ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਤੀਰਅੰਦਾਜ਼ ਧੀਰਜ ਬੋਮਾਦੇਵਾਰਾ ਅਤੇ ਕੁਮਕੁਮ ਅਨਿਲ ਮੋਹੋਦ ਨੇ ਮਿਸ਼ਰਤ ਰਿਕਰਵ ਟੀਮ ਮੁਕਾਬਲੇ ਵਿਚ ਚੀਨ ਹੱਥੋਂ 3-5 ਨਾਲ ਹਾਰਨ ਦੇ ਬਾਵਜੂਦ ਏਸ਼ਿਆਈ ਖੇਡਾਂ ਦਾ ਪਹਿਲਾ ਚਾਂਦੀ ਦਾ ਤਗਮਾ ਜਿੱਤਿਆ।ਚੀਨ ਨੇ ਇਸ ਮੁਕਾਬਲੇ (ਜੋ ਕਿ ਏਸ਼ਿਆਈ ਖੇਡਾਂ ਵਿਚ ਤੀਜੀ ਵਾਰ ਸ਼ਾਮਿਲ ਕੀਤਾ ਗਿਆ ਹੈ) ਦਾ ਪਹਿਲਾ ਸੈੱਟ ਬਹੁਤ ਆਸਾਨੀ ਨਾਲ ਜਿੱਤ ਲਿਆ, ਕਿਉਂਕਿ ਕੁਮਕੁਮ ਦਾ ਦੂਜਾ ਤੀਰ ਨਿਸ਼ਾਨੇ ਦੇ ‘7’ ਅੰਕ ਵਾਲੇ ਖੇਤਰ ਵਿਚ ਲੱਗਾ। ਦੂਜੇ ਸੈੱਟ ਵਿਚ, ਜਦੋਂ ਚੀਨ ਆਪਣੀ ਬੜ੍ਹਤ ਵਧਾ ਰਿਹਾ ਸੀ, ਧੀਰਜ ਨੇ ਭਾਰਤ ਵਲੋਂ ਇਕਲੌਤਾ ‘10’ ਅੰਕ ਹਾਸਲ ਕੀਤਾ।ਭਾਰਤ ਦੇ ਦਰਸ਼ਕਾਂ ਵਿਚ ਉਮੀਦ ਉਸ ਸਮੇਂ ਜਾਗੀ ਜਦੋਂ ਉਨ੍ਹਾਂ ਨੇ ਚੀਨ ਤੋਂ ਇਕ ਸੈੱਟ ਜਿੱਤ ਲਿਆ। ਇਸ ਦੌਰਾਨ ਧੀਰਜ ਅਤੇ ਕੁਮਕੁਮ ਦੋਵਾਂ ਨੇ ‘10’ ਅੰਕ ਪ੍ਰਾਪਤ ਕੀਤੇ ਜਦਕਿ ਲੀ ਦਾ ਨਿਸ਼ਾਨਾ ‘7’ ‘ਤੇ ਲੱਗਾ ਪਰ ਭਾਰਤ ਜਿੱਤ ਦਰਜ ਨਾ ਕਰ ਸਕਿਆ, ਕਿਉਂਕਿ ਚੀਨ ਨੇ ਵਾਪਸੀ ਕਰਦਿਆਂ 37 ਅੰਕ ਬਣਾਏ ਅਤੇ ਸੈੱਟ ਦਾ ਸਕੋਰ ਬਰਾਬਰ ਕਰ ਲਿਆ, ਜਿਸ ਨਾਲ ‘ਸ਼ੂਟ-ਆਫ’ ਦੀ ਸਥਿਤੀ ਨਹੀਂ ਬਣੀ।
ਖੇਡ ਸੰਸਾਰ
Free
– ਮਿਸ਼ਰਤ ਰਿਕਰਵ ਟੀਮ ਮੁਕਾਬਲਾ –ਭਾਰਤ ਨੇ ਪਹਿਲੀ ਵਾਰ ਜਿੱਤਿਆ ਚਾਂਦੀ ਦਾ ਤਗਮਾ
– ਮਿਸ਼ਰਤ ਰਿਕਰਵ ਟੀਮ ਮੁਕਾਬਲਾ –ਭਾਰਤ ਨੇ ਪਹਿਲੀ ਵਾਰ ਜਿੱਤਿਆ ਚਾਂਦੀ ਦਾ ਤਗਮਾ
ਅਜੀਤ ਡੈਸਕ
03-10-2026