05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਏਸ਼ੀਆ ਚੈਂਪੀਅਨਜ਼ ਟਰਾਫ਼ੀ ਭਾਰਤ ਤੇ ਜਪਾਨ ਵਿਚਾਲੇ ਫਾਈਨਲ ਅੱਜ

ਐੱਸ. ਏ.

Ad Position 21
No active advertisement
ਮੁਹਾਲੀ ਵਿਖੇ ਭਾਰਤ ਤੇ ਦੱਖਣੀ ਕੋਰੀਆ ਵਿਚਕਾਰ ਖੇਡੇ ਦੂਜੇ ਸੈਮੀ-ਫਾਈਨਲ ਮੈਚ ਦੌਰਾਨ ਗੋਲ ਕਰਨ ਲਈ ਆਪਸ ’ਚ ਭਿੜਦੇ ਹੋਏ ਦੋਵਾਂ ਟੀਮਾਂ ਦੇ ਖਿਡਾਰੀ। ‘ਮੈਨ ਆਫ ਦ ਮੈਚ’ ਬਣੇ ਦਿਲਪ੍ਰੀਤ ਸਿੰਘ ਗੋਲ ਕਰਨ ਉਪਰੰਤ ਖੁਸ਼ੀ ਦਾ ਇਜ਼ਹਾਰ ਕਰਦਾ ਹੋਇਆ। ਤਸਵੀਰਾਂ : ਗੁਰਿੰਦਰ ਸਿੰਘ ਮੈਚ ਦੌਰਾਨ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ। 05-11-2026

ਐੱਸ. ਏ. ਐੱਸ. ਨਗਰ, 4 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- 9ਵੀਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਮੁਹਾਲੀ ਵਿਖੇ ਖੇਡੇ ਗਏ ਪਹਿਲੇ ਸੈਮੀ-ਫਾਈਨਲ ਮੈਚ ’ਚ ਜਪਾਨ ਨੇ ਮਲੇਸ਼ੀਆ ਨੂੰ ਪੈਨਲਟੀ ਸਟਰੋਕ ਦੀ ਮਦਦ ਨਾਲ 5-3 ਗੋਲਾਂ ਦੇ ਅੰਤਰ ਨਾਲ, ਜਦਕਿ ਦੂਜੇ ਸੈਮੀ-ਫਾਈਨਲ ਮੈਚ ’ਚ ਭਾਰਤ ਨੇ ਦੱਖਣੀ ਕੋਰੀਆ ਨੂੰ 8-1 ਦੇ ਅੰਤਰ ਨਾਲ ਚਿਤ ਕੀਤਾ। ਇਸ ਤਰ੍ਹਾਂ ਹੁਣ ਭਾਰਤ ਤੇ ਜਪਾਨ ਵਿਚਕਾਰ ਫਾਈਨਲ ਮੁਕਾਬਲਾ ਅੱਜ 5 ਨਵੰਬਰ ਨੂੰ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿਖੇ ਸ਼ਾਮ ਦੇ 7 ਵਜੇ ਖੇਡਿਆ ਜਾਵੇਗਾ, ਜਦਕਿ ਇਸ ਤੋਂ ਪਹਿਲਾਂ ਸ਼ਾਮ ਦੇ 4 ਵਜੇ ਕਾਂਸੀ ਦੇ ਤਗ਼ਮੇ ਲਈ ਮਲੇਸ਼ੀਆ ਤੇ ਦੱਖਣੀ ਕੋਰੀਆ ਵਿਚਕਾਰ ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਤੇ ਦੱਖਣੀ ਕੋਰੀਆ ਵਿਚਕਾਰ ਖੇਡੇ ਗਏ ਮੈਚ ਦੌਰਾਨ ਭਾਰਤੀ ਖਿਡਾਰੀ ਸ਼ਲਾਨੰਦ ਲਾਕੜਾ ਨੇ ਚੌਥੇ ਮਿੰਟ ’ਚ ਹੀ ਫ਼ੀਲਡ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ, ਜਦੋਂ ਕਿ ਕੋਰੀਆਈ ਖਿਡਾਰੀਆਂ ਨੇ ਜ਼ਿਆਦਾ ਇੰਤਜ਼ਾਰ ਨਹੀਂ ਕੀਤਾ ਅਤੇ 9ਵੇਂ ਮਿੰਟ ’ਚ ਸੰਜੁਨ ਹਾਨ ਦੇ ਫ਼ੀਲਡ ਗੋਲ ਨਾਲ ਬਰਾਬਰੀ ਕਰ ਲਈ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਵਲੋਂ ਲਗਾਤਾਰ ਗੋਲ ਦਾਗੇ ਗਏ। ਕਪਤਾਨ ਹਰਮਨਪ੍ਰੀਤ ਸਿੰਘ ਨੇ 9ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਿਆ, ਸ਼ਿਲਾਨੰਦ ਲਾਕੜਾ ਨੇ ਵੀ 13ਵੇਂ ਮਿੰਟ ਵਿਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ, ਸੁਖਜੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਉਸੇ ਮਿੰਟ ’ਚ ਗੋਲ ਦਾਗੇ। ਸਿਰਫ਼ ਚਾਰ ਮਿੰਟ ਬਾਅਦ 25ਵੇਂ ਮਿੰਟ ਵਿਚ ਦਿਲਪ੍ਰੀਤ ਸਿੰਘ ਨੇ ਫਿਰ ਫ਼ੀਲਡ ਗੋਲ ਕਰਕੇ ਸਕੋਰ 6-1 ਕਰ ਦਿੱਤਾ। ਫਿਰ 36ਵੇਂ ਮਿੰਟ ਵਿਚ ਅੰਗਦ ਬੀਰ ਸਿੰਘ ਨੇ ਫ਼ੀਲਡ ਗੋਲ ਕਰਕੇ ਸਕੋਰ 7-1 ਕਰ ਦਿੱਤਾ, ਜਦਕਿ 54ਵੇਂ ਮਿੰਟ ਵਿਚ ਵਿਵੇਕ ਸਾਗਰ ਪ੍ਰਸ਼ਾਦ ਨੇ 8ਵਾਂ ਗੋਲ ਕਰਕੇ 8-1 ਦੇ ਅੰਕਾਂ ਨੂੰ ਭਾਰਤ ਨੂੰ ਧਮਾਕੇਦਾਰ ਜਿੱਤ ਦਿਵਾਈ। ਭਾਰਤੀ ਖਿਡਾਰੀ ਦਿਲਪ੍ਰੀਤ ਸਿੰਘ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਇਸ ਤੋਂ ਪਹਿਲਾਂ ਖੇਡੇ ਗਏ ਪਹਿਲੇ ਸੈਮੀ-ਫਾਈਨਲ ਦੇ ਫਸਵੇਂ ਤੇ ਰੌਮਾਂਚਕ ਮੁਕਾਬਲੇ ਵਿਚ ਜਪਾਨ ਨੇ ਮਲੇਸ਼ੀਆ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ। ਦੁਪਹਿਰ 2 ਵਜੇ 5ਵੇਂ ਸਥਾਨ ਲਈ ਚੀਨ ਅਤੇ ਬੰਗਲਾਦੇਸ਼ ਵਿਚਕਾਰ ਖੇਡੇ ਗਏ ਮੈਚ ਵਿਚ ਚੀਨ ਨੇ ਬੰਗਲਾਦੇਸ਼ ਨੂੰ 3-1 ਗੋਲਾਂ ਦੇ ਅੰਤਰ ਨਾਲ ਹਰਾਇਆ। ਇਸ ਮੌਕੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ, ਵਿਸ਼ਵ ਕੱਪ ਹਾਕੀ ਜੇਤੂ ਟੀਮ ਦੇ ਕਪਤਾਨ ਅਜੀਤਪਾਲ ਸਿੰਘ, ਅਸਲਮ ਸ਼ੇਰ ਖ਼ਾਨ, ਜਫ਼ਰ ਇਕਬਾਲ, ਓਲੰਪੀਅਨ ਬਲਬੀਰ ਸਿੰਘ ਰੰਧਾਵਾ, ਰਜਿੰਦਰ ਸਿੰਘ ਸੀਨੀਅਰ ਹਾਕੀ ਖਿਡਾਰੀ, ਸਵ. ਬਲਬੀਰ ਸਿੰਘ ਸੀਨੀਅਰ ਦੇ ਪੋਤੇ ਕਬੀਰ ਸਿੰਘ ਤੋਂ ਇਲਾਵਾ ਹਾਕੀ ਇੰਡੀਆ ਦੇ ਅਹੁਦੇਦਾਰ, ਪੰਜਾਬ ਖੇਡ ਵਿਭਾਗ ਦੇ ਅਧਿਕਾਰੀ ਤੇ ਪ੍ਰਸ਼ਾਸਨਿਕ ਅਧਿਕਾਰੀ, ਅਦਾਕਾਰ ਰਵਨੀਤ ਸਿੰਘ ਤੇ ਕ੍ਰਿਕਟ ਖਿਡਾਰਨ ਹਰਲੀਨ ਕੌਰ ਦਿਓਲ ਸਮੇਤ ਕਈ ਹੋਰ ਕਲਾਕਾਰ ਤੇ ਅਦਾਕਾਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ ’ਚ ਹੋਇਆ ਦਲਜੀਤ ਸਿੰਘ ਦਾ ਪੋਸਟਮਾਰਟਮ ਅਗਲੀ ਖ਼ਬਰ ਭਾਰਤ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ ਅਰਸ਼ਦੀਪ ਨੇ 4 ਵਿਕਟਾਂ ਕੀਤੀਆਂ ਹਾਸਿਲ
Ad Position 24