05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮੀਂਹ ਪ੍ਰਭਾਵਿਤ ਮੈਚ ’ਚ ਫ਼ਾਜ਼ਿਲਕਾ ਵਲੋਂ ਬਠਿੰਡਾ ’ਤੇ ਜਿੱਤ ਦਰਜ

ਮੀਂਹ ਪ੍ਰਭਾਵਿਤ ਮੈਚ ’ਚ ਫ਼ਾਜ਼ਿਲਕਾ ਵਲੋਂ ਬਠਿੰਡਾ ’ਤੇ ਜਿੱਤ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਐੱਸ. ਏ. ਐੱਸ. ਨਗਰ, 5 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਦੇ ਫੇਜ਼-9 ਸਥਿਤ ਆਈ. ਐੱਸ. ਬਿੰਦਰਾ ਸਟੇਡੀਅਮ ਵਿਖੇ ਸ਼ੇਰ-ਏ-ਪੰਜਾਬ ਟੀ-20 ਲੀਗ-2026 ਦੇ ਦੁਪਹਿਰ 1 ਵਜੇ ਖੇਡੇ ਗਏ 12ਵੇਂ ਮੈਚ ਵਿਚ ਫ਼ਾਜ਼ਿਲਕਾ ਫਾਲਕਨਜ਼ ਨੇ ਮੀਂਹ ਕਾਰਨ ਪ੍ਰਭਾਵਿਤ ਮੈਚ ਵਿਚ ਡੀ. ਐਲ. ਐੱਸ. ਵਿਧੀ ਰਾਹੀਂ ਬਠਿੰਡਾ ਰਾਇਲਜ਼ ‘ਤੇ 17 ਦੌੜਾਂ ਨਾਲ ਜਿੱਤ ਦਰਜ ਕੀਤੀ। ਫ਼ਾਜ਼ਿਲਕਾ ਫਾਲਕਨਜ਼ ਨੇ ਸਲਾਮੀ ਬੱਲੇਬਾਜ਼ ਅੰਸ਼ੁਲ ਚੌਧਰੀ ਵਲੋਂ 47 ਗੇਂਦਾਂ ‘ਤੇ 82 ਦੌੜਾਂ ਦੀ ਅਜੇਤੂ ਪਾਰੀ ਦੀ ਸਦਕਾ ਨਿਰਧਾਰਿਤ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ‘ਤੇ 214 ਦਾ ਮਜ਼ਬੂਤ ਸਕੋਰ ਬਣਾਇਆ। ਫ਼ਾਜ਼ਿਲਕਾ ਫਾਲਕਨਜ਼ ਦੀ ਪਾਰੀ ਦੀ ਸ਼ੁਰੂਆਤ ‘ਚ ਵੀਹਾਨ ਮਲਹੋਤਰਾ ਦੀ ਵਿਕਟ ਡਿੱਗਣ ਤੋਂ ਬਾਅਦ 26 ਦੌੜਾਂ ‘ਤੇ ਪ੍ਰਾਸੂ ਪ੍ਰਤਾਪ ਦੀ ਵਿਕਟ, ਜਦਕਿ 64 ਦੌੜਾਂ ‘ਤੇ ਜੈਵੀਰ ਦੀ ਤੀਜੀ ਵਿਕਟ ਡਿੱਗ ਗਈ। ਇਸ ਤੋਂ ਉਪਰੰਤ ਫ਼ਾਜ਼ਿਲਕਾ ਦੀ ਟੀਮ ਦਬਾਅ ਵਿਚ ਆ ਗਈ ਪਰ ਅੰਸ਼ੁਲ ਚੌਧਰੀ ਕਰੀਜ਼ ‘ਤੇ ਡੱਟੇ ਰਹੇ ਅਤੇ ਉਸ ਨੇ ਪਾਰੀ ਨੂੰ ਮੁੜ ਸੰਭਾਲਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਅੰਸ਼ੁਲ  ਚੌਧਰੀ ਤੇ ਸਨਵੀਰ ਸਿੰਘ ਨੇ ਚੌਥੀ ਵਿਕਟ ਲਈ 69 ਦੌੜਾਂ ਜੋੜੀਆਂ। ਆਊਟ ਹੋਣ ਤੋਂ ਪਹਿਲਾਂ ਸਨਵੀਰ ਸਿੰਘ ਨੇ 24 ਗੇਂਦਾਂ ‘ਤੇ 36 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਅੰਸ਼ੁਲ ਚੌਧਰੀ ਤੇ ਈਸ਼ ਰਾਓ ਦੀ ਜੋੜੀ ਨੇ ਆਖ਼ਰੀ ਓਵਰਾਂ ਵਿਚ ਫਾਲਕਨਜ਼ ਨੂੰ ਇਕ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਉਨ੍ਹਾਂ ਦੋਵਾਂ ਨੇ 5ਵੀਂ ਵਿਕਟ ਲਈ ਅਜੇਤੂ 81 ਦੌੜਾਂ ਜੋੜੀਆਂ। ਈਸ਼ ਰਾਓ ਨੇ 27 ਗੇਂਦਾਂ ‘ਚ ਅਜੇਤੂ 49 ਦੌੜਾਂ ਬਣਾਈਆਂ, ਜਦਕਿ ਚੌਧਰੀ ਨੇ 47 ਗੇਂਦਾਂ ‘ਚ ਅਜੇਤੂ 82 ਦੌੜਾਂ ਬਣਾਈਆਂ। ਉਨ੍ਹਾਂ ਦੀ ਸਾਂਝੇਦਾਰੀ ਨੇ ਫ਼ਾਜ਼ਿਲਕਾ ਫਾਲਕਨਜ਼ ਨੂੰ 200 ਦੌੜਾਂ ਦਾ ਅੰਕੜਾ ਪਾਰ ਕਰਨ ਵਿਚ ਮਦਦ ਕੀਤੀ ਅਤੇ ਬਠਿੰਡਾ ਰਾਇਲਜ਼ ਨੂੰ 215 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ ਵਿਚ ਮੈਦਾਨ ‘ਚ ਉਤਰੀ ਬਠਿੰਡਾ ਰਾਇਲਜ਼ ਨੇ ਸ਼ੁਰੂ ‘ਚ ਹੀ 2 ਵਿਕਟਾਂ ਗਵਾ ਲਈਆਂ। ਇਸ ਤੋਂ ਬਾਅਦ ਉਦੈ ਸਹਾਰਨ ਅਤੇ ਰਿਧਮ ਸੱਤਿਆਵਾਨ ਨੇ ਪਾਰੀ ਨੂੰ ਸੰਭਾਲਿਆ। ਇਸ ਜੋੜੀ ਨੇ ਤੀਜੀ ਵਿਕਟ ਲਈ 75 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਰਿਧਮ ਸੱਤਿਆਵਾਨ 21 ਗੇਂਦਾਂ ‘ਤੇ 27 ਦੌੜਾਂ ਬਣਾ ਕੇ ਆਊਟ ਹੋਣ ਤੋਂ ਬਾਅਦ ਕਪਤਾਨ ਗੁਰਨੂਰ ਬਰਾੜ ਵੀ ਜਲਦੀ ਹੀ ਆਊਟ ਹੋ ਗਏ। ਬਰਾੜ ਦੇ ਆਊਟ ਹੋਣ ਨਾਲ ਬਠਿੰਡਾ ਰਾਇਲਜ਼ ਦਾ ਸਕੋਰ 99/4 ਹੋ ਗਿਆ ਪਰ ਉਦੈ ਸਹਾਰਨ ਕਰੀਜ਼ ‘ਤੇ ਡੱਟੇ ਰਹੇ ਅਤੇ ਆਪਣੀ ਟੀਮ ਨੂੰ ਖੇਡ ਵਿਚ ਬਣਾਈ ਰੱਖਿਆ। ਜਦੋਂ ਮੀਂਹ ਨੇ ਮੈਚ ਵਿਚ ਵਿਘਨ ਪਾਇਆ ਉਦੋਂ ਤੱਕ ਬਠਿੰਡਾ ਰਾਇਲਜ਼ 11 ਓਵਰਾਂ ਵਿਚ 101/4 ਦੌੜਾਂ ਬਣਾ ਚੁੱਕੀ ਸੀ। ਮੀਂਹ ਦੇ ਨਾ ਰੁਕਣ ਕਾਰਨ ਪ੍ਰਬੰਧਕਾਂ ਵਲੋਂ ਡੀ. ਐੱਲ. ਐੱਸ. ਵਿਧੀ ਰਾਹੀਂ ਨਤੀਜਾ ਐਲਾਨਣ ਦਾ ਫ਼ੈਸਲਾ ਲਿਆ ਗਿਆ। ਉਸ ਸਮੇਂ ਡੀ. ਐੱਲ. ਐੱਸ. ਵਿਧੀ ਰਾਹੀਂ ਫ਼ਾਜ਼ਿਲਕਾ ਫਾਲਕਨਜ਼ ਦਾ ਸਕੋਰ 118/4 ਸੀ, ਜਿਸ ਕਾਰਨ ਬਠਿੰਡਾ ਰਾਇਲਜ਼ ਲੋੜੀਂਦੇ ਸਕੋਰ ਤੋਂ 17 ਦੌੜਾਂ ਪਿੱਛੇ ਰਹੀ ਗਈ।

Ad Position 22
No active advertisement
ਪਿਛਲੀ ਖ਼ਬਰ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਸੰਗਤ ਤੇ ਸੇਵਾਦਾਰਾਂ ਲਈ ਜਾਰੀ ਕੀਤਾ ਨਵਾਂ ਟਰੈਫਿਕ ਰੂਟ - ਅਗਲੀ ਖ਼ਬਰ ਮੁੰਬਈ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਮੌਕੇ ਬੱਚਿਆਂ ਤੇ ਹੋਰਾਂ
Ad Position 24