29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭਾਰਤ ਨੇ ਨਵੇਂ ਕੌਮੀ ਰਿਕਾਰਡ ਨਾਲ ਜਿੱਤਿਆ ਕਾਂਸੀ ਦਾ ਤਗਮਾ

ਨਾਗੋਆ, 29 ਸਤੰਬਰ (ਯੂ. ਐਨ.

Ad Position 21
No active advertisement
ਜੇਤੂ ਕਾਂਸੀ ਦੇ ਤਗਮੇ ਨਾਲ ਭਾਰਤੀ ਅਥਲੀਟ। 30-09-2026
ਨਾਗੋਆ, 29 ਸਤੰਬਰ (ਯੂ.ਐਨ.ਆਈ.)-ਭਾਰਤ ਨੇ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੀ 4 x 400 ਮੀਟਰ ਰਿਲੇਅ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਐਥਲੈਟਿਕਸ ਮੁਹਿੰਮ ਨੂੰ ਸਮਾਪਤ ਕੀਤਾ। ਧਰਮਵੀਰ ਚੌਧਰੀ, ਮਨੂ ਟੀ.ਐਸ., ਜੈ ਕੁਮਾਰ ਅਤੇ ਵਿਸ਼ਾਲ ਟੀ.ਕੇ. ਦੀ ਟੀਮ ਨੇ 3:01.61 ਦਾ ਸਮਾਂ ਕੱਢ ਕੇ ਇਹ ਦੌੜ ਜਿੱਤੀ।ਜਪਾਨ ਨੇ 3:00.75 ਦੇ ਸਮੇਂ ਨਾਲ ਸੋਨੇ ਦਾ ਤਗਮਾ ਜਿੱਤਿਆ, ਜਦਕਿ ਕਤਰ ਨੇ ਸੀਜ਼ਨ ਦੇ ਆਪਣੇ ਸਰਬੋਤਮ ਸਮੇਂ 3:00.93 ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ। ਭਾਰਤ ਨੇ ਥਾਈਲੈਂਡ ਵਲੋਂ ਮਿਲੀ ਆਖਰੀ ਚੁਣੌਤੀ ਦਾ ਡਟ ਕੇ ਸਾਹਮਣਾ ਕੀਤਾ ਅਤੇ ਵਿਸ਼ਾਲ ਟੀ.ਕੇ. ਨੇ ਆਖਰੀ ਪੜਾਅ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਬਚਾ ਲਿਆ।ਭਾਰਤੀ ਚੌਕੜੀ ਪੂਰੀ ਦੌੜ ਦੌਰਾਨ ਤਗਮੇ ਦੀ ਦੌੜ ਵਿਚ ਬਣੀ ਰਹੀ ਪਰ ਜਪਾਨ ਅਤੇ ਕਤਰ ਨੇ ਅੰਤਿਮ ਪੜਾਵਾਂ ਵਿਚ ਆਪਣੀ ਬੜ੍ਹਤ ਬਣਾ ਲਈ। ਵਿਸ਼ਾਲ ਨੇ ਦਬਾਅ ਹੇਠ ਵੀ ਸੰਜਮ ਬਣਾਈ ਰੱਖਿਆ ਅਤੇ ਇਹ ਯਕੀਨੀ ਬਣਾਇਆ ਕਿ ਭਾਰਤ ਥਾਈਲੈਂਡ ਤੋਂ ਅੱਗੇ ਰਹੇ।ਇਸ ਕਾਂਸੀ ਦੇ ਤਗਮੇ ਦਾ ਮਤਲਬ ਸੀ ਕਿ ਭਾਰਤ ਪੁਰਸ਼ਾਂ ਦੀ 4 x 400 ਮੀਟਰ ਰਿਲੇਅ ਦਾ ਉਹ ਖ਼ਿਤਾਬ ਬਰਕਰਾਰ ਨਹੀਂ ਰੱਖ ਸਕਿਆ, ਜੋ ਉਸ ਨੇ ਪਿਛਲੀਆਂ ਏਸ਼ਿਆਈ ਖੇਡਾਂ ਵਿਚ ਜਿੱਤਿਆ ਸੀ ਪਰ ਫਿਰ ਵੀ ਉਹ ਸਖ਼ਤ ਮੁਕਾਬਲੇ ਵਾਲੇ ਫਾਈਨਲ ਵਿਚ ਜੇਤੂ ਸਥਾਨ (ਪੋਡੀਅਮ) ‘ਤੇ ਰਹਿਣ ਵਿਚ ਕਾਮਯਾਬ ਰਿਹਾ।ਵਿਸ਼ਾਲ ਨੇ ਆਪਣੀ ਖੇਡ ਮੁਹਿੰਮ ਵਿਚ ਇਕ ਹੋਰ ਤਗਮਾ ਜੋੜਿਆ। ਇਸ ਤੋਂ ਪਹਿਲਾਂ ਉਹ ਭਾਰਤ ਦੀ ਮਿਸ਼ਰਤ 4 x 400 ਮੀਟਰ ਰਿਲੇਅ ਟੀਮ ਦਾ ਹਿੱਸਾ ਸੀ, ਜਿਸ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।
Ad Position 22
No active advertisement
ਪਿਛਲੀ ਖ਼ਬਰ ਗੁਲਵੀਰ ਵਲੋਂ ਤਗਮਿਆਂ ਦੀ ਹੈਟ੍ਰਿਕ ਅਗਲੀ ਖ਼ਬਰ ਟਰੈਪ ਸ਼ੂਟਿੰਗ : ਭਾਰਤੀ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ
Ad Position 24