21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਅਮਰੀਕਾ 'ਚ 27 ਸਾਲਾ ਭਾਰਤੀ ਲੜਕੀ ਦੀ ਹੱਤਿਆ, ਪ੍ਰੇਮੀ ਭਾਰਤ 'ਚੋਂ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 06-01-2026
ਵਾਸ਼ਿੰਗਟਨ ਡੀ.ਸੀ., 5 ਜਨਵਰੀ (ਇੰਟ.)-ਅਮਰੀਕਾ ਦੇ ਮੈਰੀਲੈਂਡ 'ਚ ਭਾਰਤੀ ਮੂਲ ਦੀ ਨਿਕਿਤਾ ਗੋਦੀਸ਼ਾਲਾ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਉਸਦੇ ਪ੍ਰੇਮੀ ਅਰਜੁਨ ਸ਼ਰਮਾ ਨੂੰ ਤਾਮਿਲਨਾਡੂ ਤੋਂ ਗਿ੍ਫ਼ਤਾਰ ਕੀਤਾ | ਨਿਕਿਤਾ ਨਵੇਂ ਸਾਲ ਦੇ ਦਿਨ ਤੋਂ ਹੀ ਲਾਪਤਾ ਸੀ | ਮੀਡੀਆ ਰਿਪੋਰਟਾਂ ਅਨੁਸਾਰ, 27 ਸਾਲਾ ਨਿਕਿਤਾ ਦੀ ਲਾਸ਼ ਅਰਜੁਨ ਦੇ ਅਪਾਰਟਮੈਂਟ ਵਿੱਚੋਂ ਮਿਲੀ | ਜਦੋਂ ਉਸਦੀ ਲਾਸ਼ ਮਿਲੀ, ਤਾਂ ਉਸ 'ਤੇ ਚਾਕੂ ਦੇ ਕਈ ਜ਼ਖ਼ਮ ਸਨ | ਪੁਲਿਸ ਨੇ ਅਰਜੁਨ ਵਿਰੁੱਧ ਪਹਿਲੀ ਤੇ ਦੂਜੀ ਡਿਗਰੀ ਹੱਤਿਆ ਲਈ ਗਿ੍ਫ਼ਤਾਰੀ ਵਾਰੰਟ ਜਾਰੀ ਕੀਤਾ | ਇੰਟਰਪੋਲ ਦੀ ਮਦਦ ਨਾਲ ਉਸਦੀ ਅੰਤਰਰਾਸ਼ਟਰੀ ਪੱਧਰ 'ਤੇ ਭਾਲ ਕੀਤੀ ਗਈ | ਪੁਲਿਸ ਦਾ ਕਹਿਣਾ ਹੈ ਕਿ ਅਰਜੁਨ ਨੇ 2 ਜਨਵਰੀ ਨੂੰ ਨਿਕਿਤਾ ਲਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਪਰ ਉਸੇ ਦਿਨ ਅਮਰੀਕਾ ਤੋਂ ਭਾਰਤ ਭੱਜ ਗਿਆ ਸੀ | ਅਧਿਕਾਰੀਆਂ ਨੂੰ ਸ਼ੱਕ ਹੈ ਕਿ ਨਿਕਿਤਾ ਦੀ ਹੱਤਿਆ 31 ਦਸੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਕੀਤੀ ਗਈ ਸੀ | ਹੱਤਿਆ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ |
ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਨਿਕਿਤਾ ਦੇ ਪਰਿਵਾਰ ਦੇ ਸੰਪਰਕ 'ਚ ਹੈ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਅਰਜੁਨ ਤੇ ਨਿਕਿਤਾ ਦਾ ਰਿਸ਼ਤਾ ਖਤਮ ਹੋ ਗਿਆ ਸੀ, ਪਰ ਉਹ ਸੰਪਰਕ 'ਚ ਰਹੇ |

Ad Position 22
No active advertisement
ਪਿਛਲੀ ਖ਼ਬਰ -ਐਸ਼ੇਜ ਲੜੀ- ਰੂਟ ਦੇ ਸੈਂਕੜੇ ਸਦਕਾ ਇੰਗਲੈਂਡ ਨੇ ਵੱਡਾ ਸਕੋਰ ਬਣਾਇਆ <br/> ਅਗਲੀ ਖ਼ਬਰ ਜਰਮਨੀ ਦੇ ਬਰਲਿਨ ਦੇ ਚਿੜੀਆਘਰ 'ਚ ਕ੍ਰਿਸਮਸ ਦੇ ਰੁੱਖਾਂ 'ਤੇ ਟੰਗੇ ਫਲਾਂ ਦਾ ਆਨੰਦ ਮਾਣਦਾ ਇਕ ਪਾਂਡਾ | <br/>
Ad Position 24