09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਭੁੱਲਰ ਨੇ ਜਿੱਤਿਆ ਏ . ਐਮ . ਗ੍ਰੀਨ ਆਈ . ਜੀ . ਪੀ . ਐਲ . ਖ਼ਿਤਾਬ

ਹੈਦਰਾਬਾਦ, 9 ਅਕਤੂਬਰ (ਏਜੰਸੀ)-ਤਜ਼ਰਬੇਕਾਰ ਗੋਲਫਰ ਗਗਨਜੀਤ ਸਿੰਘ ਭੁੱਲਰ ਨੇ ਇਥੇ ਪੰਜ ਅੰਡਰ ਪਾਰ 65 ਦਾ ਸ਼ਾਨਦਾਰ ਕਾਰਡ ਖੇਡ ਕੇ ਹੈਦਰਾਬਾਦ ’ਚ ਆਪਣਾ 5ਵਾਂ ਏ. ਐਮ.

Ad Position 21
No active advertisement
ਅਜੀਤ ਡੈਸਕ 10-10-2026

ਹੈਦਰਾਬਾਦ, 9 ਅਕਤੂਬਰ (ਏਜੰਸੀ)-ਤਜ਼ਰਬੇਕਾਰ ਗੋਲਫਰ ਗਗਨਜੀਤ ਸਿੰਘ ਭੁੱਲਰ ਨੇ ਇਥੇ ਪੰਜ ਅੰਡਰ ਪਾਰ 65 ਦਾ ਸ਼ਾਨਦਾਰ ਕਾਰਡ ਖੇਡ ਕੇ ਹੈਦਰਾਬਾਦ ’ਚ ਆਪਣਾ 5ਵਾਂ ਏ.ਐਮ. ਗ੍ਰੀਨ ਆਈ.ਜੀ.ਪੀ.ਐਲ. ਖ਼ਿਤਾਬ ਜਿੱਤਿਆ। ਭੁੱਲਰ ਨੇ ਆਪਣੇ ਦੌਰ ਦੀ ਸ਼ੁਰੂਆਤ ਬੋਗੀ ਨਾਲ ਕੀਤੀ ਅਤੇ ਅੰਤ ਵੀ ਬੋਗੀ ਤੋਂ ਕੀਤਾ।ਹਾਲਾਂਕਿ, ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤਿਮ ਦੌਰ ’ਚ 7 ਬਰਡੀ ਲਗਾਈ। ਇਸ ਤਰ੍ਹਾਂ ਉਸ ਨੇ ਟੂਰਨਾਮੈਂਟ ਦੀ ਸਮਾਪਤੀ ਕੁੱਲ 14 ਅੰਡਰ ਪਾਰ 196 ਦੇ ਸਕੋਰ ਨਾਲ ਕੀਤੀ। ਉਸ ਨੇ ਆਪਣੇ ਨੇੜਲੇ ਵਿਰੋਧੀ ਕਰਨਦੀਪ ਕੋਛੜ ਨੂੰ ਤਿੰਨ ਸ਼ਾਟ ਨਾਲ ਪਿੱਛੇ ਛੱਡ ਕੇ ਖ਼ਿਤਾਬ ਆਪਣੇ ਨਾਂਅ ਕੀਤਾ। ਕੋਛੜ ਨੇ 6 ਅੰਡਰ ਪਾਰ 64 ਦਾ ਕਾਰਡ ਖੇਡਿਆ ਅਤੇ ਉਸ ਦਾ ਕੁੱਲ ਸਕੋਰ 11 ਅੰਡਰ ਪਾਰ ਰਿਹਾ। ਸੀ. ਮੁਨੀਅੱਪਾ ਨੇ ਵੀ 66 ਦਾ ਕਾਰਡ ਖੇਡ ਕੇ ਕੁੱਲ 11 ਅੰਡਰ ਪਾਰ ਦਾ ਸਕੋਰ ਬਣਾਇਆ। ਭੁੱਲਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚੇਨਈ ਲਾਈਨਜ਼ ਜੀ.ਸੀ. ਨੇ ਵੀ ਟੀਮ ਖ਼ਿਤਾਬ ਆਪਣੇ ਨਾਂਅ ਕੀਤਾ। ਟੀਮ ਨੇ ਕੁੱਲ 26 ਅੰਡਰ ਪਾਰ ਦਾ ਸਕੋਰ ਬਣਾਇਆ ਅਤੇ 24 ਅੰਡਰ ਪਾਰ ਨਾਲ ਦੂਜੇ ਸਥਾਨ ’ਤੇ ਰਹੀ ਵਿਜ਼ਾਗ ਡਾਲਫਿਨਸ ਤੋਂ 2 ਸ਼ਾੱਟ ਦੀ ਬੜਤ ਹਾਸਲ ਕੀਤੀ।

Ad Position 22
No active advertisement
ਪਿਛਲੀ ਖ਼ਬਰ ਭਾਰਤ ਆਉਣ ਵਾਲੇ ‘ ਗ੍ਰੇਟ ਨੌਰਥ ’ ਵਫ਼ਦ ਦੀ ਅਗਵਾਈ ਕਰਨਗੇ ਬਰਤਾਨੀਆ ਦੇ ਵਪਾਰ ਮੰਤਰੀ ਅਗਲੀ ਖ਼ਬਰ ਔਰਤਾਂ ਤੇ ਲੜਕੀਆਂ ਵਿਰੁੱਧ ਹਿੰਸਾ ਦੇ ਦੋਸ਼ਾਂ ਹੇਠ ਸਕਾਟਲੈਂਡ ਦੇ 45 ਪੁਲਿਸ ਅਧਿਕਾਰੀ ਮੁਅੱਤਲ
Ad Position 24