29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕੌਮੀ ਸਕੂਲ ਖੇਡਾਂ : ਪੰਜਾਬ ਦੇ ਮੁੰਡਿਆਂ ਦੀ ਸ਼ਤਰੰਜ ਟੀਮ ਨੂੰ ਤੀਜਾ ਸਥਾਨ

‎ ਜਲੰਧਰ, 28 ਅਕਤੂਬਰ (ਡਾ. ਜਤਿੰਦਰ ਸਾਬੀ)-70ਵੀਆਂ ਕੌਮੀ ਸਕੂਲ ਖੇਡਾਂ ਸ਼ਤਰੰਜ 19 ਸਾਲ, ਜੋ ਕਿ ਨਵੀਂ ਦਿੱਲੀ ਵਿਖੇ ਹੋਈਆਂ, ਵਿਚ ਪੰਜਾਬ ਦੀ ਮੁੰਡਿਆਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕਰਕੇ ਇਤਿਹਾਸ ਰਚ ਦਿੱਤਾ ਹੈ ।

Ad Position 21
No active advertisement
ਅਜੀਤ ਡੈਸਕ 29-10-2026

‎ ਜਲੰਧਰ, 28 ਅਕਤੂਬਰ (ਡਾ. ਜਤਿੰਦਰ ਸਾਬੀ)-70ਵੀਆਂ ਕੌਮੀ ਸਕੂਲ ਖੇਡਾਂ ਸ਼ਤਰੰਜ 19 ਸਾਲ, ਜੋ ਕਿ ਨਵੀਂ ਦਿੱਲੀ ਵਿਖੇ ਹੋਈਆਂ, ਵਿਚ ਪੰਜਾਬ ਦੀ ਮੁੰਡਿਆਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕਰਕੇ ਇਤਿਹਾਸ ਰਚ ਦਿੱਤਾ ਹੈ । ਇਹ ਪਹਿਲੀ ਵਾਰ ਹੈ, ਜਦੋਂ ਕੌਮੀ ਸਕੂਲ ਖੇਡਾਂ ਦੇ ਸ਼ਤਰੰਜ ਮੁਕਾਬਲੇ ’ਚ ਪੰਜਾਬ ਨੂੰ ਕੋੋਈ ਸਥਾਨ ਹਾਸਿਲ ਹੋਇਆ ਹੋਵੇ। ਇਸ ਟੀਮ ਦੇ ਮੈਂਬਰ ਪੂਨੀਤ ਵਰਮਾ, ਉਤਕ੍ਰਿਸ਼ਟ ਤੂਲੀ, ਅਰਨਵ ਪਸਰੀਚਾ, ਰਿਪੂਦਮਨ ਸਿੰਘ ਅਤੇ ਲਕਸਿਤ ਪੁਸਰੀ ਨੇ ਸਮੁੱਚੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੰਜਾਬ ਦੀ ਟੀਮ ਨਾਲ ਗਏ ਮਨਦੀਪ ਸਿੰਘ ਡੀ.ਪੀ.ਈ., ਅਨੁਰਾਗ ਭਾਰਦਵਾਜ, ਰਾਕੇਸ਼ ਗੁਪਤਾ, ਸੁਖਵੰਤ ਕੌਰ ਅਤੇ ਸਚਿਨ ਕੁਮਾਰ ਨੇ ਬੱਚਿਆਂ ਦੀ ਇਸ ਇਤਿਹਾਸਕ ਪ੍ਰਾਪਤੀ ਉਤੇ ਖੁਸ਼ੀ ਜ਼ਾਹਰ ਕਰਦਿਆ ਦੱਸਿਆ ਕਿ ਇਸ ਟੀਮ ਨੇ ਭਾਰਤ ਦੀਆਂ ਬਿਹਤਰੀਨ ਟੀਮਾਂ ਨੂੰ ਹਰਾ ਕੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ। ਇਸ ਇਤਿਹਾਸਕ ਪ੍ਰਾਪਤੀ ਉਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਡਿਪਟੀ ‎ਸਰੀਰਕ ਸਿੱਖਿਆ ਅਤੇ ਖੇਡਾਂ ਜਸਜੀਤ ਸਿੰਘ ਨੇ ਸਮੁੱਚੀ ਟੀਮ ਨੂੰ ਵਧਾਈਆਂ ਦਿੱਤੀਆਂ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਟੀਮਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਅਗਲੀ ਖ਼ਬਰ ਭਾਰਤ ਬਿਨਾਂ ਭੇਦਭਾਵ ਪ੍ਰਮਾਣੂ ਹਥਿਆਰਾਂ ਦੇ ਖ਼ਾਤਮੇ ਲਈ ਵਚਨਬੱਧ - ਮੁਨੀਸ਼ ਤਿਵਾੜੀ
Ad Position 24