22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਨਿਸ਼ਾਨੇਬਾਜ਼ੀ ’ ਚ ਭਾਰਤ ਦੇ ਤਗਮਿਆਂ ਦੀ ਗਿਣਤੀ ਪੰਜ ਹੋਈ ਹਿਮਾਂਸ਼ੂ ਢਿੱਲੋਂ, ਰੁਦਰਾਕਸ਼ ਪਾਟਿਲ ਤੇ ਪਾਰਥ ਮਾਨੇ ਛਾਏ

ਨਾਗੋਆ, 21 ਸਤੰਬਰ (ਪੀ. ਟੀ.

Ad Position 21
No active advertisement
ਨਿਸ਼ਾਨੇਬਾਜ਼ੀ ’ ਚ ਭਾਰਤ ਦੇ ਤਗਮਿਆਂ ਦੀ ਗਿਣਤੀ ਪੰਜ ਹੋਈ 22-09-2026
ਨਾਗੋਆ, 21 ਸਤੰਬਰ (ਪੀ.ਟੀ.ਆਈ.)-ਨੌਜਵਾਨ ਨਿਸ਼ਾਨੇਬਾਜ਼ ਹਿਮਾਂਸ਼ੂ ਢਿੱਲੋਂ ਤੇ ਰੁਦਰਾਕਸ਼ ਪਾਟਿਲ ਨੇ ਇੱਥੇ ਏਸ਼ੀਆਈ ਖੇਡਾਂ ’ਚ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ’ਚ ਕ੍ਰਮਵਾਰ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤੇ। ਦੋਵਾਂ ਨੇ ਪਾਰਥ ਮਾਨੇ ਨਾਲ ਮਿਲ ਕੇ ਟੀਮ ਮੁਕਾਬਲੇ ’ਚ ਚਾਂਦੀ ਦਾ ਤਗਮਾ ਵੀ ਜਿੱਤਿਆ। ਇਨ੍ਹਾਂ ਤਿੰਨ ਤਗਮਿਆਂ ਨੇ ਨਿਸ਼ਾਨੇਬਾਜ਼ੀ ’ਚ ਭਾਰਤ ਦੇ ਤਗਮਿਆਂ ਦੀ ਗਿਣਤੀ 5 ਤੱਕ ਪਹੁੰਚਾ ਦਿੱਤੀ, ਜਿਸ ’ਚ ਚਾਰ ਚਾਂਦੀ ਤੇ ਇੱਕ ਕਾਂਸੀ ਸ਼ਾਮਲ ਹੈ। ਹਾਲਾਂਕਿ, ਚੀਨ ਦੇ ਦੋਹਰੇ ਪੈਰਿਸ ਓਲੰਪਿਕ ਸੋਨ ਤਗਮਾ ਜੇਤੂ ਲੀਹਾਓ ਸ਼ੇਂਗਨੇ ਸੋਨ ਤਗਮਾ ਜਿੱਤਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ੇਂਗ ਨੇ 254.2 ਅੰਕਾਂ ਦੇ ਖੇਡਾਂ ਤੇ ਏਸ਼ੀਆਈ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ। ਸੋਮਵਾਰ ਨੂੰ ਆਪਣਾ 21ਵਾਂ ਜਨਮਦਿਨ ਮਨਾਉਣ ਵਾਲੇ ਹਿਮਾਂਸ਼ੂ ਨੇ 252.4 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਰੁਦਰਾਕਸ਼ ਨੇ 230.9 ਅੰਕ ਬਣਾਏ। ਮਜ਼ਬੂਤ ਸ਼ੁਰੂਆਤ ਤੋਂ ਬਾਅਦ, ਉਹ ਸੋਨ ਤਗਮੇ ਦੀ ਦੌੜ ’ਚ ਦਿਖਾਈ ਦਿੱਤਾ ਪਰ ਅੰਤ ’ਚ ਤੀਜੇ ਸਥਾਨ ’ਤੇ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਬੈਂਕ ਕਰਮਚਾਰੀਆਂ ਨੂੰ ਹੜਤਾਲਾਂ ਤੋਂ ਪ੍ਰਹੇਜ਼ ਤੇ ਮੁੱਦਿਆਂ ਦਾ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਅਗਲੀ ਖ਼ਬਰ ਹਾਕੀ ’ਚ ਭਾਰਤ ਨੇ ਇੰਡੋਨੇਸ਼ੀਆ ਨੂੰ 17-1 ਨਾਲ ਹਰਾਇਆ
Ad Position 24