14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਲੂਜ਼ੀਆਨਾ ’ ਚ ਚਾਕੂ ਹਮਲਿਆਂ ’ ਚ 4 ਲੋਕਾਂ ਦੀ ਮੌਤ - ਹਮਲਾਵਰ ਕਾਬੂ

ਨਿਊਯਾਰਕ, 14 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਲੂਜ਼ੀਆਨਾ ਸੂਬੇ ’ਚ ਚਾਕੂ ਨਾਲ ਕੀਤੇ ਗਏ ਕਈ ਹਮਲਿਆਂ ਨੇ ਚਾਰ ਲੋਕਾਂ ਦੀ ਜਾਨ ਲੈ ਲਈ, ਜਦਕਿ ਇਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮਾਮਲੇ ਦੇ ਸਬੰਧ ਵਿਚ ਹੌਮਾ ਦੇ ਰਹਿਣ ਵਾਲੇ ਕੇਗਨ ਜੂਡ ਸੋਲੇਟ (47) ਨੂੰ ਕਾਬੂ ਕਰ ਲਿਆ ਹੈ।

Ad Position 21
repet_subhas-goyals [Copy P29]
ਲੂਜ਼ੀਆਨਾ ’ ਚ ਚਾਕੂ ਹਮਲਿਆਂ ’ ਚ 4 ਲੋਕਾਂ ਦੀ ਮੌਤ - ਹਮਲਾਵਰ ਕਾਬੂ 15-09-2026
ਨਿਊਯਾਰਕ, 14 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਲੂਜ਼ੀਆਨਾ ਸੂਬੇ ’ਚ ਚਾਕੂ ਨਾਲ ਕੀਤੇ ਗਏ ਕਈ ਹਮਲਿਆਂ ਨੇ ਚਾਰ ਲੋਕਾਂ ਦੀ ਜਾਨ ਲੈ ਲਈ, ਜਦਕਿ ਇਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮਾਮਲੇ ਦੇ ਸਬੰਧ ਵਿਚ ਹੌਮਾ ਦੇ ਰਹਿਣ ਵਾਲੇ ਕੇਗਨ ਜੂਡ ਸੋਲੇਟ (47) ਨੂੰ ਕਾਬੂ ਕਰ ਲਿਆ ਹੈ। ਟੈਰੇਬੋਨ ਪੈਰਿਸ਼ ਸ਼ੈਰਿਫ ਦਫ਼ਤਰ ਮੁਤਾਬਕ ਪੁਲਿਸ ਨੂੰ ਐਸ਼ਲੈਂਡ ਡਰਾਈਵ ਦੇ 200 ਬਲਾਕ ਵਿਚ ਇਕ ਬੱਚਾ ਚਾਕੂ ਦੇ ਕਈ ਜ਼ਖ਼ਮਾਂ ਨਾਲ ਮਿਲਿਆ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਹਸਪਤਾਲ ਭੇਜਿਆ ਗਿਆ। ਬੱਚੇ ਦੇ ਮਿਲਣ ਤੋਂ ਬਾਅਦ ਜਾਂਚ ਅਧਿਕਾਰੀਆਂ ਨੇ ਨੇੜਲੇ ਇਲਾਕੇ ਦੀ ਤਲਾਸ਼ੀ ਲਈ, ਜਿਥੇ ਵੱਖ-ਵੱਖ ਘਰਾਂ ਵਿਚ ਹੋਰ ਪੀੜਤ ਮਿਲੇ। ਅਧਿਕਾਰੀਆਂ ਨੇ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਅਤੇ ਹਮਲਿਆਂ ਦੇ ਪਿੱਛੇ ਕਾਰਨ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਜਾਂਚ ਦੌਰਾਨ ਪੁਲਿਸ ਨੇ ਸੋਲੇਟ ਦੀ ਪਛਾਣ ਮਾਮਲੇ ਨਾਲ ਜੁੜੇ ਸ਼ੱਕੀ ਵਿਅਕਤੀ ਵਜੋਂ ਕੀਤੀ ਅਤੇ ਉਸ ਦੀ ਭਾਲ ਸ਼ੁਰੂ ਕੀਤੀ। ਕੁਝ ਸਮੇਂ ਬਾਅਦ ਉਸ ਨੂੰ ਹੱਤਿਆਵਾਂ ਦੇ ਸਬੰਧ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਭਰ ਦੀਆਂ 18 ਕਬੱਡੀ ਫੈਡਰੇਸ਼ਨਾਂ ਦੀ ਸਾਂਝੀ ਫੈਡਰੇਸ਼ਨ ਫਿਕਫਾ ਦੀ ਹਾਲੈਂਡ ’ ਚ ਦੋ ਰੋਜ਼ਾ ਮੀਟਿੰਗ ਸੰਪੰਨ ਅਗਲੀ ਖ਼ਬਰ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ( ਅ ) ਦੇ ਆਗੂਆਂ ਵੱਲੋਂ ਕੀਤੀਆਂ ਤਕਰੀਰਾਂ
Ad Position 24