18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਟਰੰਪ ਵਲੋਂ ਭਾਰਤੀ ਟਰੱਕ ਡਰਾਈਵਰ ਦੁਆਰਾ ਹੋਈ ਟੱਕਰ ਵਿਚ ਜ਼ਖ਼ਮੀ ਲੜਕੀ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 26-02-2026
ਨਿਊਯਾਰਕ/ਵਾਸ਼ਿੰਗਟਨ, 25 ਫਰਵਰੀ (ਪੀ.ਟੀ.ਆਈ.)-ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਵਿਚ ਆਪਣੇ ਭਾਸ਼ਨ ਦੌਰਾਨ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਛੋਟੀ ਕੁੜੀ ਦਾ ਸਨਮਾਨ ਕੀਤਾ ਜਿਸਨੂੰ ਦੇਸ਼ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਇੱਕ ਭਾਰਤੀ ਟਰੱਕ ਡਰਾਈਵਰ ਦੁਆਰਾ ਹੋਈ ਬਹੁ-ਵਾਹਨਾਂ ਦੀ ਟੱਕਰ ਵਿਚ ਜਾਨਲੇਵਾ ਸੱਟਾਂ ਲੱਗੀਆਂ ਸਨ | ਮੰਗਲਵਾਰ ਨੂੰ ਯੂ.ਐਸ. ਕੈਪੀਟਲ ਵਿਖੇ ਆਪਣੇ ਸਟੇਟ ਆਫ਼ ਦ ਯੂਨੀਅਨ ਭਾਸ਼ਨ ਵਿਚ, ਟਰੰਪ ਨੇ ਕਿਹਾ ਕਿ ਡੇਲੀਲਾ ਕੋਲਮੈਨ ਜੂਨ 2024 ਵਿਚ ਸਿਰਫ਼ ਪੰਜ ਸਾਲ ਦੀ ਸੀ ਜਦੋਂ 60 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੇ ਇੱਕ 18-ਪਹੀਆ ਟਰੈਕਟਰ-ਟ੍ਰੇਲਰ ਨੇ ਉਸਦੀ ਪਾਰਕ ਕੀਤੀ ਕਾਰ ਨੂੰ ਟੱਕਰ ਮਾਰ ਦਿੱਤੀ | ਪ੍ਰਤਾਪ ਸਿੰਘ, ਜੋ ਕਿ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਦਾਖਲ ਹੋਇਆ ਸੀ, ਨੂੰ ਕੈਲੀਫੋਰਨੀਆ ਵਿਚ 18-ਪਹੀਆ ਟਰੱਕ ਚਲਾਉਣ ਅਤੇ ਬਹੁ-ਵਾਹਨਾਂ ਦੀ ਟੱਕਰ ਦਾ ਕਾਰਨ ਬਣਨ ਦੇ ਦੋਸ਼ ਵਿਚ ਗਿ੍ਫਤਾਰ ਕੀਤਾ ਗਿਆ ਸੀ | ਟਰੰਪ ਨੇ ਕਿਹਾ ਕਿ ਡਾਕਟਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਕੋਲਮੈਨ ਕਦੇ ਵੀ ਤੁਰੇਗੀ, ਬੋਲੇਗੀ ਜਾਂ ਚੰਗੀ ਜਿੰਦਗੀ ਨਹੀਂ ਜੀਵੇਗੀ | ਪਰ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ, ਉਹ ਹੁਣ ਪਹਿਲੀ ਜਮਾਤ ਵਿਚ ਹੈ, ਤੁਰਨਾ ਸਿੱਖ ਰਹੀ ਹੈ | ਕੋਲਮੈਨ, ਆਪਣੇ ਪਿਤਾ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਨਾਲ ਹਾਊਸ ਚੈਂਬਰ ਦੀ ਗੈਲਰੀ ਵਿਚ ਬੈਠੀ ਸੀ, ਜਿਸਦਾ ਮਹਿਮਾਨਾਂ ਤੇ ਜਨਤਾ ਨੇ ਖੜੇ ਹੋ ਕੇ ਤਾਲੀਆਂ ਨਾਲ ਸਵਾਗਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬਿਲ ਗੇਟਸ ਨੇ ਐਪਸਟੀਨ ਨਾਲ ਸੰਬੰਧਾਂ ਲਈ ਫਾਊਾਡੇਸ਼ਨ ਸਟਾਫ ਤੋਂ ਮੁਆਫ਼ੀ ਮੰਗੀ-ਰਿਪੋਰਟ ਅਗਲੀ ਖ਼ਬਰ ਪ੍ਰਸ਼ੰਸਕਾਂ ਨੇ ਪਾਕਿਸਤਾਨ ਦੇ ਕਪਤਾਨ ਸਲਮਾਨ ਆਘਾ ਦੇ ਪਰਿਵਾਰ ਨੂੰ ਧਮਕੀ ਭਰੇ ਸੁਨੇਹੇ ਭੇਜੇ
Ad Position 24