15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬਰਤਾਨਵੀ ਸੰਸਦ ਮੈਂਬਰ ਢੇਸੀ ਨੇ ਟਰੰਪ ਨੂੰ 'ਯੂ.ਕੇ. ਤੇ ਹੋਰ ਨਾਟੋ ਸਹਿਯੋਗੀਆਂ ਦਾ ਯੋਗਦਾਨ' ਕਰਵਾਇਆ ਚੇਤੇ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬੀਤੇ ਕੁਝ ਸਮੇਂ ਤੋਂ ਨਾਟੋ ਸਹਿਯੋਗੀਆਂ ਬਾਰੇ ਵਿਵਾਦਿਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ | ਵੱਖ-ਵੱਖ ਦੇਸ਼ਾਂ ਤੇ ਟੈਰਿਫ ਲਗਾਉਣ ਤੋਂ ਲੈ ਕੇ ਗਰੀਨਲੈਂਡ ਤੇ ਕਬਜ਼ਾ ਕਰਨ ਨੂੰ ਲੈ ਕੇ ਵਿਸ਼ਵ ਭਰ ਦੇ ਦੇਸ਼ਾਂ ਤੋਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਰਤਾਨੀਆ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਰਾਸ਼ਟਰਪਤੀ ਟਰੰਪ ਦੀਆਂ ਅਫਗਾਨਿਸਤਾਨ 'ਚ ਯੂ.ਕੇ. ਤੇ ਹੋਰ ਨਾਟੋ ਸਹਿਯੋਗੀਆਂ ਦੇ ਯੋਗਦਾਨ 'ਤੇ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਇਕ ਬਿਆਨ ਜਾਰੀ ਕੀਤਾ ਹੈ | ਢੇਸੀ ਨੇ ਕਿਹਾ ਕਿ ਬਰਤਾਨਵੀ ਫੌਜ ਦੀ ਬਹਾਦਰੀ ਦੀ ਸਾਡੀ ਹਾਊਸ ਆਫ਼ ਕਾਮਨਜ਼ ਰੱਖਿਆ ਕਮੇਟੀ ਪੂਰੀ ਤਰ੍ਹਾਂ ਪ੍ਰਸ਼ੰਸਾ ਕਰਦੀ ਹੈ, ਬਰਤਾਨਵੀ ਫÏਜਾਂ ਨੇ ਅਮਰੀਕਾ ਤੇ ਹੋਰ ਨਾਟੋ ਸਹਿਯੋਗੀਆਂ ਦੇ ਨਾਲ ਮਿਲ ਕੇ ਅਫਗਾਨਿਸਤਾਨ 'ਚ ਬਹਾਦਰੀ ਨਾਲ ਜੰਗ ਲੜੀ ਹੈ | ਲੇਕਨ ਇਸ ਤੋਂ ਉਲਟ ਬਿਆਨਬਾਜ਼ੀ ਕਰਨਾ ਉਨ੍ਹਾਂ ਲੋਕਾਂ ਦੀਆਂ ਯਾਦਾਂ ਦਾ ਘੋਰ ਅਪਮਾਨ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਤੇ ਉਨ੍ਹਾਂ ਲੋਕਾਂ ਦਾ ਵੀ ਅਪਮਾਨ ਹੈ ਜੋ ਗੰਭੀਰ ਸੱਟਾਂ ਖਾਹ ਕੇ ਜੰਗ ਦੇ ਮੈਦਾਨ ਤੋਂ ਵਾਪਸ ਆਏ | ਉਹਨਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਯੂ.ਕੇ. ਤੇ ਹੋਰ ਨਾਟੋ ਸਹਿਯੋਗੀਆਂ ਦੇ ਯੋਗਦਾਨ ਨੂੰ ਘੱਟ ਕਰਨਾ, ਜੋ ਅਮਰੀਕਾ ਦੇ ਸਮਰਥਨ 'ਚ ਅਫਗਾਨਿਸਤਾਨ ਗਏ ਸਨ, ਜਦੋਂ ਉਨ੍ਹਾਂ ਨੂੰ ਸਾਡੀ ਲੋੜ ਸੀ, ਬਹੁਤ ਹੀ ਸ਼ਰਮਨਾਕ ਹੈ |
Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਨਿੱਜੀ ਜਹਾਜ਼ ਹਾਦਸੇ ਦਾ ਸ਼ਿਕਾਰ-6 ਮÏਤਾਂ ਅਗਲੀ ਖ਼ਬਰ ਸਤਵੰਤ ਸਿੰਘ ਕੈਲੇ ਦਾ 'ਆਡਰ ਆਫ ਆਸਟ੍ਰੇਲੀਆ' ਮੈਡਲ ਨਾਲ ਸਨਮਾਨ
Ad Position 24