ਜ਼ਵੇਰੇਵ ਨੇ ਜਿੱਤਿਆ ਯੂ . ਐਸ . ਓਪਨ , ਸ਼ੈਲਟਨ ਦਾ ਇਤਿਹਾਸ ਰਚਣ ਦਾ ਸੁਪਨਾ ਟੁੱਟਿਆ
ਨਿਊਯਾਰਕ, 14 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਜਰਮਨੀ ਦੇ ਅਲੈਕਜ਼ੈਂਡਰ ਜ਼ਵੇਰੇਵ ਨੇ ਅਮਰੀਕਾ ਦੇ ਬੇਨ ਸ਼ੈਲਟਨ ਨੂੰ ਹਰਾ ਕੇ ਯੂ. ਐੱਸ.
ਨਿਊਯਾਰਕ, 14 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਜਰਮਨੀ ਦੇ ਅਲੈਕਜ਼ੈਂਡਰ ਜ਼ਵੇਰੇਵ ਨੇ ਅਮਰੀਕਾ ਦੇ ਬੇਨ ਸ਼ੈਲਟਨ ਨੂੰ ਹਰਾ ਕੇ ਯੂ.ਐੱਸ. ਓਪਨ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਲਿਆ। ਆਰਥਰ ਐਸ਼ ਸਟੇਡੀਅਮ ਵਿਚ ਖੇਡੇ ਗਏ ਫਾਈਨਲ ’ਚ ਜ਼ਵੇਰੇਵ ਨੇ 6-3, 7-6 (2), 5-7, 6-2 ਨਾਲ ਜਿੱਤ ਦਰਜ ਕਰਦਿਆਂ ਆਪਣੇ ਕਰੀਅਰ ਦਾ ਦੂਜਾ ਗ੍ਰੈਂਡ ਸਲੈਮ ਖਿਤਾਬ ਹਾਸਲ ਕੀਤਾ। ਜ਼ਵੇਰੇਵ ਲਈ ਇਹ ਸਾਲ ਬੇਹੱਦ ਕਾਮਯਾਬ ਰਿਹਾ। ਇਸ ਤੋਂ ਪਹਿਲਾਂ ਉਹ ਫ੍ਰੈਂਚ ਓਪਨ ਵੀ ਜਿੱਤ ਚੁੱਕਾ ਹੈ। 23 ਸਾਲਾ ਸ਼ੈਲਟਨ ਆਪਣੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਫਾਈਨਲ ਖੇਡ ਰਿਹਾ ਸੀ। ਉਸ ਕੋਲ 2003 ਵਿਚ ਐਂਡੀ ਰੌਡਿਕ ਤੋਂ ਬਾਅਦ ਗ੍ਰੈਂਡ ਸਲੈਮ ਜਿੱਤਣ ਵਾਲਾ ਪਹਿਲਾ ਅਮਰੀਕੀ ਪੁਰਸ਼ ਬਣਨ ਦਾ ਮੌਕਾ ਸੀ, ਪਰ ਜ਼ਵੇਰੇਵ ਦੀ ਮਜ਼ਬੂਤ ਖੇਡ ਨੇ ਉਸ ਦਾ ਇਹ ਸੁਪਨਾ ਪੂਰਾ ਨਹੀਂ ਹੋਣ ਦਿੱਤਾ। ਜੇਤੂ ਜ਼ਵੇਰੇਵ ਨੂੰ 5.5 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਮਿਲੀ।