ਸਿਡਨੀ, 5 ਜਨਵਰੀ (ਪੀ.ਟੀ.ਆਈ.)-ਜੋ ਰੂਟ ਦੇ ਮÏਜੂਦਾ ਐਸ਼ੇਜ਼ ਲੜੀ ਦੇ ਦੂਜੇ ਸੈਂਕੜੇ ਨੇ ਇੰਗਲੈਂਡ ਨੂੰ 5ਵੇਂ ਟੈਸਟ ਦੇ ਦੂਜੇ ਦਿਨ ਵੱਡਾ ਸਕੋਰ ਬਣਾਉਣ 'ਚ ਮਦਦ ਕੀਤੀ | ਇਸਦੇ ਨਾਲ ਹੀ ਟ੍ਰੈਵਿਸ ਹੈਡ ਦੀ ਹਮਲਾਵਰ ਬੱਲੇਬਾਜ਼ੀ ਨੇ ਆਸਟ੍ਰੇਲੀਆ ਨੂੰ ਆਪਣੀ ਪਹਿਲੀ ਪਾਰੀ 'ਚ ਠੋਸ ਸ਼ੁਰੂਆਤ ਪ੍ਰਦਾਨ ਕੀਤੀ | ਰੂਟ ਦੀ 160 ਦÏੜਾਂ ਦੀ ਪਾਰੀ ਨੇ ਚਾਹ ਤੋਂ ਪਹਿਲਾਂ ਇੰਗਲੈਂਡ ਦੀ ਪਹਿਲੀ ਪਾਰੀ ਨੂੰ 384 ਦÏੜਾਂ ਤੱਕ ਪਹੁੰਚਾਇਆ | ਇਹ ਆਸਟ੍ਰੇਲੀਆ 'ਚ ਰੂਟ ਦਾ ਸਭ ਤੋਂ ਵਧੀਆ ਟੈਸਟ ਸਕੋਰ ਹੈ | ਦਿਨ ਦੇ ਖੇਡ ਦੇ ਅੰਤ ਤੱਕ, ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 'ਚ 2 ਵਿਕਟਾਂ 'ਤੇ 166 ਦÏੜਾਂ ਬਣਾ ਲਈਆਂ ਸਨ | ਹੈਡ ਕ੍ਰੀਜ਼ 'ਤੇ ਰਿਹਾ, ਉਸਨੇ 87 ਗੇਂਦਾਂ 'ਤੇ 91 ਦÏੜਾਂ ਬਣਾਈਆਂ | ਜੋ ਕਿ ਪੰਜ ਮੈਚਾਂ ਦੀ ਲੜੀ 'ਚ ਆਪਣੇ ਤੀਜੇ ਸੈਂਕੜੇ ਤੋਂ 9 ਦÏੜਾਂ ਦੂਰ ਹੈ | ਬੇਨ ਸਟੋਕਸ ਨੇ ਦਿਨ ਦੇ ਆਖਰੀ ਸੈਸ਼ਨ 'ਚ ਆਸਟ੍ਰੇਲਿਆ ਦੇ ਜੈਕ ਵੈਦਰਲਡ (21) ਤੇ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਮਾਰਨਸ ਲਾਬੂਸ਼ੇਨ (48) ਨੂੰ ਆਊਟ ਕੀਤਾ | ਗੇਂਦਬਾਜ਼ੀ ਕਰਨ ਆਏ ਸਟੋਕਸ ਨੇ ਵੇਦਰਲਡ ਨੂੰ ਐਲ.ਬੀ.ਡਬਲਯੂ ਆਊਟ ਕਰਕੇ ਆਸਟ੍ਰੇਲੀਆ ਨੂੰ ਪਹਿਲਾ ਝਟਕਾ ਦਿੱਤਾ | ਅੱਜ ਦੀ ਦਿਨ ਦੀ ਖੇਡ ਦੀ ਸਮਾਪਤੀ ਤੱਕ ਨਾਸਰ (1 ਦÏੜ) ਹੈਡ ਦੇ ਨਾਲ ਕ੍ਰੀਜ਼ 'ਤੇ ਸੀ | ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਪਹਿਲਾਂ ਹੀ ਪਹਿਲੇ ਤਿੰਨ ਮੈਚ ਜਿੱਤ ਕੇ ਲੜੀ ਜਿੱਤ ਚੁੱਕਾ ਹੈ | ਇੰਗਲੈਂਡ ਨੇ ਮੈਲਬÏਰਨ 'ਚ ਖੇਡੇ ਗਏ ਪਿਛਲੇ ਮੈਚ ਨੂੰ ਚਾਰ ਵਿਕਟਾਂ ਨਾਲ ਜਿੱਤਿਆ ਸੀ | ਇਹ 2011 ਤੋਂ ਬਾਅਦ ਆਸਟ੍ਰੇਲੀਆ 'ਚ ਉਨ੍ਹਾਂ ਦੀ ਪਹਿਲੀ ਜਿੱਤ ਸੀ |
ਖੇਡ ਸੰਸਾਰ
Free
-ਐਸ਼ੇਜ ਲੜੀ- ਰੂਟ ਦੇ ਸੈਂਕੜੇ ਸਦਕਾ ਇੰਗਲੈਂਡ ਨੇ ਵੱਡਾ ਸਕੋਰ ਬਣਾਇਆ <br/>
ਸੈਂਕੜਾ ਲਗਾਉਣ ਤੋਂ ਬਾਅਦ ਖੁਸ਼ੀ ਮਨਾਉਂਦਾ ਹੋਇਆ ਇੰਗਲੈਂਡ ਦਾ ਜੋ ਰੂਟ |<br/> ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਦੇ ਮਾਰਨਸ ਲਾਬੂਸ਼ੇਨ |<br/>
06-01-2026