ਮੈਲਬੌਰਨ, 13 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਭਾਰਤੀ ਮੂਲ ਦੀ 8 ਸਾਲਾ ਖਿਡਾਰਨ ਮੀਰਾ ਸ਼ਰਮਾ ਨੇ ਵਿਕਟੋਰੀਅਨ ਸਟੇਟ ਚੈਂਪੀਅਨਸ਼ਿਪ ਦੇ ਨਿੰਜਾ ਓਬਸਟੈਕਲ ਕੋਰਸ ਮੁਕਾਬਲੇ ਦੇ ਅੰਡਰ-8 ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਜਿੱਤਿਆ ਹੈ। ਮੀਰਾ ਨੇ ਲਾਇਨਜ਼ ਸਪੋਰਟਸ ਅਕੈਡਮੀ ਵਲੋਂ ਖੇਡਦਿਆਂ ਇਹ ਪ੍ਰਾਪਤੀ ਹਾਸਲ ਕੀਤੀ। ਵਿਕਟੋਰੀਅਨ ਨਿੰਜਾ ਲੀਗ ਦਾ ਫਾਈਨਲ ਮੁਕਾਬਲਾ 8 ਨਵੰਬਰ ਨੂੰ ਲਾਇਨਜ਼ ਸਪੋਰਟਸ ਅਕੈਡਮੀ ਵਿਖੇ ਹੋਇਆ। ਇਹ ਪੰਜ ਪੜਾਵਾਂ ਵਾਲੀ ਲੀਗ ਦਾ ਆਖ਼ਰੀ ਮੁਕਾਬਲਾ ਸੀ, ਜਿਸ ਵਿੱਚ ਵਿਕਟੋਰੀਆ ਦੇ ਵੱਖ-ਵੱਖ ਕੇਂਦਰਾਂ ਤੋਂ ਨੌਜਵਾਨ ਖਿਡਾਰੀਆਂ ਨੇ ਭਾਗ ਲਿਆ। ਮੀਰਾ ਨੇ ਆਪਣੇ ਉਮਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬਾਈ ਖ਼ਿਤਾਬ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਲਾਇਨਜ਼ ਸਪੋਰਟਸ ਅਕੈਡਮੀ ਨੇ ਪੂਰੇ ਸੀਜ਼ਨ ਦੀ ਵਿਕਟੋਰੀਅਨ ਨਿੰਜਾ ਲੀਗ ਚੈਂਪੀਅਨਸ਼ਿਪ ਵੀ ਜਿੱਤੀ।
ਖੇਡ ਸੰਸਾਰ
Free
-ਵਿਕਟੋਰੀਅਨ ਸਟੇਟ ਚੈਂਪੀਅਨਸ਼ਿਪ- ਭਾਰਤੀ ਮੂਲ ਦੀ ਖਿਡਾਰਨ ਬਣੀ ਚੈਂਪੀਅਨ
ਮੈਲਬੌਰਨ, 13 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਭਾਰਤੀ ਮੂਲ ਦੀ 8 ਸਾਲਾ ਖਿਡਾਰਨ ਮੀਰਾ ਸ਼ਰਮਾ ਨੇ ਵਿਕਟੋਰੀਅਨ ਸਟੇਟ ਚੈਂਪੀਅਨਸ਼ਿਪ ਦੇ ਨਿੰਜਾ ਓਬਸਟੈਕਲ ਕੋਰਸ ਮੁਕਾਬਲੇ ਦੇ ਅੰਡਰ-8 ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਜਿੱਤਿਆ ਹੈ। ਮੀਰਾ ਨੇ ਲਾਇਨਜ਼ ਸਪੋਰਟਸ ਅਕੈਡਮੀ ਵਲੋਂ ਖੇਡਦਿਆਂ ਇਹ ਪ੍ਰਾਪਤੀ ਹਾਸਲ ਕੀਤੀ।
ਮੈਡਲ ਨਾਲ ਮੀਰਾ ਸ਼ਰਮਾ
14-11-2026