14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਏਸ਼ੀਆ ਕੱਪ ਜਿੱਤਣ ਲਈ ਵਧਾਈਆਂ

ਨਵੀਂ ਦਿੱਲੀ, 14 ਸਤੰਬਰ (ਏਜੰਸੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਟੀ-20 ਏਸ਼ੀਆ ਕੱਪ ਚੈਂਪੀਅਨਸ਼ਿਪ ਜਿੱਤਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਰਾਸ਼ਟਰਪਤੀ ਮੁਰਮੂ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਉਹ ਸਾਡੇ ਨੌਜਵਾਨਾਂ, ਖਾਸ ਕਰਕੇ ਸਾਡੀਆਂ ਧੀਆਂ ਲਈ ਪ੍ਰੇਰਨਾ ਦਾ ਇਕ ਵੱਡਾ ਸਰੋਤ ਹਨ।

Ad Position 21
repet_subhas-goyals [Copy P29]
ਜੂਨੀਅਰ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੀ ਵੀ ਕੀਤੀ ਪ੍ਰਸੰਸਾ 15-09-2026
ਨਵੀਂ ਦਿੱਲੀ, 14 ਸਤੰਬਰ (ਏਜੰਸੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਟੀ-20 ਏਸ਼ੀਆ ਕੱਪ ਚੈਂਪੀਅਨਸ਼ਿਪ ਜਿੱਤਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਰਾਸ਼ਟਰਪਤੀ ਮੁਰਮੂ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਉਹ ਸਾਡੇ ਨੌਜਵਾਨਾਂ, ਖਾਸ ਕਰਕੇ ਸਾਡੀਆਂ ਧੀਆਂ ਲਈ ਪ੍ਰੇਰਨਾ ਦਾ ਇਕ ਵੱਡਾ ਸਰੋਤ ਹਨ। ਮੈਨੂੰ ਯਕੀਨ ਹੈ ਕਿ ਉਹ ਸਫਲਤਾ ਅਤੇ ਉੱਤਮਤਾ ਦੇ ਹੋਰ ਵੀ ਕਈ ਪ੍ਰੇਰਨਾਦਾਇਕ ਅਧਿਆਏ ਲਿਖਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਇਹ ਭਾਰਤੀ ਕ੍ਰਿਕਟ ਲਈ ਮਾਣ ਵਾਲਾ ਪਲ ਹੈ, ਏਸ਼ੀਆ ਕੱਪ ਜਿੱਤਣ ’ਤੇ ਮਹਿਲਾ ਟੀਮ ਨੂੰ ਵਧਾਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਟੂਰਨਾਮੈਂਟ ਦੌਰਾਨ ਖਿਡਾਰਨਾਂ ਦਾ ਆਤਮ-ਵਿਸ਼ਵਾਸ, ਉਨ੍ਹਾਂ ਦੀ ਨਿਰੰਤਰਤਾ ਅਤੇ ਸ਼ਾਨਦਾਰ ਜਜ਼ਬਾ ਸਾਫ਼ ਝਲਕਦਾ ਰਿਹਾ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਐਤਵਾਰ ਨੂੰ ਦੁਬਈ ਵਿਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਰਿਕਾਰਡ-ਤੋੜ ਅੱਠਵਾਂ ਏਸ਼ੀਆ ਕੱਪ ਖਿਤਾਬ ਆਪਣੇ ਨਾਂਅ ਕੀਤਾ। ਰਾਸ਼ਟਰਪਤੀ ਨੇ ਜੂਨੀਅਰ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੂੰ ਵੀ ਏਸ਼ੀਆ ਕੱਪ ਵਿਚ ਉਨ੍ਹਾਂ ਦੀ ਸ਼ਾਨਦਾਰ ਜਿੱਤ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਸਮਰਪਣ, ਅਨੁਸ਼ਾਸਨ ਅਤੇ ਟੀਮ ਭਾਵਨਾ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਨੌਜਵਾਨ ਖਿਡਾਰੀ ਉੱਤਮਤਾ ਪ੍ਰਾਪਤ ਕਰਨ ਲਈ ਸਾਕਾਰਾਤਮਕ ਊਰਜਾ ਦੀ ਸਹੀ ਵਰਤੋਂ ਕਰਨ ਦੀਆਂ ਪ੍ਰੇਰਨਾਦਾਇਕ ਮਿਸਾਲਾਂ ਕਾਇਮ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਏ . ਆਈ . ਦੇ ਵਧਦੇ ਖ਼ਤਰਿਆਂ ’ ਤੇ ਓਬਾਮਾ ਦੀ ਚੇਤਾਵਨੀ ਸੁਰੱਖਿਆ ਤੋਂ ਨੌਕਰੀਆਂ ਤੱਕ ਸਪੱਸ਼ਟ ਨੀਤੀ ਦੀ ਮੰਗ ਅਗਲੀ ਖ਼ਬਰ ਜ਼ਵੇਰੇਵ ਨੇ ਜਿੱਤਿਆ ਯੂ . ਐਸ . ਓਪਨ , ਸ਼ੈਲਟਨ ਦਾ ਇਤਿਹਾਸ ਰਚਣ ਦਾ ਸੁਪਨਾ ਟੁੱਟਿਆ
Ad Position 24