ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਸੰਗਤ ਤੇ ਸੇਵਾਦਾਰਾਂ ਲਈ ਜਾਰੀ ਕੀਤਾ ਨਵਾਂ ਟਰੈਫਿਕ ਰੂਟ -
ਬਿਆਸ 5 ਸਤੰਬਰ (ਨਰਿੰਦਰ ਸਿੰਘ)- ਸ਼ੋਸ਼ਲ ਮੀਡੀਆ ਹੈਂਡਲ ਪੇਜ ’ਤੇ ਇੱਕ ਪੱਤਰ ਨੰਬਰ ZS-1/191356 ਮਿਤੀ 03-09-2026 ਰਾਹੀਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਸੰਗਤ ਅਤੇ ਸੇਵਾਦਾਰਾਂ ਲਈ ਨਵਾਂ ਟਰੈਫਿਕ ਰੂਟ ਜਾਰੀ ਕੀਤਾ ਗਿਆ ਹੈ। ਸਤੰਬਰ ਮਹੀਨੇ ਦੇ ਤਿੰਨ ਭੰਡਾਰਿਆਂ ’ਚ ਲਾਗੂ ਰਹੇਗਾ, ਇਹ ਟਰੈਫਿਕ ਰੂਟ, ਜੋ ਕਿ ਸੰਗਤ ਇਸ ਨਵੇਂ ਟਰੈਫਿਕ ਰੂਟ ਜਲੰਧਰ, ਕਰਤਾਰਪੁਰ, ਸੁਭਾਨਪੁਰ, ਨਡਾਲਾ, ਰੜਾ ਮੋੜ, ਸ੍ਰੀ ਹਰਗੋਬਿੰਦਪੁਰ, ਘੁਮਾਣ, ਸਠਿਆਲਾ ਹੁੰਦੇ ਹੋਏ ਡੇਰਾ ਬਿਆਸ ਪਹੁੰਚੇਗੀ।
ਬਿਆਸ 5 ਸਤੰਬਰ (ਨਰਿੰਦਰ ਸਿੰਘ)- ਸ਼ੋਸ਼ਲ ਮੀਡੀਆ ਹੈਂਡਲ ਪੇਜ ’ਤੇ ਇੱਕ ਪੱਤਰ ਨੰਬਰ ZS-1/191356 ਮਿਤੀ 03-09-2026 ਰਾਹੀਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਸੰਗਤ ਅਤੇ ਸੇਵਾਦਾਰਾਂ ਲਈ ਨਵਾਂ ਟਰੈਫਿਕ ਰੂਟ ਜਾਰੀ ਕੀਤਾ ਗਿਆ ਹੈ। ਸਤੰਬਰ ਮਹੀਨੇ ਦੇ ਤਿੰਨ ਭੰਡਾਰਿਆਂ ’ਚ ਲਾਗੂ ਰਹੇਗਾ, ਇਹ ਟਰੈਫਿਕ ਰੂਟ, ਜੋ ਕਿ ਸੰਗਤ ਇਸ ਨਵੇਂ ਟਰੈਫਿਕ ਰੂਟ ਜਲੰਧਰ, ਕਰਤਾਰਪੁਰ, ਸੁਭਾਨਪੁਰ, ਨਡਾਲਾ, ਰੜਾ ਮੋੜ, ਸ੍ਰੀ ਹਰਗੋਬਿੰਦਪੁਰ, ਘੁਮਾਣ, ਸਠਿਆਲਾ ਹੁੰਦੇ ਹੋਏ ਡੇਰਾ ਬਿਆਸ ਪਹੁੰਚੇਗੀ।ਸਾਵਧਾਨੀ ਵਜੋਂ ਸੰਗਤ ਆਪਣਾ ਸਹੀ ਸਮਾਂ ਸੀਮਾ ਨਿਰਧਾਰਤ ਕਰਕੇ ਚੱਲੇ ਤਾਂ ਜੋ ਰਸਤੇ ’ਚ ਕਿਸੇ ਭੀੜ ਅਤੇ ਟਰੈਫਿਕ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ 30 ਅਗਸਤ ਨੂੰ ਬਿਆਸ ਦਰਿਆ ਪੁੱਲ ’ਤੇ ਉਸਾਰੀ ਦਾ ਕੰਮ ਚਲਦਿਆਂ ਕਾਫੀ ਵੱਡਾ ਜਾਮ ਦੇਖਣ ਨੂੰ ਮਿਲਿਆ ਅਤੇ ਇਹ ਵਿਸ਼ਾ ਕਾਫੀ ਚਰਚਿਤ ਵੀ ਰਿਹਾ। ਇਸ ਜਾਮ ’ਚ ਬਹੁਤ ਸਾਰੇ ਰਾਹਗੀਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਪਰ ਇਸ ਵਾਰ ਦਰਿਆ ਬਿਆਸ ਵਿਖੇ ਪ੍ਰਸ਼ਾਸਨ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਹੋਣ ਕਰਕੇ ਟਰੈਫਿਕ ਨਿਰੰਤਰ ਚਲਣ ਦੀ ਆਸ ਕੀਤੀ ਜਾ ਰਹੀ ਹੈ।