21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸ਼ਫਾਲੀ ਵਰਮਾ ਏਸ਼ਿਆਈ ਖੇਡਾਂ ’ਚ ਸੈਂਕੜਾ ਜੜਨ ਵਾਲੀ ਪਹਿਲੀ ਬੱਲੇਬਾਜ਼ ਬਣੀ

ਨਿਸ਼ਿਨ (ਜਪਾਨ ), 20 ਸਤੰਬਰ ( ਯੂ . ਐਨ .

Ad Position 21
No active advertisement
ਅਜੀਤ ਡੈਸਕ 21-09-2026
ਨਿਸ਼ਿਨ (ਜਪਾਨ ), 20 ਸਤੰਬਰ ( ਯੂ . ਐਨ . ਆਈ .)- ਬੰਗਲਾਦੇਸ਼ ਖ਼ਿਲਾਫ਼ 114 ਦੌੜਾਂ ਦੀ ਵੱਡੀ ਜਿੱਤ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਮੰਗਲਵਾਰ ਨੂੰ ਹੋਣ ਵਾਲੇ ਫਾਈਨਲ ’ ਚ ਪ੍ਰਵੇਸ਼ ਕਰ ਲਿਆ ਹੈ । ਸ਼ਫਾਲੀ ਵਰਮਾ ਦੇ ਪਹਿਲੇ ਟੀ -20 ਅੰਤਰਰਾਸ਼ਟਰੀ ਸੈਂਕੜੇ ਸਦਕਾ ਸ੍ਰੀਲੰਕਾ ਨਾਲ ਖਿਤਾਬੀ ਮੁਕਾਬਲੇ ਦਾ ਮੰਚ ਤਿਆਰ ਹੋ ਗਿਆ ਹੈ । ਸਲਾਮੀ ਬੱਲੇਬਾਜ਼ ਸ਼ਫਾਲੀ ਵਰਮਾ ਦੀਆਂ 49 ਗੇਂਦਾਂ ’ ਤੇ ਅਜੇਤੂ 100 ਦੌੜਾਂ ( ਚੌਕੇ : 3 ਛੱਕੇ : 9) ਸਦਕਾ ਭਾਰਤ ਨੇ 4 ਵਿਕਟਾਂ ’ ਤੇ 195 ਦੌੜਾ ਬਣਾਈਆਂ , ਜਿਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਦੀ ਪੂਰੀ ਟੀਮ ਨੂੰ 81 ਦੌੜਾਂ ‘ ਤੇ ਆਊਟ ਕਰ ਦਿੱਤਾ । ਇਸ ਦੇ ਨਾਲ ਹੀ ਸਫ਼ਾਲੀ ਵਰਮਾ ਏਸ਼ਿਆਈ ਖੇਡਾਂ ’ ਚ ਸੈਂਕੜਾ ਜੜਨ ਵਾਲੀ ਪਹਿਲੀ ਬੱਲੇਬਾਜ਼ ਬਣੀ ਗਈ ਹੈ । ਦੂਜੇ ਪਾਸੇ , ਸ੍ਰਮਿਤੀ ਮੰਧਾਨਾ ਟੀ -20 ਕ੍ਰਿਕਟ ’ ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ । ਉਸ ਨੇ ਨਿਊਜ਼ੀਲੈਂਡ ਦੀ ਸੂਜੀ ਬੇਟਸ ਨੂੰ ਪਿੱਛੇ ਛੱਡਦਿਆਂ 4765 ਦੌੜਾਂ ਪੂਰੀਆਂ ਕੀਤੀਆਂ । ਮੰਧਾਨਾ ਹੁਣ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ’ ਚ ਤਿੰਨਾਂ ਸਰੂਪਾਂ ਨੂੰ ਮਿਲਾ ਕੀ ਵੀ ਸਭ ਤੋਂ ਵੱਧ ਦੌੜਾਂ (10964) ਬਣਾਉਣ ਵਾਲੀ ਬੱਲੇਬਾਜ਼ ਹੈ । ਉਸ ਨੇ ਟੀ -20 ਫਾਰਮੈਟ ਵਿਚ ਆਪਣੇ 100 ਛੱਕੇ ਵੀ ਪੂਰੇ ਕੀਤੇ ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਲੋਂ ਤੂਫ਼ਾਨੀ ਆਗਾਜ਼ ਦਿਲਪ੍ਰੀਤ ਸਿੰਘ ਨੇ ਦਾਗੇ 4 ਗੋਲ, ਦੀਪਿਕਾ 8 ਗੋਲਾਂ ਨਾਲ ਏਸ਼ਿਆਈ ਖੇਡਾਂ ’ਚ ਸਰਬੋਤਮ ਪ੍ਰਦਰ... ਅਗਲੀ ਖ਼ਬਰ ਸਿਟੀ ਟੂ ਬੇ ਦੌੜ ’ਚ ਐਡੀਲੇਡ ਸੰਗਤ ਐਸ.ਏ. ਦੇ 90 ਮੈਂਬਰਾਂ ਦੀ ਭਰਵੀਂ ਸ਼ਮੂਲੀਅਤ ਸਿਹਤ, ਜਾਗਰੂਕਤਾ ਤੇ ਭਾਈਚਾਰਕ ਏਕਤਾ...
Ad Position 24