23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪ੍ਰਚਿਤੀ ਐਮ.ਐਮ.ਏ. ਰੈਫਰੀ ਬਣਨ ਵਾਲੀ ਪਹਿਲੀ ਭਾਰਤੀ

ਪ੍ਰਚਿਤੀ ਐਮ.ਐਮ.ਏ. ਰੈਫਰੀ ਬਣਨ ਵਾਲੀ ਪਹਿਲੀ ਭਾਰਤੀ

Ad Position 21
No active advertisement
ਅਜੀਤ ਡੈਸਕ 23-09-2026

ਨਾਗੋਆ, 22 ਸਤੰਬਰ (ਪੀ. ਟੀ. ਆਈ.)-ਮਹਾਰਾਸ਼ਟਰ ਦੀ ਪ੍ਰਚਿਤੀ ਨਾਗਪੁਰਕਰ ਨੇ ਮਿਸ਼ਰਤ ਮਾਰਸ਼ਲ ਆਰਟਸ (ਐਮ.ਐਮ.ਏ.) ਮੈਚ ਅਧਿਕਾਰੀ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਚਾਰਟਰਡ ਅਕਾਊਂਟੈਂਸੀ (ਸੀ.ਏ.) ਦਾ ਪੇਸ਼ਾ ਛੱਡ ਦਿੱਤਾ ਸੀ। ਏਸ਼ੀਆਈ ਖੇਡਾਂ ਵਿਚ ਕਿਸੇ ਮੁਕਾਬਲੇ ਦੌਰਾਨ ਰੈਫਰੀ ਬਣਨ ਵਾਲੀ ਪਹਿਲੀ ਭਾਰਤੀ ਬਣਨ ਤੋਂ ਬਾਅਦ ਉਸ ਨੂੰ ਉਸ ਪੈਸੇ ਵਾਲਾ ਪੇਸ਼ਾ (ਸੀ.ਏ.) ਨੂੰ ਛੱਡਣ ਦਾ ਕੋਈ ਪਛਤਾਵਾ ਨਹੀਂ ਹੈ। ਪ੍ਰਚਿਤੀ ਨੇ ਨਾਗੋਆ ਸਿਟੀ ਇਨਾਏ ਸਪੋਰਟਸ ਸੈਂਟਰ ਵਿਖੇ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ਮੁਕਾਬਲਿਆਂ ਵਿਚੋਂ ਇਕ ਵਿਚ ਮੈਚ ਰੈਫਰੀ ਵਜੋਂ ਸੇਵਾ ਨਿਭਾਈ।

Ad Position 22
No active advertisement
ਪਿਛਲੀ ਖ਼ਬਰ ਘਰ ’ ਚ ਦਾਖ਼ਲ ਹੋ ਕੇ ਹਮਲਾ ਕਰਨ ਦੇ ਮਾਮਲੇ ’ ਚ ਤਿੰਨ ਔਰਤਾਂ ਸਣੇ ਕੁੱਲ 15 ਨਾਮਜ਼ਦ ਅਗਲੀ ਖ਼ਬਰ ਬੈਡਮਿੰਟਨ ਟੀਮ ’ ਚ ਲਗਾਤਾਰ ਦੂਜਾ ਤੇ ਵੁਸ਼ੂ ’ ਚ ਤੀਜਾ ਤਗਮਾ ਪੱਕਾ
Ad Position 24