11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਗ੍ਰੇਵਜ਼ੈਂਡ ਗੁਰਦੁਆਰਾ ਸਾਹਿਬ ਵਿਖੇ ਝਗੜਾ ਕਰਨ ਦੇ ਮਾਮਲੇ 'ਚ 4 ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 04-01-2026
ਲੰਡਨ, 3 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵੱਡੇ ਗੁਰੂ ਘਰਾਂ 'ਚੋਂ ਜਾਣੇ ਜਾਂਦੇ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ 'ਚ ਨਵੇਂ ਸਾਲ ਮੌਕੇ ਕੁਝ ਲੋਕਾਂ ਨੇ ਝਗੜਾ ਕੀਤਾ ਤੇ ਤਕਰੀਰਬਾਜ਼ੀ ਇਥੋਂ ਤੱਕ ਵੱਧ ਗਈ ਕਿ ਪੁਲਿਸ ਨੂੰ ਬੁਲਾਉਣਾ ਪਿਆ | ਇਸ ਮÏਕੇ ਇਕ ਵਿਅਕਤੀ ਦੇ ਮਾਮੂਲੀ ਸੱਟਾਂ ਲੱਗੀਆਂ ਜਿਸ ਦਾ ਮÏਕੇ 'ਤੇ ਐਂਬੂਲੈਂਸ ਅਧਿਕਾਰੀਆਂ ਨੇ ਇਲਾਜ ਕੀਤਾ ਗਿਆ | ਪੁਲਿਸ ਨੇ ਘਟਨਾ ਤੋਂ ਤੁਰੰਤ ਬਾਅਦ ਡਾਰਟਫੋਰਡ ਸ਼ਹਿਰ ਦੇ ਨੇੜੇ ਜਰਨੈਲੀ ਸੜਕ ਏ2 ਲੰਡਨ ਜਾਣ ਵਾਲੇ ਰਸਤੇ ਤੋਂ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ | ਗੁਰਦੁਆਰਾ ਸਾਹਿਬ ਦੇ ਬੁਲਾਰੇ ਜਗਦੇਵ ਸਿੰਘ ਵਿਰਦੀ ਨੇ ਕਿਹਾ ਕਿ ਨਵੇਂ ਸਾਲ ਮÏਕੇ ਵੱਡੀ ਗਿਣਤੀ 'ਚ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਸਨ | ਜਦੋਂ ਕੁਝ ਲੋਕਾਂ ਦੀ ਆਪਸ 'ਚ ਤਕਰਾਰਬਾਜ਼ੀ ਹੋਈ ਲੇਕਿਨ ਦੋਵੇਂ ਧਿਰਾਂ ਦੇ ਲੋਕ ਬਾਹਰੋਂ ਆਏ ਸਨ ਤੇ ਇਹ ਉਹਨਾਂ ਦਾ ਕੋਈ ਨਿੱਜੀ ਝਗੜਾ ਸੀ | ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਝਗੜੇ ਦਾ ਗੁਰਦੁਆਰਾ ਸਾਹਿਬ ਜਾਂ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਨਾਲ ਕੋਈ ਸਬੰਧ ਨਹੀਂ | ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਭਿੰਦਾ ਮੁਠੱਡਾ ਨੇ ਸੰਗਤਾਂ ਨੂੰ ਉਪਰੋਕਤ ਵਿਵਾਦ ਸੰਬੰਧੀ ਸ਼ੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ¢ ਉਹਨਾਂ ਕਿਹਾ ਕਿ ਅਜੇਹੀ ਹੁੱਲੜਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ੀ ਕ੍ਰਿਕਟਰ ਮੁਸਤਫਿਜ਼ੁਰ ਕੇ. ਕੇ. ਆਰ. ਤੋਂ ਬਾਹਰ <br/> ਅਗਲੀ ਖ਼ਬਰ ਮੋਦੀ ਵਾਰਾਣਸੀ 'ਚ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦਾ ਕਰਨਗੇ ਉਦਘਾਟਨ
Ad Position 24