ਲੰਡਨ (ਓਨਟਾਰੀਓ), 27 ਜਨਵਰੀ (ਕੰਵਲਜੀਤ ਸਿੰਘ ਕੰਵਲ)-ਕੈਨੇਡਾ ਦੀ ਸਾਬਕਾ ਲਿਬਰਲ ਕੈਬਨਿਟ ਮੰਤਰੀ, ਵਿਗਿਆਨ ਤੇ ਸੁਰੱਖਿਅਤ ਖੇਡਾਂ ਦੀ ਪੈਰੋਕਾਰ ਕਰਿਸਟੀ ਡੰਕਨ ਦਾ ਦਿਹਾਂਤ ਹੋ ਗਿਆ | ਉਹ 59 ਵਰਿਆਂ ਦੇ ਸਨ, ਉਹ 2023 ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ | 31 ਅਕਤੂਬਰ 1966 'ਚ ਜਨਮੀ ਕਰਿਸਟੀ ਡੰਨਕਨ 2008 ਤੋਂ 2024 ਤੱਕ ਉਹ ਈਟੋਬੀਕੋ ਨਾਰਥ ਹਲਕੇ ਤੋਂ 5 ਵਾਰ ਮੈਂਬਰ ਪਾਰਲੀਮੈਂਟ ਚੁਣੀ ਗਈ ਤੇ ਟਰੂਡੋ ਸਰਕਾਰ 'ਚ ਉਹਨਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੇ ਕੰਮ ਕੀਤਾ | ਉਹਨਾਂ ਨੇ ਕਈ ਵਫਦਾਂ ਨਾਲ ਭਾਰਤ ਦਾ ਦÏਰਾ ਕੀਤਾ ਤੇ ਦਰਬਾਰ ਦੇ ਦਰਸ਼ਨ ਵੀ ਕੀਤੇ | ਪੰਜਾਬੀ ਭਾਈਚਾਰੇ ਨਾਲ ਪਰਿਵਾਰਕ ਸਬੰਧ ਰੱਖਣ ਵਾਲੀ ਕਰਿਸਟੀ ਨੂੰ ਗੱਲ-ਬਾਤ ਦÏਰਾਨ ਪੰਜਾਬੀ ਸ਼ਬਦਾਂ ਨੂੰ ਵਰਤਣ ਦੀ ਮੁਹਾਰਤ ਹਾਸਲ ਸੀ | ਬੀਤੇ ਸਾਲ ਉਨ੍ਹਾਂ ਆਪਣੀ ਸਿਹਤ ਠੀਕ ਨਾ ਹੋਣ ਕਰਕੇ ਸਿਆਸਤ ਤੋਂ ਸਨਿਆਸ ਲੈ ਲਿਆ ਸੀ |