸਕੋਰ ਬਣਾਉਣ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ। ਦਿੱਲੀ ਨੇ ਸਲਾਮੀ ਬੱਲੇਬਾਜ਼ ਤਨੀਸ਼ਾ ਸਿੰਘ ਦੀਆਂ 47 ਗੇਂਦਾਂ ‘ਤੇ ਬਣਾਈਆਂ 119 ਦੌੜਾਂ ਦੀ ਬਦੌਲਤ 6 ਵਿਕਟਾਂ ‘ਤੇ 262 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਤੋਂ ਬਾਅਦ ਉਸ ਨੇ ਹੈਦਰਾਬਾਦ ਨੂੰ 154 ਦੌੜਾਂ (8 ਵਿਕਟਾਂ) ‘ਤੇ ਹੀ ਰੋਕ ਦਿੱਤਾ ਅਤੇ 108 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।ਦਿੱਲੀ ਨੇ ਗੋਆ ਦਾ ਪਿਛਲਾ ਰਿਕਾਰਡ ਤੋੜ ਦਿੱਤਾ, ਜਿਸ ਨੇ 2019-20 ਵਿਚ ਅਰੁਣਾਚਲ ਪ੍ਰਦੇਸ਼ ਵਿਰੁੱਧ 2 ਵਿਕਟਾਂ ‘ਤੇ 257 ਦੌੜਾਂ ਬਣਾਈਆਂ ਸਨ।ਦਿੱਲੀ ਦਾ ਇਹ ਸਕੋਰ ਮਹਿਲਾ ਟੀ-20 ਕ੍ਰਿਕਟ ਵਿਚ ਹੁਣ ਤੱਕ ਦਾ 11ਵਾਂ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਦੇ ਚੋਟੀ ਦੇ 10 ਸਕੋਰ ਅੰਤਰਰਾਸ਼ਟਰੀ ਮਹਿਲਾ ਟੀ-20 ਮੈਚਾਂ ਵਿਚ ਬਣੇ ਹਨ।ਤਨੀਸ਼ਾ ਵਲੋਂ 38 ਗੇਂਦਾਂ ਵਿਚ ਪੂਰਾ ਕੀਤਾ ਗਿਆ ਸੈਂਕੜਾ ਮਹਿਲਾ ਟੀ-20 ਕ੍ਰਿਕਟ ਵਿਚ ਤੀਜਾ ਸਭ ਤੋਂ ਤੇਜ਼ ਸੈਂਕੜਾ (ਸਾਂਝੇ ਤੌਰ ‘ਤੇ) ਬਣ ਗਿਆ ਹੈ। ਇਸ ਸੂਚੀ ਵਿਚ ਉਹ ਕਿਰਨ ਨਵਗਿਰੇ (34 ਗੇਂਦਾਂ) ਅਤੇ ਸੋਫੀ ਡਿਵਾਈਨ (36 ਗੇਂਦਾਂ) ਤੋਂ ਪਿੱਛੇ ਹੈ, ਜਦਕਿ ਡੀਐਂਡਰਾ ਡੋਟਿਨ (ਜਿਸ ਨੇ 2010 ਵਿਚ ਦੱਖਣੀ ਅਫਰੀਕਾ ਵਿਰੁੱਧ ਇਹ ਕਾਰਨਾਮਾ ਕੀਤਾ ਸੀ) ਦੇ ਬਰਾਬਰ ਹੈ।23 ਸਾਲਾ ਤਨੀਸ਼ਾ ਨੇ ਆਪਣੀ ਸ਼ਾਨਦਾਰ ਪਾਰੀ ਦੌਰਾਨ 25 ਚੌਕੇ ਤੇ ਇਕ ਛੱਕਾ ਲਗਾਇਆ।ਤਨੀਸ਼ਾ ਅਤੇ ਭਾਰਤੀ ਟੀਮ ਤੋਂ ਬਾਹਰ ਚੱਲ ਰਹੀ ਅੰਤਰਰਾਸ਼ਟਰੀ ਖਿਡਾਰਨ ਪ੍ਰਿਆ ਪੂਨੀਆ ਨੇ ਦੂਜੀ ਵਿਕਟ ਲਈ ਸਿਰਫ਼ 66 ਗੇਂਦਾਂ ਵਿਚ 160 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨੇ ਇਸ ਵਿਸ਼ਵ ਰਿਕਾਰਡ ਸਕੋਰ ਦੀ ਨੀਂਹ ਰੱਖੀ।

Ad Position 22
No active advertisement
ਪਿਛਲੀ ਖ਼ਬਰ ਰਗਬੀ ਸੇਵਨਜ਼ ’ਚ ਵੱਡਾ ਉਲਟਫੇਰ : ਭਾਰਤ ਨੇ ਨਿਊਜ਼ੀਲੈਂਡ ਨੂੰ 17-0 ਨਾਲ ਹਰਾਇਆ ਅਗਲੀ ਖ਼ਬਰ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਮੌਕੇ ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ
Ad Position 24