09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਭਾਰਤ ਖ਼ਿਲਾਫ਼ ਟੀ-20 ’ਚ ਸਭ ਤੋਂ ਵੱਡਾ ‘ਰਨਚੇਜ’ ਵੈਸਟ ਇੰਡੀਜ਼ ਨੇ 6 ਵਿਕਟਾਂ ਨਾਲ ਹਰਾਇਆ

ਰਾਂਚੀ, 9 ਅਕਤੂਬਰ (ਏਜੰਸੀ)-ਭਾਰਤ ਖ਼ਿਲਾਫ਼ ਟੀ-20 ਵਿਚ ਸਭ ਤੋਂ ਵੱਡਾ ‘ਰਨਚੇਜ’ ਹੋ ਗਿਆ ਹੈ। ਵੈਸਟ ਇੰਡੀਜ਼ ਨੇ ਦੂਜੇ ਮੈਚ ’ਚ 250 ਦੌੜਾਂ ਦਾ ਟੀਚਾ ਆਸਾਨੀ ਨਾਲ ਸਰ ਕਰਦਿਆਂ 6 ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ਼ ਕੀਤੀ।

Ad Position 21
No active advertisement
ਅਜੀਤ ਡੈਸਕ 10-10-2026

ਰਾਂਚੀ, 9 ਅਕਤੂਬਰ (ਏਜੰਸੀ)-ਭਾਰਤ ਖ਼ਿਲਾਫ਼ ਟੀ-20 ਵਿਚ ਸਭ ਤੋਂ ਵੱਡਾ ‘ਰਨਚੇਜ’ ਹੋ ਗਿਆ ਹੈ।ਵੈਸਟ ਇੰਡੀਜ਼ ਨੇ ਦੂਜੇ ਮੈਚ ’ਚ 250 ਦੌੜਾਂ ਦਾ ਟੀਚਾ ਆਸਾਨੀ ਨਾਲ ਸਰ ਕਰਦਿਆਂ 6 ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ਼ ਕੀਤੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 2023 ’ਚ 233 ਦੌੜਾਂ ਦਾ ਟੀਚਾ ਹਾਸਿਲ ਕੀਤਾ ਸੀ। ਰਾਂਚੀ ’ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ’ਚ 5 ਵਿਕਟਾਂ ’ਤੇ 249 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ 41 ਗੇਂਦਾ ’ਤੇ 82 ਦੌੜਾਂ (ਚੌਕੇ: 9, ਛੱਕੇ: 4), ਈਸ਼ਾਨ ਕਿਸ਼ਨ ਨੇ 43 ਦੌੜਾਂ (ਚੌਕੇ: 6, ਛੱਕੇ: 2) ਅਤੇ ਤਿਲਕ ਵਰਮਾ 44 ਦੌੜਾਂ (ਚੌਕੇ: 3, ਛੱਕੇ: 3) ਬਣਾ ਕੇ ਅਜੇਤੂ ਰਹੇ।ਕਪਤਾਨ ਸ੍ਰੇਅਸ ਅਈਅਰ ਨੇ ਵੀ 40 ਦੌੜਾਂ (ਚੌਕੇ: 3, ਛੱਕੇ: 3) ਦਾ ਯੋਗਦਾਨ ਪਾਇਆ। ਜਵਾਬ ’ਚ ਵੈਸਟ ਇੰਡੀਜ਼ ਨੇ 18.3 ਓਵਰਾਂ ’ਚ 4 ਵਿਕਟਾਂ ਗੁਆ ਕੇ 252 ਦੌੜਾਂ ਬਣਾ ਕੇ ਰਿਕਾਰਡ ਜਿੱਤ ਹਾਸਿਲ ਕੀਤੀ। ਕਪਤਾਨ ਸ਼ਾਈ ਹੋਪ ਨੇ 45 ਗੇਂਦਾਂ ’ਤੇ ਅਜੇਤੂ 102 ਦੌੜਾਂ (ਚੌਕੇ: 6, ਛੱਕੇ: 9), ਜਦੋਂਕਿ ਸ਼ੇਰਫੇਨ ਰਦਰਫੋਰਡ ਨੇ 37 ਗੇਂਦਾਂ ’ਤੇ 84 ਦੌੜਾਂ (ਚੌਕੇ: 7, ਛੱਕੇ: 7) ਦੀਆਂ ਤੂਫਾਨੀ ਪਾਰੀਆਂ ਖੇਡੀਆਂ। ਰੋਮਾਰੀਓ ਸ਼ੈਫਰਡ 13 ਗੇਂਦਾਂ ’ਤੇ 34 ਦੌੜਾਂ (ਚੌਕੇ: 3, ਛੱਕੇ: 3) ਬਣਾ ਕੇ ਅਜੇਤੂ ਰਹੇ। ਭਾਰਤ ਲਈ ਮਯੰਕ ਯਾਦਵ ਨੇ 3 ਵਿਕਟਾਂ ਹਾਸਿਲ ਕੀਤੀਆਂ।

Ad Position 22
No active advertisement
ਪਿਛਲੀ ਖ਼ਬਰ ਔਰਤਾਂ ਤੇ ਲੜਕੀਆਂ ਵਿਰੁੱਧ ਹਿੰਸਾ ਦੇ ਦੋਸ਼ਾਂ ਹੇਠ ਸਕਾਟਲੈਂਡ ਦੇ 45 ਪੁਲਿਸ ਅਧਿਕਾਰੀ ਮੁਅੱਤਲ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਜਲੰਧਰ ਦੇ ਬਰਲ...
Ad Position 24