18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਮਾਂ ਦੁਰਗਾ ਸ਼ਕਤੀ ਮੰਦਿਰ ਫੌਨਤਾਨੇਲੇ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਹੋਇਆ ਗਠਨ <br/>

Ad Position 21
No active advertisement
ਫੌਨਤਾਨੇਲੇ ਮੰਦਿਰ ਦੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ | ਤਸਵੀਰ:ਕੰਗ <br/> 26-02-2026
ਵੈਨਿਸ (ਇਟਲੀ), 25 ਫਰਵਰੀ (ਹਰਦੀਪ ਸਿੰਘ ਕੰਗ)-ਨੌਰਥ ਇਟਲੀ ਦੇ ਤਰਵੀਜੋ ਜ਼ਿਲ੍ਹੇ ਵਿਚ ਸਥਿੱਤ ਮਾਂ ਦੁਰਗਾ ਸ਼ਕਤੀ ਮੰਦਿਰ ਫੌਨਤਾਨੇਲੇ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਹੈ | ਸਰਵਸੰਮਤੀ ਨਾਲ਼ ਹੋਈ ਇਸ ਚੋਣ ਦੌਰਾਨ ਅਸ਼ੋਕ ਰਾਣਾ ਮੋਉਲੀ ਪ੍ਰਧਾਨ ਚੁਣੇ ਗਏ ਹਨ | ਜਦੋਂਕਿ ਰਵੀ ਕੁਮਾਰ ਨੂੰ ਵਾਇਸ ਪ੍ਰੈਜ਼ੀਡੈਟ ਬਣਾਇਆ ਗਿਆ ਹੈ | ਬਾਕੀ ਆਹੁਦੇਦਾਰਾਂ ਵਿਚ ਸਚਿਨ ਕੌਸ਼ਲ ਤੇ ਮੋਹਿਤ ਸਿੰਘ ਨੂੰ ਸਕੱਤਰ, ਪਰਦੀਪ ਕੁਮਾਰ ਤੇ ਸੋਹਨ ਠਾਕੁਰ ਨੂੰ ਖਜ਼ਾਨਚੀ, ਰਾਣਾ ਰਣਬੀਰ ਸਿੰਘ, ਅਜੇ ਕੁਮਾਰ, ਰਮੇਸ਼ ਕਾਂਤ, ਰਾਜਪਾਲ ਸੈਣੀ ਤੇ ਸ਼੍ਰੀ ਮੋਹਨ ਲਾਲ ਸਲਾਹਕਾਰ ਚੁਣੇ ਗਏ ਹਨ | ਇਸ ਚੋਣ ਦੌਰਾਨ ਹਾਜ਼ਰ ਸਾਰੇ ਸ਼ਰਧਾਲੂਆਂ ਦੁਆਰਾ ਨਵੀਂ ਪ੍ਰਬੰਧਕ ਕਮੇਟੀ ਨੂੰ ਸਹਿਮਤੀ ਦਿੰਦਿਆਂ ਸਾਰੇ ਆਹੁਦੇਦਾਰਾਂ ਨੂੰ ਵਧਾਈ ਦਿੱਤੀ | ਇਸੇ ਪ੍ਰਕਾਰ ਪ੍ਰੈੱਸ ਨਾਲ਼ ਗੱਲਬਾਤ ਦੌਰਾਨ ਨਵੇਂ ਚੁਣੇ ਗਏ ਪ੍ਰਧਾਨ ਅਸ਼ੋਕ ਰਾਣਾ ਮੋਉਲੀ ਨੇ ਕਿਹਾ ਕਿ ਉਹ ਇਲਾਕੇ ਦੇ ਸ਼ਰਧਾਲੂਆਂ ਦੁਆਰਾ ਸੌਂਪੀ ਗਈ ਇਸ ਵੱਡੀ ਜਿੰਮੇਵਾਰੀ ਨੂੰ ਤਨ-ਮਨ ਤੇ ਧਨ ਨਾਲ਼ ਨਿਭਾਉਣ ਲਈ ਦਿਨ -ਰਾਤ ਇਕ ਕਰਨਗੇ | ਇਟਲੀ ਦੀ ਧਰਤੀ ਤੇ ਹਿੰਦੂ ਧਰਮ ਤੇ ਸੰਸਕਿ੍ਤੀ ਨੂੰ ਹੋਰ ਪ੍ਰਫੁਲਿੱਤ ਕਰਨ ਦੇ ਨਾਲ਼ ਨਾਲ਼ ਸਮਾਜਿਕ ਭਲਾਈ ਦੇ ਕਾਰਜਾਂ ਵਿਚ ਵੀ ਵਧ-ਚੜ੍ਹ ਕੇ ਭੂਮਿਕਾ ਨਿਭਾਉਣਗੇ |

Ad Position 22
No active advertisement
ਪਿਛਲੀ ਖ਼ਬਰ ਯੂ. ਕੇ. ਵਲੋਂ ਡਿਜੀਟਲ ਯਾਤਰਾ ਪ੍ਰਣਾਲੀ ਲਾਗੂ, ਭਾਰਤੀਆਂ ਲਈ ਈ-ਵੀਜ਼ਾ ਲਾਜ਼ਮੀ <br/> ਅਗਲੀ ਖ਼ਬਰ ਐਫ. ਆਈ. ਐਚ. ਪ੍ਰੋ. ਲੀਗ ਭਾਰਤ ਨੇ ਆਸਟ੍ਰੇਲੀਆ ਨੂੰ ਸ਼ੂਟ-ਆਊਟ ਵਿਚ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ <br/>
Ad Position 24