29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਟਰੈਪ ਸ਼ੂਟਿੰਗ : ਭਾਰਤੀ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ

ਨਾਗੋਆ, 29 ਸਤੰਬਰ (ਪੀ. ਟੀ.

Ad Position 21
No active advertisement
ਚਾਂਦੀ ਦਾ ਤਗਮਾ ਜਿੱਤਣ ਉਪਰੰਤ ਕੌਮੀ ਝੰਡੇ ਨਾਲ ਮਨੀਸ਼ਾ ਕੀਰ, ਆਸ਼ੀਮਾ ਅਹਲਾਵਤ ਤੇ ਨੀਰੂ ਢਾਂਡਾ। 30-09-2026
ਨਾਗੋਆ, 29 ਸਤੰਬਰ (ਪੀ. ਟੀ. ਆਈ.)-ਭਾਰਤੀ ਮਹਿਲਾ ਟਰੈਪ ਸ਼ੂਟਿੰਗ ਟੀਮ ਨੇ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ। ਨੀਰੂ (118), ਆਸ਼ਿਮਾ ਅਹਲਾਵਤ (106) ਅਤੇ ਮਨੀਸ਼ਾ ਕੀਰ (104) ਦੀ ਭਾਰਤੀ ਤਿਕੜੀ ਨੇ ਕੁੱਲ 328 ਦਾ ਸਕੋਰ ਕੀਤਾ ਅਤੇ ਸੋਨ ਤਗਮਾ ਜਿੱਤਣ ਵਾਲੇ ਚੀਨ (346) ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ, ਜਦੋਂਕਿ ਕੁਵੈਤ (325) ਨੇ ਕਾਂਸੀ ਦਾ ਤਗਮਾ ਜਿੱਤਿਆ।ਨੀਰੂ ਪਹਿਲੇ ਸਥਾਨ ਲਈ ਰੇ ਬੈਸਿਲ ਨਾਲ ਬਰਾਬਰੀ ‘ਤੇ ਸੀ ਪਰ ਉਸ ਨੇ ਸ਼ੂਟ-ਆਫ ਵਿਚ ਕਤਰ ਦੀ ਨਿਸ਼ਾਨੇਬਾਜ਼ ਨੂੰ ਹਰਾ ਕੇ ਇਕੱਲੇ ਸਿਖਰਲਾ ਸਥਾਨ ਹਾਸਲ ਕੀਤਾ।ਕੁਆਲੀਫਿਕੇਸ਼ਨ ਦੌਰ ਵਿਚ ਆਸ਼ਿਮਾ 16ਵੇਂ ਅਤੇ ਮਨੀਸ਼ਾ 23ਵੇਂ ਸਥਾਨ ‘ਤੇ ਰਹੀ।ਇਸ ਮੁਕਾਬਲੇ ਵਿਚ ਕੁੱਲ 27 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ, ਜਿਨ੍ਹਾਂ ’ਚੋਂ 8 ਨਿਸ਼ਾਨੇਬਾਜ਼ ਫਾਈਨਲ ਲਈ ਅੱਗੇ ਵਧੇ। ਇਸ ਤਗਮੇ ਨਾਲ ਚੱਲ ਰਹੀਆਂ ਖੇਡਾਂ ਵਿਚ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 46 ਹੋ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਨਵੇਂ ਕੌਮੀ ਰਿਕਾਰਡ ਨਾਲ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਗੁਰਿੰਦਰਵੀਰ ਸਿੰਘ ਨੇ ਰਾਸ਼ਟਰਮੰਡਲ ਦੀ ਨਿਰਾਸ਼ਾ ਨੂੰ ਛੱਡਿਆ ਪਿੱਛੇ
Ad Position 24